Tue, Apr 16, 2024
Whatsapp

ਹਰਭਜਨ ਸਿੰਘ ਦੀ ਨਵੀਂ ਪਾਰੀ ਦੀ ਹੋਣ ਜਾ ਰਹੀ ਹੈ ਸ਼ੁਰੂਆਤ, ਜਾਣੋ ਕੀ ਕਰ ਰਹੇ ਨੇ ਨਵਾਂ! 

Written by  Joshi -- May 10th 2018 11:34 AM
ਹਰਭਜਨ ਸਿੰਘ ਦੀ ਨਵੀਂ ਪਾਰੀ ਦੀ ਹੋਣ ਜਾ ਰਹੀ ਹੈ ਸ਼ੁਰੂਆਤ, ਜਾਣੋ ਕੀ ਕਰ ਰਹੇ ਨੇ ਨਵਾਂ! 

ਹਰਭਜਨ ਸਿੰਘ ਦੀ ਨਵੀਂ ਪਾਰੀ ਦੀ ਹੋਣ ਜਾ ਰਹੀ ਹੈ ਸ਼ੁਰੂਆਤ, ਜਾਣੋ ਕੀ ਕਰ ਰਹੇ ਨੇ ਨਵਾਂ! 

ਹਰਭਜਨ ਸਿੰਘ ਦੀ ਨਵੀਂ ਪਾਰੀ ਦੀ ਹੋਣ ਜਾ ਰਹੀ ਹੈ ਸ਼ੁਰੂਆਤ, ਜਾਣੋ ਕੀ ਕਰ ਰਹੇ ਨੇ ਨਵਾਂ! IPL 'ਚ ਚੇਨੱਈ ਸੁਪਰ ਕਿੰਗਸ ਦੇ ਖਿਡਾਰੀ ਹੋਣ ਤੋਂ ਇਲਾਵਾ ਹਰਭਜਨ ਸਿੰਘ ਇੱਕ ਹੋਰ ਨਵੀਂ ਪਾਰੀ ਖੇਡਣ ਜਾ ਰਹੇ ਹਨ। ਵੱਡੇ – ਵੱਡੇ ਬੱਲੇਬਾਜਾਂ ਨੂੰ ਫਿਰਕੀ ਦੇ ਫੰਦੇ ਵਿੱਚ ਫਸਾ ਕੇ ਪਸੀਨਾ ਛੁਡਾਉਣ ਵਾਕੇ ਭੱਜੀ ਗੱਲਾਂ-ਬਾਤਾਂ ਰਾਹੀਂ ਖਿਡਾਰੀਆਂ ਦੇ ਪਸੀਨੇ ਛੁੱਡਾਉਣ ਦੀ ਤਿਆਰੀ 'ਚ ਹਨ। harbhajan singh new talk showਹਰਭਜਨ ਸਿੰਘ ਹੁਣ ਆਪਣੇ ਟਾਕ ਸ਼ੋਅ ਰਾਹੀਂ ਭੱਜੀ ਆਪਣੇ ਸਾਥੀ ਖਿਡਾਰੀਆਂ ਤੋਂ ਸਵਾਲਾਂ ਦੀ ਫਿਰਕੀ 'ਚ ਫਸਾਉਂਦੇ ਨਜ਼ਰ ਆਉਣਗੇ। CSK IPL ਨਾਮੀ ਇਸ ਸ਼ੋਅ ਵਿੱਚ ਭੱਜੀ ਚੇਂਨਈ ਸੁਪਰ ਕਿੰਗਸ ਦੇ ਖਿਡਾਰੀਆਂ ਵਲੋਂ ਕ੍ਰਿਕੇਟ ਅਤੇ ਉਨ੍ਹਾਂ ਦੀ ਨਿਜੀ ਜਿੰਦਗੀ ਦੇ ਬਾਰੇ ਵਿੱਚ ਗੱਲਬਾਤ ਕਰਨਗੇ । ਉਨ੍ਹਾਂ ਨੇ ਕਿਹਾ, 'ਇੰਟਰਵੀਊ ਦੇ ਦੌਰਾਨ ਸਾਰੇ ਕ੍ਰਿਕੇਟ ਸਿਤਾਰੇ ਬੜੇ ਸੰਸਕਾਰੀ/ਸਭਿੱਆਚਾਰੀ ਨਜ਼ਰ ਆਉਂਦੇ ਹਨ, ਪਰ ਕੋਈ ਡਰੇਸਿੰਗ ਰੂਮ ਵਿੱਚ ਵੇਖੇ ਤਾਂ ਪਤਾ ਚੱਲੇਗਾ ਕਿ ਸੱਚਾਈ ਕੀ ਹੈ। harbhajan singh new talk showਇਸਦੇ ਨਾਲ ਹੀ ਭੱਜੀ ਨੇ ਕਿਹਾ ਕਿ ਸ਼ਰਾਰਤਾਂ ਹਮੇਸ਼ਾ ਤੋਂ ਹੀ ਉਨ੍ਹਾਂ ਦੀ ਗੱਲਬਾਤ ਦਾ ਹਿੱਸਾ ਹੁੰਦੀਆਂ ਹਨ । ਮੈਂ ਇਸ ਅਛੂਹੇ ਕਿਸਿਆਂ ਨੂੰ ਲੋਕਾਂ ਦੇ ਸਾਹਮਣੇ ਇਸ ਸ਼ੋਅ ਦੇ ਜ਼ਰੀਏ ਲੈ ਕੇ ਆਵਾਂਗਾ ਅਤੇ ਇਹ ਕੋਸ਼ਿਸ਼ ਕਰੂੰਗਾ ਕਿ ਫੈਨਸ ਆਪਣੇ ਕ੍ਰਿਕੇਟਰਸ ਦੀ ਜਿੰਦਗੀ ਦੇ ਬਾਰੇ ਵੀ ਜਾਨ ਸਕਣ।" —PTC News


Top News view more...

Latest News view more...