Fri, Apr 19, 2024
Whatsapp

ਬੱਚਿਆਂ ਨੇ 7 ਹਜ਼ਾਰ ਬੂਟਾਂ ਦੇ ਜੋੜੇ ਰੱਖ ਕੇ ਕੱਢਿਆ ਮਾਰਚ

Written by  Joshi -- March 15th 2018 12:33 PM
ਬੱਚਿਆਂ ਨੇ 7 ਹਜ਼ਾਰ ਬੂਟਾਂ ਦੇ ਜੋੜੇ ਰੱਖ ਕੇ ਕੱਢਿਆ ਮਾਰਚ

ਬੱਚਿਆਂ ਨੇ 7 ਹਜ਼ਾਰ ਬੂਟਾਂ ਦੇ ਜੋੜੇ ਰੱਖ ਕੇ ਕੱਢਿਆ ਮਾਰਚ

Follow Thousands walk out in student-led National School Walkout: ਬੱਚਿਆਂ ਨੇ 7 ਹਜ਼ਾਰ ਬੂਟਾਂ ਦੇ ਜੋੜੇ ਰੱਖ ਕੇ ਕੱਢਿਆ ਮਾਰਚ, ਜਾਣੋ ਕਿਉਂ ਇਹ ਹਫਤਾ ਅਮਰੀਕਾ 'ਚ ਟੀਨ ਏਜਰਜ਼ ਦੇ ਵੱਲੋਂ ਸਮਾਜਕ ਅਤੇ ਸਿਆਸੀ ਖੜੋਤ ਨੂੰ ਚੁਣੌਤੀ ਦੇ ਕੇ ਆਪਣੇ ਹੱਕਾਂ ਦੀ ਮੰਗ ਅਤੇ ਖੁੱਲੀਆਂ ਮੁਹੱਈਆ ਆਟੋਮੈਟਿਕ ਬੰਦੂਕਾਂ ਨਾਲ ਮੌਤ ਦਾ ਸ਼ਿਕਾਰ ਹੁੰਦੇ ਲੋਕਾਂ ਦੇ ਕਤਲੇਆਮ ਰੋਕਣ ਲਈ ਸਥਾਪਤੀ ਨੁੰ ਅੱਖਾਂ ਖੋਲ ਕੇ ਕਾਰਵਈ ਕਰਨ ਲਈ ਕਹਿਣ ਦਾ ਹਫਤਾ ਹੈ। ਮੰਗਲਵਾਰ ਨੂੰ ਯੂ.ਐੱਸ. ਕੈਪੀਟਲ 'ਚ ੧੪ ਹਜ਼ਾਰ ਜੁੱਤੀਆਂ ਯਾਨੀ ੭ ਹਜ਼ਾਰ ਬੂਟਾਂ ਦੇ ਜੋੜੇ ਰੱਖ ਕੇ ਸੈਡੀ ਹੁੱਕ ਤੋਂ ਲੈ ਕੇ ਹੁਣ ਤੱਕ 'ਮਾਸ ਸ਼ੂਟਿੰਗਜ਼ 'ਚ ਮਾਰੇ ਗਏ ਬੱਚਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਬੁੱਧਵਾਰ ਨੂੰ 'ਨੈਸ਼ਨਲ ਡੇਅ ਓਫ ਵਾਕਆਊਟ' ਵਾਸਤੇ ੧੭ ਮਿੰਟ ਲਈ ਅਮਰੀਕਾਂ ਭਰ ਦੇ ਸਕੂਲਾਂ 'ਚ ਬੱਚੇ ਫਲੋਰਿਡਾ ਦੀ ਗੋਲੀਬਾਰੀ 'ਚ ਮਾਰੇ ਗਏ ੧੭ ਲੋਕਾਂ ਲਈ ਆਪਣੀ ਆਵਾਜ਼ ਬੰਦੂਕ ਸੱਭਿਆਚਾਰ ਖਿਲਾਫ ਬੁਲੰਦ ਕਰਦੇ ਨਜ਼ਰ ਆਏ। ਹਾਲਾਂਕਿ ਨਿਊ ਜਰਸੀ ਸਣੇ ਕਈ ਸੂਬਿਆਂ 'ਚ ਸਕੂਲਾਂ ਵੱਲੋਂ ਇਹਨਾਂ ਵਿਦਿਆਰਥੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਅਤੇ ਇਹਨਾਂ ਨੂੰ ਸਕੂਲਾਂ 'ਚੋਂ ਸਸਪੈਂਡ ਕਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ ਪਰ ਵੱਡੀ ਗਿਣਤੀ 'ਚ ਸਕੂਲਾਂ ਦੇ ਅਧਿਆਪਕ ਵੀ ਬਹੁਤੀ ਥਾਂ ਇਹਨਾਂ ਵਿਦਿਆਰਥੀਆਂ ਦੇ ਨਾਲ ਨਜ਼ਰ ਆਏ ਨੇ। ਸਭ ਤੋਂ ਵੱਡੇ ਇਕੱਠ ਫਲੋਰਿਡਾ, ਵਾਸ਼ਿੰਗਟਨ ਡੀਸੀ ਸਣੇ ਨਿਊ ਯੋਰਕ ਸਿਟੀ 'ਚ ਕੁਈਨਜ਼, ਮੈਨਹੈਟਨ ਸਣੇ ਸਾਰੇ ੫ ਬੋਰੋਜ਼ 'ਚ ਨਜ਼ਰ ਆਏ ਨੇ। ਮੁਜ਼ਾਹਰਾਕਾਰੀਆਂ ਨੇ ਸਾਫ ਕੀਤਾ ਕਿ ਉਹ ਸੰਵਿਧਾਨ ਦੀ ਦੂਜੀ ਸੋਧ ਤਹਿਤ ਬੰਦੂਕਾਂ ਰੱਖਣ ਦੀ ਅਜ਼ਾਦੀ ਖਿਲਾਫ ਨਹੀਂ ਪਰ ਅੰਨੇਵਾਹ ਜਾਨਾਂ ਲੈ ਸਕਣ ਦੀ ਦਮਰਥਾ ਰੱਖਣ ਵਾਲੇ ਆਟੋਮੈਟਿਕ ਹਥਿਆਰਾਂ 'ਤੇ ਪਾਬੰਦੀ ਜ਼ਰੂਰੀ ਹੈ। ਬੰਦੂਕਾਂ ਰੱਖਣ ਦੀ ਘੱਟੋ-ਘੱਟ ਉਮਰ ਨੁੰ ੧੮ ਸਾਲ ਤੋਂ ਵਧਾ ਕੇ 21 ਸਾਲ ਕਰਨ ਦੀ ਵੀ ਮੰਗ ਕੀਤੀ ਗਈ। ਪੂਰੇ ਮੁਜ਼ਾਹਰੇ ਦਾ ਸਭ ਤੋਂ ਰੋਚਕ ਪੱਖ ਰਿਹਾ ਕਿ ਇਸ ਦਿਨ ਰਾਸ਼ਟਰਪਤੀ ਟਰੰਪ ਰਾਜਧਾਨੀ 'ਚੋਂ ਗਾਇਬ ਰਹੇ ਅਤੇ ਸਰਹੱਦ 'ਤੇ ਬਣਨ ਵੱਲੀ ਕੰਧ ਦਾ ਜਇਜ਼ਾ ਲੈਣ ਲਈ ਕੈਲੀਫੋਰਨੀਆ ਚਲੇ ਗਏ। —PTC News


Top News view more...

Latest News view more...