Wed, Apr 24, 2024
Whatsapp

ਫੋਰਟਿਸ ਹਸਪਤਾਲ: ਬੱਚੀ ਦੀ ਮੌਤ ਤੋਂ ਬਾਅਦ ਲੱਖਾਂ ਦਾ ਬਿਲ ਫੜਾਇਆ ਪਰਿਵਾਰ ਵਾਲਿਆਂ ਨੂੰ, ਵੇਰਵਾ ਦੇਖ ਕੇ ਹੋਵੋਗੇ ਹੈਰਾਨ!

Written by  Joshi -- November 20th 2017 09:29 PM -- Updated: November 20th 2017 09:38 PM
ਫੋਰਟਿਸ ਹਸਪਤਾਲ: ਬੱਚੀ ਦੀ ਮੌਤ ਤੋਂ ਬਾਅਦ ਲੱਖਾਂ ਦਾ ਬਿਲ ਫੜਾਇਆ ਪਰਿਵਾਰ ਵਾਲਿਆਂ ਨੂੰ, ਵੇਰਵਾ ਦੇਖ ਕੇ ਹੋਵੋਗੇ ਹੈਰਾਨ!

ਫੋਰਟਿਸ ਹਸਪਤਾਲ: ਬੱਚੀ ਦੀ ਮੌਤ ਤੋਂ ਬਾਅਦ ਲੱਖਾਂ ਦਾ ਬਿਲ ਫੜਾਇਆ ਪਰਿਵਾਰ ਵਾਲਿਆਂ ਨੂੰ, ਵੇਰਵਾ ਦੇਖ ਕੇ ਹੋਵੋਗੇ ਹੈਰਾਨ!

Fortis Hospital 18 Lakh Bill: ਮੁੱਢਲੀ ਸਿਹਤ ਸਹੂਲਤ ਸਾਰਿਆਂ ਦਾ ਅਧਿਕਾਰ ਹੁੰਦਾ ਹੈ ਅਤੇ ਇਨਸਾਨ ਸਿਹਤ 'ਚ ਕੋਈ ਕਮੀ ਆਉਣ ਦੀ ਸੂਰਤ 'ਚ ਸਿਹਤ ਸੁਦਾਰ 'ਚ ਕੋਈ ਕਮੀ ਕਰਦਾ ਵੀ ਨਜ਼ਰ ਨਹੀਂ ਆਉਂਦਾ। ਹਰ ਇਨਸਾਨ ਪੂਰੀ ਬਣਦੀ ਕੋਸ਼ਿਸ਼ ਕਰਦਾ ਹੈ ਕਿ ਆਖਿਰ ਦਮ ਤੱਕ ਆਪਣਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਪਰ ਕੀ ਹੋਵੇ ਜੇ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਖਸੁੱਟ ਅੱਗੇ ਆਮ ਆਦਮੀ ਦੀ ਇੱਕ ਨਾ ਚੱਲੇ? ਕੁਝ ਇਸ ਤਰ੍ਹਾ ਹੀ ਹੋਇਆ ਗੁਰੂਗਰਾਮ ਆਧਾਰਿਤ ਫੋਰਟਿਸ ਹਸਪਤਾਲ ਵਿਚ ਵੀ। ਇੱਥੇ ਦਵਾਰਕਾ ਦੇ ਵਾਸੀ ਜਯੰਤ ਸਿੰਘ 'ਤੇ ਇਕ ਦਿਨ ਇਕ ਲੱਖ ਰੁਪਏ ਪ੍ਰਤੀ ਦਿਨ ਹਰ ਰੋਜ਼ ਪੰਦਰਾਂ ਦਿਨਾਂ ਲਈ ਚਾਰਜ ਕੀਤਾ ਗਿਆ ਜਦੋਂ ਉਨ੍ਹਾਂ ਨੇ 7 ਸਾਲ ਦੀ ਧੀ ਨੂੰ ਅਦਿਆ ਨੂੰ ਡੇਂਗੂ ਦੇ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ। ਅਦੀਆ ਦਾ 15 ਸਤੰਬਰ ਨੂੰ ਦੇਹਾਂਤ ਹੋ ਗਿਆ ਅਤੇ ਤਕਰੀਬਨ 18 ਲੱਖ ਰੁਪਏ ਦਾ ਬਿਲ ਹਸਪਤਾਲ ਵੱਲੋਂ ਬਣਾਇਆ ਗਿਆ। ਕੁਝ ਰੁਪਇਆਂ ਦੇ ਦਸਤਾਨਿਆਂ ਨੂੰ ਕਈ ਹਜ਼ਾਰ ਦੇ ਦਿਖਾ ਕੇ ਬਿੱਲ 'ਚ ਸ਼ਾਮਿਲ ਕੀਤਾ ਗਿਆ ਸੀ। ਦੇਖੋ ਵੇਰਵਾ: ਦਾਖਲਾ ਫ਼ੀਸ - 1250 ਰੁਪਏ ਬਲੱਡ ਬੈਂਕ - 61, 315 ਰੁਪਏ ਡਾਇਗਨੋਸਟਿਕਸ - 29, 290 ਰੁਪਏ ਡਾਕਟਰ ਚਾਰਜ - 53, 900 ਰੁਪਏ ਡਰੱਗਜ਼ - 3, 96, 732.48 ਉਪਕਰਣ ਚਾਰਜ - 71,000 ਰੁਪਏ ਜਾਂਚ - 2, 17, 594 ਰੁਪਏ ਮੈਡੀਕਲ ਅਤੇ ਸਰਜੀਕਲ ਪ੍ਰਕਿਰਿਆ - ਰੁਪਏ 2, 85, 797 ਮੈਡੀਕਲ ਖਪਤਕਾਰੀ - 2, 73, 3 9 4 ਰੁਪਏ ਫੁਟਕਲ - 15 ਰੁਪਏ, 150 ਰੁਪਏ ਕਮਰਾ ਕਿਰਾਇਆ - 1, 74,000 ਰੁਪਏ ਛੂਟ - 20,000 ਰੁਪਏ ਕੁੱਲ ਬਿੱਲ - 15, 79, 322.48 ਰੁਪਏ ਇਸ ਦੌਰਾਨ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਜੇ.ਪੀ. ਨੱਡਾ ਪਰਿਵਾਰ ਦੇ ਸਮਰਥਨ ਵਿਚ ਆਏ ਅਤੇ ਉਹਨਾਂ ਨੇ ਇਸ ਬਾਰੇ 'ਚ ਟਵੀਟ ਕੀਤਾ।

ਫੋਰਟਿਸ ਹਸਪਤਾਲ ਨੇ ਵੀ ਥ੍ਰੈਡ 'ਤੇ ਟਵੀਟ ਕੀਤਾ ਅਤੇ ਕਿਹਾ ਕਿ ਉਹ ਇਸ ਮਾਮਲੇ' ਤੇ ਜਾਂਚ ਕਰਨਗੇ। Fortis Hospital 18 Lakh Bill: ਬੱਚੀ ਦੀ ਮੌਤ ਤੋਂ ਬਾਅਦ ਲੱਖਾਂ ਦਾ ਬਿਲ ਫੜਾਇਆ ਪਰਿਵਾਰ ਵਾਲਿਆਂ ਨੂੰ"ਮਰੀਜ਼ਾਂ ਦੇ ਇਲਾਜ ਵਿਚ ਸਾਰੇ ਮਿਆਰੀ ਮੈਡੀਕਲ ਪ੍ਰੋਟੋਕੋਲਾਂ ਦੀ ਪਾਲਣਾ ਕੀਤੀ ਗਈ ਅਤੇ ਸਾਰੇ ਕਲੀਨਿਕਲ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਵੀ ਕੀਤੀ ਗਈ" ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ।

  • Tags

Top News view more...

Latest News view more...