Wed, Apr 24, 2024
Whatsapp

ਪੰਜਾਬੀ ਲੜਕੀ ਨਾਲ ਚੱਲਦੀ ਟਰੇਨ 'ਚ ਸਮੂਹਿਕ ਜਬਰ ਜਨਾਹ

Written by  Shanker Badra -- February 19th 2018 02:03 PM -- Updated: February 19th 2018 02:05 PM
ਪੰਜਾਬੀ ਲੜਕੀ ਨਾਲ ਚੱਲਦੀ ਟਰੇਨ 'ਚ ਸਮੂਹਿਕ ਜਬਰ ਜਨਾਹ

ਪੰਜਾਬੀ ਲੜਕੀ ਨਾਲ ਚੱਲਦੀ ਟਰੇਨ 'ਚ ਸਮੂਹਿਕ ਜਬਰ ਜਨਾਹ

ਪੰਜਾਬੀ ਲੜਕੀ ਨਾਲ ਚੱਲਦੀ ਟਰੇਨ 'ਚ ਸਮੂਹਿਕ ਜਬਰ ਜਨਾਹ:ਜਿੱਥੇ ਜਬਰ ਜਨਾਹ ਦੀਆਂ ਵਾਰਦਾਤਾਂ ਸਾਹਮਣੇ ਆਉਦੀਆਂ ਹਨ,ਉੱਥੇ ਹੀ ਅਜਿਹੀ ਘਟਨਾ ਇੱਕ ਜ਼ਿਲ੍ਹਾ ਫਾਜ਼ਿਲਕਾ 'ਚ 19 ਸਾਲਾ ਲੜਕੀ ਨਾਲ ਚਲਦੀ ਟਰੇਨ ਵਿੱਚ ਸਮੂਹਿਕ ਜਬਰ ਜਨਾਹ ਹੋਣ ਦਾ ਮਾਮਲਾ ਸਾਹਮਣੇ ਅਾਇਆ ਹੈ।ਇਸ ਤੋਂ ਡਰੀ ਲੜਕੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ।ਪੰਜਾਬੀ ਲੜਕੀ ਨਾਲ ਚੱਲਦੀ ਟਰੇਨ 'ਚ ਸਮੂਹਿਕ ਜਬਰ ਜਨਾਹਜਿਸ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਐਸ.ਆਈ.ਟੀ. ਦਾ ਗਠਨ ਕੀਤਾ ਗਿਆ ਹੈ।ਲੜਕੀ ਵੱਲੋਂ 15 ਫਰਵਰੀ ਨੂੰ ਪੁਲਿਸ ਕੋਲ ਦਰਜ ਕਰਵਾਏ ਬਿਆਨ 'ਚ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ 6 ਫਰਵਰੀ ਨੂੰ ਇੱਕਲੀ ਰਾਂਚੀ ਸਵਰਨ ਜੈਅੰਤੀ ਐਕਸਪ੍ਰੈਸ ਦੀ ਐਸ-6 ਕੋਚ 'ਚ ਸਫ਼ਰ ਕਰ ਰਹੀ ਸੀ।ਰਾਤ ਕਰੀਬ 12 ਕੁ ਵਜੇ ਮੂਰੀ ਤੇ ਰਾਂਚੀ ਸਟੇਸ਼ਨਾਂ ਵਿਚਾਲੇ 2 ਲੜਕਿਆਂ ਨੇ ਉਸ ਨਾਲ ਮਾਰਕੁੱਟ ਕਰਦਿਆਂ ਜ਼ਬਰਦਸਤੀ ਕੀਤੀ।ਪੰਜਾਬੀ ਲੜਕੀ ਨਾਲ ਚੱਲਦੀ ਟਰੇਨ 'ਚ ਸਮੂਹਿਕ ਜਬਰ ਜਨਾਹਇਸ ਸਮੇਂ ਡੱਬੇ 'ਚ ਬਹੁਤ ਘੱਟ ਯਾਤਰੀ ਸਨ ਤੇ ਲਾਈਟਾਂ ਵੀ ਬੰਦ ਸਨ।ਇਸ ਘਟਨਾ ਦੇ 2 ਦਿਨ ਬਾਅਦ ਉਸ ਵਲੋਂ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ 'ਤੇ ਕੇਵਲ ਉਸ ਦੇ ਦੋਸਤਾਂ ਨੂੰ ਉਸ ਨਾਲ ਸਮੂਹਿਕ ਜਬਰ ਜਨਾਹ ਹੋਣ ਦਾ ਪਤਾ ਲੱਗਾ।ਇਸ ਸਬੰਧੀ ਰਾਂਚੀ ਦੇ ਪੁਲਿਸ ਨੇ ਛੂਤੀਆ ਥਾਣੇ 'ਚ ਸ਼ਿਕਾਇਤ ਦਰਜ ਕਰਨ ਉਪਰੰਤ ਇਸ ਮਾਮਲੇ ਦੀ ਜਾਂਚ ਜੀ.ਆਰ.ਪੀ. ਪੁਲਿਸ ਨੂੰ ਸੌਂਪ ਦਿੱਤੀ।ਪੰਜਾਬੀ ਲੜਕੀ ਨਾਲ ਚੱਲਦੀ ਟਰੇਨ 'ਚ ਸਮੂਹਿਕ ਜਬਰ ਜਨਾਹਰਾਂਚੀ ਰੇਲਵੇ ਪੁਲਿਸ ਦੀ ਸੁਪਰਡੈਂਟ ਸੰਗੀਤਾ ਤਿਵਾੜੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਡੀ.ਐਸ.ਪੀ. ਦੀ ਅਗਵਾਈ 'ਚ ਐਸ.ਆਈ.ਟੀ. ਦਾ ਗਠਨ ਕੀਤਾ ਗਿਆ ਹੈ,ਜਿਸ 'ਚ 4 ਇੰਸਪੈਕਟਰ ਪੱਧਰ ਦੇ ਅਧਿਕਾਰੀ ਵੀ ਸ਼ਾਮਲ ਹਨ।ਝਾਰਖੰਡ ਦੇ ਮੁੱਖ ਮੰਤਰੀ ਰਘੂਬਰ ਦਾਸ ਨੇ ਇਸ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਪੁਲਿਸ ਨੂੰ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਹਦਾਇਤ ਕੀਤੀ ਹੈ। -PTCNews


Top News view more...

Latest News view more...