Fri, Apr 19, 2024
Whatsapp

ਗੁਰਦਾਸਪੁਰ ਜ਼ਿਮਨੀ ਚੋਣਾਂ: ਸੁੱਚਾ ਸਿੰਘ ਛੋਟੇਪੁਰ ਦੀ ਪਾਰਟੀ ਕਰੇਗੀ ਸਲਾਰੀਆ ਦੀ ਹਮਾਇਤ

Written by  Joshi -- October 09th 2017 02:25 PM -- Updated: October 09th 2017 02:48 PM
ਗੁਰਦਾਸਪੁਰ ਜ਼ਿਮਨੀ ਚੋਣਾਂ: ਸੁੱਚਾ ਸਿੰਘ ਛੋਟੇਪੁਰ ਦੀ ਪਾਰਟੀ ਕਰੇਗੀ ਸਲਾਰੀਆ ਦੀ ਹਮਾਇਤ

ਗੁਰਦਾਸਪੁਰ ਜ਼ਿਮਨੀ ਚੋਣਾਂ: ਸੁੱਚਾ ਸਿੰਘ ਛੋਟੇਪੁਰ ਦੀ ਪਾਰਟੀ ਕਰੇਗੀ ਸਲਾਰੀਆ ਦੀ ਹਮਾਇਤ

ਆਉਣ ਵਾਲੀਆਂ ਗੁਰਦਾਸਪੁਰ ਜ਼ਿਮਨੀ ਚੋਣਾਂ ਵਿੱਚ ਸੁੱਚਾ ਸਿੰਘ ਛੋਟੇਪੁਰ ਦੀ ਪਾਰਟੀ ਨੇ ਸਵਰਣ ਸਲਾਰੀਆ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਹੈ। Gurdaspur by elections: Sucha Singh Chotepur will support Swaran Salariaਉਹਨਾਂ ਵੱਲੋਂ ਇਹ ਐਲਾਨ ਜਾਰੀ ਪ੍ਰੈਸ ਨੋਟ ਰਾਹੀਂ ਕੀਤਾ ਗਿਆ ਹੈ। ਆਪਣਾ ਪੰਜਾਬ ਪਾਰਟੀ ਨੇ ਪੂਰੇ ਪਾਰਟੀ ਮੈਂਬਰਾਂ ਨਾਲ ਵਿਸਥਾਰ ਨਾਲ ਗੱਲ ਕਰਕੇ ਇਹ ਫੈਸਲਾ ਲਿਆ ਹੈ। ਆਪਣਾ ਪੰਜਾਬ ਪਾਰਟੀ 11 ਅਕਤੂਬਰ ਨੂੰ ਹੋਣ ਵਾਲੀਆਂ ਗੁਰਦਾਸਪੁਰ ਜ਼ਿਮਨੀ ਚੋਣਾਂ ਵਿੱਚ ਭਾਜਪਾ ਉਮੀਦਵਾਰ ਸਰਵਣ ਸਲਾਰੀਆ ਦੀ ਹਮਾਇਤ ਕਰੇਗੀ। ਇਸ ਲਈ ਆਪਣਾ ਪੰਜਾਬ ਪਾਰਟੀ ਸਾਰੇ ਵੋਟਰਾਂ ਨੂੰ ਅਪੀਲ ਕਰਦੀ ਹੈ ਕਿ ੧੧ ਅਕਤੂਬਰ ਨੂੰ ਪੰਜਾਬ ਦੇ ਭਲੇ ਲਈ ਭਾਜਪਾ ਦੇ ਉਮੀਦਵਾਰ ਸਲਾਰੀਆ ਨੂੰ ਵੱਧ ਚੜ੍ਹ ਕੇ ਵੋਟਾਂ ਪਾਈਆਂ ਜਾਣ। Gurdaspur by elections: Sucha Singh Chotepur will support Swaran Salariaਦੱਸਣਯੋਗ ਹੈ ਕਿ ਗੁਰਦਾਸਪੁਰ ਵਿੱਚ 11 ਅਕਤੂਬਰ ਨੂੰ ਚੋਣਾਂ ਹੋਣੀਆਂ ਹਨ ਅਤੇ ਇਸ ਵਿੱਚ ਛੋਟੇਪੁਰ ਵੱਲੋਂ ਕਈ ਕਾਰਨਾਂ ਕਾਰਨ ਆਪਣਾ ਉਮੀਦਵਾਰ ਮੈਦਾਨ ਵਿੱਚ ਨਾ ਲਿਆਏ ਜਾਣ ਦੀ ਗੱਲ ਵੀ ਕਹੀ ਗਈ ਸੀ। Gurdaspur by elections: Sucha Singh Chotepur will support Swaran Salariaਸਵਰਣ ਸਲਾਰੀਆ ਨੂੰ ਛੋਟੇਪੁਰ ਦੀ ਹਮਾਇਤ ਮਿਲਣ ਨਾਲ ਆਉਣ ਵਾਲੀਆਂ ਚੋਣਾਂ 'ਚ ਕਿੰਨ੍ਹਾ ਕੁ ਫਾਇਦਾ ਹੋਵੇਗਾ, ਇਹ ਤਾਂ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗ ਪਾਵੇਗਾ। —PTC News


Top News view more...

Latest News view more...