ਗੈਂਗਸਟਰ ਦਿਲਪ੍ਰੀਤ ਬਾਬਾ ਦੀ ਮਾਂ ਅਤੇ ਭੈਣ ਨੇ ਚੁੱਕੇ ਐਨਕਾਊਂਟਰ 'ਤੇ ਸਵਾਲ
ਗੈਂਗਸਟਰ ਦਿਲਪ੍ਰੀਤ ਬਾਬਾ ਦੀ ਮਾਂ ਅਤੇ ਭੈਣ ਨੇ ਚੁੱਕੇ ਐਨਕਾਊਂਟਰ 'ਤੇ ਸਵਾਲ:ਪਿਛਲੇ ਕਾਫੀ ਸਮੇਂ ਤੋਂ ਪੰਜਾਬ ਪੁਲਿਸ ਲਈ ਸਿਰਦਰਦੀ ਬਣੇ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨੂੰ ਅੱਜ ਚੰਡੀਗੜ੍ਹ ਵਿਖੇ ਪੁਲਿਸ ਵੱਲੋਂ ਮੁਕਾਬਲੇ ਦੌਰਾਨ ਗ੍ਰਿਫਤਾਰ ਕਰਨ ਤੋਂ ਬਾਅਦ ਦਿਲਪ੍ਰੀਤ ਦੀ ਮਾਤਾ ਸੁਰਿੰਦਰ ਕੌਰ ਅਤੇ ਭੈਣ ਰਮਨਪ੍ਰੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਏ ਕਿਹਾ ਕਿ ਦਿਲਪ੍ਰੀਤ ਸਰੰਡਰ ਕਰਨਾ ਚਾਹੁੰਦਾ ਸੀ ਪਰ ਪੁਲੀਸ ਨੇ ਉਸਦਾ ਝੂਠਾ ਪੁਲਿਸ ਮੁਕਾਬਲਾ ਬਣਾ ਦਿਤਾ। ਗੈਂਗਸਟਰ ਦਿਲਪ੍ਰੀਤ ਬਾਬਾ ਨੇ ਕਿਉਂ ਬਦਲਿਆ ਆਪਣਾ ਭੇਸ,ਪੜ੍ਹੋ ਪੂਰੀ ਜਾਣਕਾਰੀ ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਬਹੁਤ ਵਾਰ ਮੀਡੀਆ ਦੇ ਜਰੀਏ ਦਿਲਪ੍ਰੀਤ ਨੂੰ ਸਰੰਡਰ ਕਰਨ ਦੀ ਅਪੀਲ ਕੀਤੀ ਸੀ।ਜਿਸ ਦਾ ਉਸਦੇ ਉਪਰ ਕਾਫੀ ਅਸਰ ਹੋਇਆ ਸੀ ਤੇ ਉਹ ਸਰੰਡਰ ਕਰਨਾ ਚਾਹੁੰਦਾ ਸੀ।ਦਿਲਪ੍ਰੀਤ ਦੀ ਮਾਤਾ ਅਤੇ ਭੈਣ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਦਿਲਪ੍ਰੀਤ ਤੇ ਨਜਾਇਜ ਕੇਸ ਨਾ ਬਣਾਏ ਜਾਣ,ਸਾਰੇ ਮਾਮਲੇ ਦੀ ਜਾਂਚ ਕਰਕੇ ਜੋ ਵੀ ਸੱਚ ਹੈ,ਉਸ ਤਹਿਤ ਹੀ ਸਜ਼ਾ ਦਿੱਤੀ ਜਾਵੇ। ਦਿਲਪ੍ਰੀਤ ਦੀ ਮਾਤਾ ਅਤੇ ਭੈਣ ਨੇ ਸਰਕਾਰ/ਪ੍ਰਸਾਸਨ ਤੋਂ ਮੰਗ ਕੀਤੀ ਕਿ ਸਾਨੂੰ ਦਿਲਪ੍ਰੀਤ ਨਾਲ ਮਿਲਾਇਆ ਜਾਵੇ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮਸ਼ਹੂਰ ਵੀਡੀਓ ਡਾਇਰੈਕਟਰ,ਐਕਟਰ ਅਤੇ ਸਿੰਗਰ ਪਰਮੀਸ਼ ਵਰਮਾ ‘ਤੇ ਹਮਲਾ ਕਰਨ ਵਾਲਾ ਗੈਂਗਸਟਰ ਬਾਬਾ ਦਿਲਪ੍ਰੀਤ ਢਾਹਾਂ ਕਾਫ਼ੀ ਸਮੇਂ ਤੋਂ ਫ਼ਰਾਰ ਸੀ।ਜਾਣਕਾਰੀ ਅਨੁਸਾਰ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਪੁਲਿਸ ਨੇ 43 ਦੇ ਬੱਸ ਸਟੈਂਡ ਕੋਲੋਂ ਗ੍ਰਿਫ਼ਤਾਰ ਕੀਤਾ ਹੈ।ਦਿਲਪ੍ਰੀਤ ਬਾਬਾ ਦੇ ਪੱਟ 'ਤੇ ਗੋਲੀ ਲੱਗੀ ਹੈ।ਪਰਮੀਸ਼ ਵਰਮਾ ਮਗਰੋਂ ਪੰਜਾਬ ਦੇ ਇੱਕ ਹੋਰ ਮਸ਼ੂਹਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਫੇਸਬੁੱਕ ‘ਤੇ ਧਮਕੀ ਦਿੱਤੀ ਸੀ। -PTCNews