Thu, Apr 25, 2024
Whatsapp

ਕੀ ਕਰੀਏ ਵਾਲਾਂ 'ਚ ਚਿਊਂਗਮ ਫਸ ਜਾਣ 'ਤੇ, ਦੇਖੋ!

Written by  Joshi -- November 20th 2017 01:51 PM -- Updated: November 20th 2017 01:52 PM
ਕੀ ਕਰੀਏ ਵਾਲਾਂ 'ਚ ਚਿਊਂਗਮ ਫਸ ਜਾਣ 'ਤੇ, ਦੇਖੋ!

ਕੀ ਕਰੀਏ ਵਾਲਾਂ 'ਚ ਚਿਊਂਗਮ ਫਸ ਜਾਣ 'ਤੇ, ਦੇਖੋ!

ਕਈ ਵਾਰ ਵਾਲਾਂ 'ਚ ਚਿਊਂਗਮ ਫਸ ਜਾਣ ਕਾਰਨ ਬਿਬਤਾ ਪੈ ਜਾਂਦੀ ਹੈ ਤੇ ਲੱਖ ਕੋਸ਼ਿਸ਼ਾਂ ਬਾਅਦ ਵੀ ਉਹ ਨਹੀਂ ਜਾਂਦੀ ਜਿਸ ਕਾਰਨ ਵਾਲਾਂ ਨੂੰ ਕੱਟਣਾ ਪੈ ਸਕਦਾ ਹੈ। ਵਾਲਾਂ ਤੋਂ ਚਿਊਂਗਮ ਕੱਢਣ ਲਈ ਕਈ ਤਰ੍ਹਾਂ ਦੇ ਤਰੀਕੇ ਸੁਣਨ ਨੂੰ ਮਿਲਦੇ ਹਨ, ਆਓ ਜਾਣਦੇ ਹਾਂ ਕਿ ਇਹਨਾਂ ਤੋਂ ਕਿਹੜਾ ਤਰੀਕਾ ਲਾਹੇਵੰਦ ਹੈ ਅਤੇ ਕਿਹਾੜ ਨਹੀਂ? ਕੀ ਕਰੀਏ ਵਾਲਾਂ 'ਚ ਚਿਊਂਗਮ ਫਸ ਜਾਣ 'ਤੇ, ਦੇਖੋ!1. ਬਟਰ - ਮੱਖਣ - ਕਈ ਲੋਕ ਕਹਿੰਦੇ ਹਨ ਕਿ ਵਾਲਾਂ 'ਤੇ ਚਿਊਂਗਮ 'ਤੇ ਮੱਖਣ ਲਗਾਉਣ ਨਾਲ ਬਬਲਗਮ ਜਲਦੀ ਛੁੱਟ ਜਾਂਦੀ ਹੈ ਪਰ ਇਹ ਵਹਿਮ ਹੈ ਕਿਉਂਕਿ ਅਜਿਹਾ ਕਰਨ ਨਾਲ ਵਾਲ ਜ਼ਿਆਦਾ ਉਲਝ ਜਾਂਦੇ ਹਨ ਅਤੇ ਉਹਨਾਂ ਨੂੰ ਵੱਧ ਨੁਕਸਾਨ ਪਹੁੰਚ ਸਕਦਾ ਹੈ। 2. ਪਾਊਡਰ - ਕਈ ਵਾਰ ਚਿਊਂਗਮ 'ਤੇ ਪਾਊਡਰ ਲਗਾਇਆ ਜਾਂਦਾ ਹੈ ਪਰ ਇਸ ਨਾਲ ਕੋਈ ਫਾਇਦਾ ਕੋਈ ਨਹੀਂ ਹੁੰਦਾ। ਕਿਉਂਕਿ ਪਾਊਡਰ ਅਤੇ ਬਬਲਗਮ ਮਿਲ ਕੇ ਵਾਲ ਕੱਟਣ ਤੱਕ ਦੀ ਨੌਬਤ ਪਹੁੰਚ ਜਾਂਦੀ ਹੈ। 3. ਸ਼ਰਾਬ: ਵਾਲਾਂ 'ਤੇ ਲੱਗੀ ਚਿਊਂਗਮ 'ਤੇ ਸ਼ਰਾਬ ਲਗਾਉਣ ਨਾਲ ਫਾਇਦਾ ਹੁੰਦਾ ਹੈ ਅਤੇ ਬਬਲਗਮ ਜਲਦੀ ਨਾਲ ਨਿਕਲ ਜਾਂਦੀ ਹੈ। 4.ਬਰਫ: ਚਿਊਂਗਮ 'ਤੇ ਥੋੜ੍ਹੀ ਦੇਰ ਬਰਫ ਲਗਾਉਣ ਨਾਲ ਉਸ ਵਿਚਲੀ ਨਮੀ ਜੰਮ ਜਾਂਦੀ ਹੈ ਅਤੇ ਚਿਊਂਗਮ ਨੂੰ ਵਾਲਾਂ ਤੋਂ ਛੁਡਾਉਣ ਲਈ ਕਾਫੀ ਆਸਾਨ ਹੋ ਜਾਂਦਾ ਹੈ। —PTC News


  • Tags

Top News view more...

Latest News view more...