Fri, Apr 19, 2024
Whatsapp

ਆਜ਼ਾਦੀ ਦਿਵਸ 2017: ਚੰਡੀਗੜ੍ਹ 'ਚ ਚਾਕੂ ਦੀ ਨੋਕ 'ਤੇ ਇਕ ੧੨ ਸਾਲ ਦੀ ਲੜਕੀ ਨਾਲ ਬਲਾਤਕਾਰ

Written by  Joshi -- August 16th 2017 12:20 AM
ਆਜ਼ਾਦੀ ਦਿਵਸ 2017: ਚੰਡੀਗੜ੍ਹ 'ਚ ਚਾਕੂ ਦੀ ਨੋਕ 'ਤੇ ਇਕ ੧੨ ਸਾਲ ਦੀ ਲੜਕੀ ਨਾਲ ਬਲਾਤਕਾਰ

ਆਜ਼ਾਦੀ ਦਿਵਸ 2017: ਚੰਡੀਗੜ੍ਹ 'ਚ ਚਾਕੂ ਦੀ ਨੋਕ 'ਤੇ ਇਕ ੧੨ ਸਾਲ ਦੀ ਲੜਕੀ ਨਾਲ ਬਲਾਤਕਾਰ

ਆਜ਼ਾਦੀ ਦੇ ਦਿਹਾੜੇ ਨੇ ਇੱਕ ਵਾਰ ਫਿਰ ਔਰਤਾਂ ਦੀ ਮੌਜੂਦਾ ਸਥਿਤੀ ਅਤੇ ਆਜ਼ਾਦੀ ਦੇ ਅਸਲ ਅਰਥਾਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਅੱਜ ਸਵੇਰੇ 15 ਅਗਸਤ ਦਾ ਦਿਹਾੜਾ ਮਨਾ ਕੇ ਸਕੂਲ ਤੋਂ ਵਾਪਿਸ ਆ ਰਹੀ ਰਹੀ 12 ਸਾਲ ਦੀ ਉਮਰ ਦੀ ਲੜਕੀ ਨਾਲ ਇੱਕ 40 ਸਾਲਾ ਵਿਅਕਤੀ ਵਲੋਂ ਬਲਾਤਕਾਰ ਕਰਨ ਦੀ ਖਬਰ ਨੇ ਸਹਿਮ ਦੀਆਂ ਜੰਜ਼ੀਰਾਂ 'ਚ ਜਕੜੀ ਆਜ਼ਾਦੀ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। Girl raped in Chandigarh on the occasion of independence day Girl raped in Chandigarh on the occasion of independence dayਖਬਰ ਹੈ ਕਿ ਸੈਕਟਰ 23 ਦੇ ਸਰਕਾਰੀ ਸਕੂਲ ਵਿਚ ਪੜ੍ਹਦੀ ਵਿਦਿਆਰਥਣ ੧੫ ਅਗਸਤ ਦੇ ਪ੍ਰੋਗਰਾਮ ਤੋਂ ਵਾਪਿਸ ਆ ਰਹੀ ਸੀ ਜਦੋਂ ਵਿਅਕਤੀ ਨੇ ਚਾਕੂ ਦੀ ਨੋਕ 'ਤੇ ਉਸ ਨਾਲ ਬਲਾਤਕਾਰ ਕੀਤਾ ਹੈ। ਹਾਂਲਾਕਿ ਇਸ ਦੋਸ਼ ਦੀ ਪੁਸ਼ਟੀ ਲਈ ਮੈਡੀਕਲ ਰਿਪੋਰਟ ਦੀ ਉਡੀਕ ਹੈ। Girl raped in Chandigarh on the occasion of independence dayਕਿਹਾ ਜਾ ਰਿਹਾ ਹੈ ਕਿ ਬੱਚੀ ਸੈਕਟਰ ੨੩ ਵਿਖੇ ਬੱਚਿਆਂ ਦੇ ਟਰੈਫਿਕ ਪਾਰਕ ਵਿੱਚ ਆਪਣੇ ਪਿਤਾ ਕੋਲ ਜੋ ਰਹੀ ਸੀ, ਜੋ ਕਿ ਉਥੇ ਬਤੌਰ ਮਾਲੀ ਕੰਮ ਕਰਦੇ ਹਨ। ਕੰਧ ਟੁੱਟੀ ਹੋਣ ਦੀ ਵਜ੍ਹਾ ਕਾਰਨ ਉਸਨੇ ਛੋਟੇ ਰਸਤੇ ਰਾਹੀਂ ਜਾਣਾ ਬਿਹਤਰ ਸਮਝਿਆ ਜਿੱੱੱਥੇ ਦੋਸ਼ੀ ਨੇ ਉਸਨੂੰ ਚਾਕੂ ਦੀ ਨੋਕ 'ਤੇ ਆਪਣੇ ਵੱਲ ਨੂੰ ਖਿਚਿਆ ਅਤੇ ਉਸ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। Girl raped in Chandigarh on the occasion of independence day Girl raped in Chandigarh on the occasion of independence day ਪੁਲਿਸ ਮਾਮਲੇ ਦੀ ਜਾਂਚ ਵਿੱਚ ਭਾਵੇਂ ਜੁਟ ਗਈ ਹੈ, ਪਰ "ਸਿਟੀ ਬਿਊਟੀਫੁੱਲ" ''ਚ ਵਾਪਰੀ ਇਸ ਭਿਆਨਕ ਘਟਨਾ ਨੇ "ਆਜ਼ਾਦ" ਭਾਰਤ ਅਤੇ ਆਜ਼ਾਦੀ ਦੇ ਅਸਲ ਅਰਥਾਂ ਬਾਰੇ ਸੋਚਣ ਲਈ ਸਾਰਿਆਂ ਨੂੰ ਮਜਬੂਰ ਜ਼ਰੂਰ ਕਰ ਦਿੱਤਾ ਹੈ। —PTC News


  • Tags

Top News view more...

Latest News view more...