Tue, Apr 23, 2024
Whatsapp

ਧਾਰਮਿਕ ਸਥਾਨਾਂ 'ਤੇ ਜੀਐੱਸਟੀ ਕਿਓ ਲਗਾਇਆ ਗਿਆ ? ਪ੍ਰੋ ਕਿਰਪਾਲ ਸਿੰਘ ਬਡੂੰਗਰ

Written by  Gagan Bindra -- October 08th 2017 09:33 AM
ਧਾਰਮਿਕ ਸਥਾਨਾਂ 'ਤੇ ਜੀਐੱਸਟੀ ਕਿਓ ਲਗਾਇਆ ਗਿਆ ? ਪ੍ਰੋ ਕਿਰਪਾਲ ਸਿੰਘ ਬਡੂੰਗਰ

ਧਾਰਮਿਕ ਸਥਾਨਾਂ 'ਤੇ ਜੀਐੱਸਟੀ ਕਿਓ ਲਗਾਇਆ ਗਿਆ ? ਪ੍ਰੋ ਕਿਰਪਾਲ ਸਿੰਘ ਬਡੂੰਗਰ

ਧਾਰਮਿਕ ਸਥਾਨਾਂ 'ਤੇ ਜੀਐੱਸਟੀ ਕਿਓ ਲਗਾਇਆ ਗਿਆ ? ਪ੍ਰੋ ਕਿਰਪਾਲ ਸਿੰਘ ਬਡੂੰਗਰ ਕੇਂਦਰ ਸਰਕਾਰ ਵੱਲੋਂ ਪਿਛਲੇ ਸਮੇਂ ਵਿੱਚ ਜੀਐੱਸਟੀ ਟੈਕਸ ਲਾਗੂ ਕੀਤਾ ਗਿਆ ਸੀ ਜਿਸ ਤੋਂ ਬਾਅਦ ਬੀਤੇ ਦਿਨੀ ਸਰਕਾਰ ਨੇ ਉਸ ਟੈਕਸ ਵਿੱਚ ਕੁੱਝ ਬਦਲਾਅ ਕੀਤੇ ਹਨ ਜਿਸ ਵਿੱਚ ਵਪਾਰੀ ਵਰਗ ਨੂੰ ਕੁੱਝ ਛੋਟਾਂ ਵੀ ਦਿੱਤੀਆਂ ਗਈਆਂ ਹਨ ਪਰ ਗੁਰੂ ਘਰਾਂ ਸਮੇਤ ਹੋਰ ਧਾਰਮਕਿ ਅਸਥਾਨਾਂ ‘ਤੇ ਜੀਐੱਸਟੀ ਲਗਾਏ ਜਾਣ ਤੋਂ ਬਾਅਦ ਸਿੱਖਾਂ ਸਮੇਤ ਹੋਰ ਲੋਕਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ।ਧਾਰਮਿਕ ਸਥਾਨਾਂ 'ਤੇ ਜੀਐੱਸਟੀ ਕਿਓ ਲਗਾਇਆ ਗਿਆ ? ਪ੍ਰੋ ਕਿਰਪਾਲ ਸਿੰਘ ਬਡੂੰਗਰਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਜਾ ਚੁੱਕੀ ਹੈ ਕਿ ਉਹ ਇਸ ਫ਼ੈਸਲੇ ਨੂੰ ਵਾਪਸ ਲਵੇ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਬੀਤੇ ਦਿਨੀਂ ਜੀਐੱਸਟੀ ਪ੍ਰੀਸ਼ਦ ਦੀ ਬੈਠਕ ਵਿੱਚ ਗੁਰੂ ਘਰਾਂ ਸਮੇਤ ਧਰਮ ਅਸਥਾਨਾਂ ਤੋਂ ਜੀਐੱਸਟੀ ਨਾ ਹਟਾਏ ਜਾਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਪ੍ਰੋ ਬਡੂੰਗਰ ਨੇ ਕਿਹਾ ਕਿ ਸਰਕਾਰ ਸਭ ਕੁਝ ਜਾਣਦਿਆਂ ਸਮਝਦਿਆਂ ਹੋਇਆਂ ਵੀ ਅਜਿਹਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾਸਾਹਿਬ ਅੰਦਰ ਸੰਗਤਾਂ ਲਈ ਲੰਗਰ ਸਮੇਤ ਹੋਰ ਸਹੂਲਤਾਂ ਬਿਨਾਂ ਕਿਸੇ ਭੇਦਭਾਵ ਦੇ ਦਿੱਤੀਆਂ ਜਾਂਦੀਆਂ ਹਨ ਪਰ ਇਸ ਦੇ ਬਾਵਜੂਦ ਲੰਗਰ ਵਸਤਾਂ ‘ਤੇ ਸਰਕਾਰ ਵੱਲੋਂ ਜੀਐੱਸਟੀ ਲਗਾਇਆ ਗਿਆ ਹੈ।ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਇਸ ਬੈਠਕ ਦੌਰਾਨ ਬਹੁਤ ਸਾਰੇ ਵਪਾਰੀਆਂ ਨੂੰ ਤਾਂ ਛੋਟਾਂ ਦੇ ਦਿੱਤੀਆਂ ਪਰ ਧਰਮ ਅਸਥਾਨਾਂ ਉਪਰ ਜੀਐੱਸਟੀ ਨੂੰ ਉਸੇ ਤਰ੍ਹਾਂ ਬਰਕਰਾਰ ਰੱਖਿਆ ।ਧਾਰਮਿਕ ਸਥਾਨਾਂ 'ਤੇ ਜੀਐੱਸਟੀ ਕਿਓ ਲਗਾਇਆ ਗਿਆ ? ਪ੍ਰੋ ਕਿਰਪਾਲ ਸਿੰਘ ਬਡੂੰਗਰਜਿਸ ਦੇ ਲਈ ਉਹ ਫਿਰ ਕੇਂਦਰ ਸਰਕਾਰ ਨੂੰ ਚਿਠੀ ਲਿਖਣਗੇ।   -PTC News


Top News view more...

Latest News view more...