Advertisment

ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣਾਂ 'ਚ ਉਮੀਦਵਾਰਾਂ ਦੇ ਭਵਿੱਖ ਦਾ ਹੋਵੇਗਾ ਫੈਸਲਾ

author-image
Ragini Joshi
New Update
ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣਾਂ 'ਚ ਉਮੀਦਵਾਰਾਂ ਦੇ ਭਵਿੱਖ ਦਾ ਹੋਵੇਗਾ ਫੈਸਲਾ
Advertisment
ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਦੱਸਣਯੋਗ ਹੈ ਕਿ ਇਨ੍ਹਾਂ ਚੋਣਾਂ ਵਿਚ ੧੫ ਲੱਖ ੧੭ ਹਜ਼ਾਰ ੪੩੬ ਵੋਟਰ ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਕਰਨਗੇ। ਚੋਣ ਕਮਿਸ਼ਨ ਵਲੋਂ ਇਹਨਾਂ ਚੋਣਾਂ ਦੇ ਮੱਦੇਨਜ਼ਰ ਬਹੁਤ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਜ਼ਿਕਰ-ਏ-ਖਾਸ ਹੈ ਕਿ ਲੋਕ ਸਭਾ ਹਲਕੇ ਦੇ ਦੋ ਜ਼ਿਲ੍ਹੇ ਗੁਰਦਾਸਪੁਰ ਤੇ ਪਠਾਨਕੋਟ ਕੁੱਲ ੯ ਵਿਧਾਨ ਸਭਾ ਹਲਕੇ ਹਨ। ਕੁੱਲ ੧੫ ਲੱਖ ੧੭ ਹਜ਼ਾਰ ੪੩੬ ਵੋਟਰਾਂ 'ਚੋਂ ੮ ਲੱਖ ੭ ਹਜ਼ਾਰ ੯੨੪ ਵੋਟਰ ਮਰਦ ਹਨ ਤੇ ੭ ਲੱਖ ੯ ਹਜ਼ਾਰ ੪੯੮ ਵੋਟਰ ਇਸਤਰੀਆਂ, ੧੮ ਤੋਂ ੧੯ ਸਾਲ ਦੇ ੮੫ ਹਜ਼ਾਰ ੯੦੬ ਵੋਟਰ ਅਤੇ ੧੪ ਥਰਡ ਜੈਂਡਰ ਵੋਟਰ ਸ਼ਾਮਲ ਹਨ।  ਇਹਨਾਂ ਲਈ ੧੭੮੧ ਪੋਲਿੰਗ ਬੂਥ ਬਣਾਏ ਗਏ ਹਨ ਅਤੇ ੮੫੦੦ ਪੋਲਿੰਗ ਸਟਾਫ ਦੀ ਡਿਊਟੀ ਲਗਾਈ ਗਈ ਹੈ। —PTC News-
gurdaspur-elections gurdaspur-by-poll
Advertisment

Stay updated with the latest news headlines.

Follow us:
Advertisment