Thu, Apr 25, 2024
Whatsapp

ਮ੍ਰਿਤਕ ਮਾਂ ਦਾ ਸਰਟੀਫਿਕੇਟ ਲੈਣ ਗਏ ਨੂੰ ਮਹੀਨਾ ਭਰ ਗੇੜੇ ਕੱਢ ਮਿਲਿਆ ਆਪਣੀ ਹੀ ਮੌਤ ਦਾ ਸਰਟੀਫਿਕੇਟ, ਜਾਣੋ ਕੀ ਹੈ ਮਾਮਲਾ!

Written by  Joshi -- July 22nd 2018 06:54 PM
ਮ੍ਰਿਤਕ ਮਾਂ ਦਾ ਸਰਟੀਫਿਕੇਟ ਲੈਣ ਗਏ ਨੂੰ ਮਹੀਨਾ ਭਰ ਗੇੜੇ ਕੱਢ ਮਿਲਿਆ ਆਪਣੀ ਹੀ ਮੌਤ ਦਾ ਸਰਟੀਫਿਕੇਟ, ਜਾਣੋ ਕੀ ਹੈ ਮਾਮਲਾ!

ਮ੍ਰਿਤਕ ਮਾਂ ਦਾ ਸਰਟੀਫਿਕੇਟ ਲੈਣ ਗਏ ਨੂੰ ਮਹੀਨਾ ਭਰ ਗੇੜੇ ਕੱਢ ਮਿਲਿਆ ਆਪਣੀ ਹੀ ਮੌਤ ਦਾ ਸਰਟੀਫਿਕੇਟ, ਜਾਣੋ ਕੀ ਹੈ ਮਾਮਲਾ!

ਮ੍ਰਿਤਕ ਮਾਂ ਦਾ ਸਰਟੀਫਿਕੇਟ ਲੈਣ ਗਏ ਨੂੰ ਵਿਭਾਗ ਨੇ ਕਾਗਜ਼ਾਂ ਕੀਤਾ ਮ੍ਰਿਤਕ ਘੋਸ਼ਿਤ ਮਹੀਨਾ ਭਰ ਗੇੜੇ ਕੱਢ ਦਵਿੰਦਰ ਨੂੰ ਮਿਲਿਆ ਆਪਣੀ ਹੀ ਮੌਤ ਦਾ ਸਰਟੀਫਿਕੇਟ ਮਾਮਲੇ ਦੀ ਜਾਂਚ ਕਰਵਾਉਣ ਦੇ ਨਾਲ-ਨਾਲ ਸਰਟੀਫਿਕੇਟ ਕੀਤਾ ਜਾਵੇਗਾ ਦਰੁਸਤ-ਡੀ.ਸੀ ਸਿਹਤ ਵਿਭਾਗ ਦਾ ਕਮਾਲ ਮਾਂ ਦੀ ਮੌਤ ਦਾ ਸਰਟੀਫਿਕੇਟ ਬਣਵਾਉਣ ਗਏ ਦੀ ਮੌਤ ਦਾ ਸਰਟੀਫਿਕੇਟ ਵਿਭਾਗ ਨੇ ਫੜਾ ਦਿੱਤਾ ਫ਼ਿਰੋਜ਼ਪੁਰ ਦੇ ਨੌਜਵਾਨ ਵੱਲੋਂ ਆਪਣੀ ਮਾਂ ਦੀ ਮੌਤ ਬਾਅਦ ਜਦੋਂ ਸਰਟੀਫਿਕੇਟ ਲਈ ਵਿਭਾਗ ਤੱਕ ਪਹੁੰਚ ਕੀਤੀ ਗਈ ਤਾਂ ਮਹੀਨਾ ਭਰ ਗੇੜੇ ਕਢਵਾਉਣ ਉਪਰੰਤ ਜੋ ਵਿਭਾਗ ਨੇ ਨੌਜਵਾਨ ਨੂੰ ਸਰਟੀਫਿਕੇਟ ਦਿੱਤਾ, ਉਹ ਚੌਂਕਾਉਣ ਵਾਲਾ ਸੀ ਅਤੇ ਇਸ ਸਰਟੀਫਿਕੇਟ ਨੂੰ ਦੇਖ ਕੇ ਸਾਰੇ ਪਰਿਵਾਰ ਦੇ ਹੋਸ਼ ਉੱਡ ਗਏ। ਆਪਣੀ ਮਾਂ ਸਵਰਨ ਕੌਰ ਦੀ ਬਜਾਏ ਆਪਣੇ ਬਣੇ ਮੌਤ ਦੇ ਸਰਟੀਫਿਕੇਟ 'ਤੇ ਦੁਖੜਾ ਜ਼ਾਹਿਰ ਕਰਦਿਆਂ ਜਿਥੇ ਨੌਜਵਾਨ ਦਵਿੰਦਰ ਸਿੰਘ ਨੇ ਸਖਤ ਕਾਰਵਾਈ ਦੀ ਗੁਹਾਰ ਲਗਾਈ, ਉਥੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੇ ਜਾਂਚ ਕਰਵਾਉਣ ਦੀ ਗੱਲ ਕੀਤੀ। government office mistake issues wrong death certificate ਫ਼ਿਰੋਜ਼ਪੁਰ ਦੇ ਨੌਜਵਾਨ ਦਵਿੰਦਰ ਸਿੰਘ ਨੂੰ ਮਾਂ ਦੀ ਮੌਤ ਦਾ ਸਰਟੀਫਿਕੇਟ ਦੇਣ ਦੀ ਬਜਾਏ ਵਿਭਾਗ ਨੇ ਦਵਿੰਦਰ ਦੀ ਮੌਤ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ, ਜਿਸ ਵਿਚ ਪਤਨੀ ਆਫ ਵੀ ਦਰਸਾ ਦਿੱਤਾ। ਭਾਵੇਂ ਇਸ ਸਰਟੀਫਿਕੇਟ ਦੇ ਜਾਰੀ ਹੋਣ ਨਾਲ ਇਲਾਕੇ ਵਿਚ ਕਾਫੀ ਤਰਥਲੀ ਮੱਚੀ, ਪ੍ਰੰਤੂ ਅਜੇ ਤੱਕ ਨੌਜਵਾਨ ਨੂੰ ਉਸਦੀ ਮ੍ਰਿਤਕ ਮਾਂ ਦਾ ਸਰਟੀਫਿਕੇਟ ਪ੍ਰਾਪਤ ਨਹੀਂ ਹੋ ਸਕਿਆ। ਆਪਣੀ ਪਤਨੀ ਸਵਰਨ ਕੌਰ ਦੀ ਬਜਾਏ ਲੜਕੇ ਦੇ ਜਾਰੀ ਹੋਏ ਮ੍ਰਿਤਕ ਸਰਟੀਫਿਕੇਟ 'ਤੇ ਸਬੰਧਤ ਵਿਭਾਗ ਦੀ ਨਿਖੇਧੀ ਕਰਦਿਆਂ ਪੀੜਤ ਨੇ ਕਿਹਾ ਕਿ ਕਰੀਬ ਇਕ ਮਹੀਨਾ ਉਸਦਾ ਲੜਕਾ ਦਵਿੰਦਰ ਸਿੰਘ ਵਿਭਾਗ ਦੇ ਗੇੜੇ ਕੱਢਦਾ ਰਿਹਾ, ਪ੍ਰੰਤੂ ਜੋ ਸਰਟੀਫਿਕੇਟ ਵਿਭਾਗ ਨੇ ਜਾਰੀ ਕੀਤਾ, ਉਹ ਸਾਰੇ ਪਰਿਵਾਰ ਨੂੰ ਦੁੱਖ ਵਿਚ ਡੋਬ ਗਿਆ। ਸੇਵਾ ਕੇਂਦਰ ਤੋਂ ਆਪਣੀ ਮ੍ਰਿਤਕ ਮਾਤਾ ਦਾ ਸਾਰਟੀਫਿਕੇਟ ਲੈਣ ਗਏ ਦਵਿੰਦਰ ਸਿੰਘ ਦੇ ਹੱਥ ਉਸ ਦੀ ਹੀ ਮੌਤ ਦਾ ਸਰਟੀਫਿਕੇਟ ਫੜਾ ਦਿੱਤਾ, ਜਿਸ ਨੂੰ ਦੇਖ ਕੇ ਇਕ ਵਾਰ ਤਾਂ ਦਵਿੰਦਰ ਸਿੰਘ ਦੇ ਹੋਸ਼ ਹੀ ਉੱਡ ਗਏ ਅਤੇ ਉਥੇ ਹੀ ਖੜੇ ਜਦੋਂ ਕੁਝ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਗਲਤੀ ਹੋ ਗਈ ਗਲਤੀ ਹੋ ਗਈ ਦਾ ਰਾਗ ਅਲਾਪਦੇ ਰਹੇ। ਇਨਸਾਫ ਦੀ ਗੁਹਾਰ ਲਗਾਉਂਦਿਆ ਦਵਿੰਦਰ ਸਿੰਘ ਨੇ ਕਿਹਾ ਕਿ ਪਹਿਲੋਂ ਤਾਂ ਕਈ ਮਹੀਨੇ ਉਸ ਨੂੰ ਆਪਣੀ ਮਾਤਾ ਦਾ ਸਰਟੀਫਿਕੇਟ ਬਣਵਾਉਣ ਲਈ ਚੱਕਰ ਕੱਢਣੇ ਪਏ ਅਤੇ ਇਥੋਂ ਤੱਕ ਕਿ ਸਰਟੀਫਿਕੇਟ ਬਣਵਾਉਣ ਲਈ ਪੈਸੇ ਦੀ ਮੰਗ ਵੀ ਸੇਵਾ ਕੇਂਦਰ ਵਿਚ ਖੜੇ ਕਈ ਲੋਕ ਵੀ ਕਰਦੇ ਰਹੇ। ਪਰ ਬਿਨ੍ਹਾਂ ਪੈਸੇ ਤੋਂ ਬਣਵਾਉਣ ਦੀ ਗੱਲ ਤੇ ਅੜੇ ਦਵਿੰਦਰ ਸਿੰਘ ਨੂੰ ਉਸ ਦੀ ਮਾਤਾ ਦੀ ਬਿਜਾਏ ਉਸ ਦਾ ਹੀ ਜਿਉਂਦੇ ਜੀਅ ਉਹ ਦਾ ਹੀ ਮੋਤ ਦਾ ਸਰਟੀਫਿਕੇਟ ਉਸ ਦੇ ਹੱਥ ਫੜਾ ਦਿੱਤਾ, ਜਿਸ ਨੂੰ ਦੇਖ ਕੇ ਉਸ ਨੇ ਪ੍ਰਸਾਸ਼ਨ ਤੋਂ ਲਾਪਰਵਾਹ ਬਾਬੂਆਂ 'ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਉਥੇ ਹੀ ਦਵਿੰਦਰ ਸਿੰਘ ਦੀ ਧਰਮ ਪਤਨੀ ਨੇ ਵੀ ਐਹੋ ਜਿਹੇ ਕਰਮਚਾਰੀਆਂ 'ਤੇ ਸਖਤ ਕਾਰਵਾਈ ਹੋਵੇ ਦੀ ਗੱਲ ਦੁਹਰਾਈ। government office mistake issues wrong death certificateਗਲਤ ਬਣੇ ਮ੍ਰਿਤਕ ਸਰਟੀਫਿਕੇਟ 'ਤੇ ਆਪਣੀ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੇ ਸਪੱਸ਼ਟ ਕੀਤਾ ਕਿ ਮਾਮਲੇ ਦੀ ਜਾਂਚ ਲਗਾਈ ਜਾ ਰਹੀ ਹੈ ਅਤੇ ਜਲਦ ਹੀ ਨੌਜਵਾਨ ਨੂੰ ਉਸਦੀ ਮ੍ਰਿਤਕ ਮਾਂ ਦਾ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। —PTC News


Top News view more...

Latest News view more...