Thu, Apr 25, 2024
Whatsapp

ਪੰਜਾਬੀ ਫਿਲਮਾਂ ਦੇ ਸ਼ੌਕੀਨ ਹਰਜੀਤ ਸਿੰਘ ਸੱਜਣ ਨੇ ਦੱਸੀਆਂ ਦਿਲ ਦੀਆਂ ਗੱਲਾਂ, ਜਾਣੋ!

Written by  Joshi -- November 10th 2017 09:51 AM
ਪੰਜਾਬੀ ਫਿਲਮਾਂ ਦੇ ਸ਼ੌਕੀਨ ਹਰਜੀਤ ਸਿੰਘ ਸੱਜਣ ਨੇ ਦੱਸੀਆਂ ਦਿਲ ਦੀਆਂ ਗੱਲਾਂ, ਜਾਣੋ!

ਪੰਜਾਬੀ ਫਿਲਮਾਂ ਦੇ ਸ਼ੌਕੀਨ ਹਰਜੀਤ ਸਿੰਘ ਸੱਜਣ ਨੇ ਦੱਸੀਆਂ ਦਿਲ ਦੀਆਂ ਗੱਲਾਂ, ਜਾਣੋ!

ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਪੂਰੀ ਕੌਮ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਉਹਨਾਂ ਨੇ ਹਾਲ 'ਚ ਹੀ ਟੋਰਾਂਟੋ ਦੇ ਇਕ ਮੀਡੀਆ ਚੈਨਲ ਨਾਲ ਗੱਲਬਾਤ ਕੀਤੀ ਅਤੇ ਲਿਬਰਲ ਸਰਕਾਰ ਵਲੋਂ ਕੀਤੇ ਕੰਮਾਂ ਬਾਰੇ ਜਾਣਕਲਾਰੀ ਦਿੱਤੀ। ਇਸਦੇ ਨਾਲ ਹੀ ਪਹਿਲੀ ਵਾਰ ਉਹਨਾਂ ਨੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਅਤੇ ਨਿੱਜੀ ਜ਼ਿੰਦਗੀ ਬਾਰੇ ਵੀ ਕੁਝ ਚਾਨਣਾ ਪਾਇਆ। ਪਰਿਵਾਰ ਬਾਰੇ ਪੁੱਛਣ 'ਤੇ ਉਨ੍ਹਾਂ ਦੱਸਿਆ ਕਿ ਉਹਨਾਂ ਦੇ ਕੈਨੇਡਾ ਰੱਖਿਆ ਮੰਤਰੀ ਬਣਣ 'ਤੇ ਜਦੋਂ ਮਾਪਿਆਂ ਦੀ ਅੱੱਖਾਂ 'ਚ ਹੰਝੂ ਆਏ ਤਾਂ ਉਹ ਵੀ ਭਾਵੁਕ ਹੋ ਗਏ ਸਨ। ਉਹਨਾਂ ਕਿਹਾ ਕਿ ਜ਼ਿੰਦਗੀ 'ਚ ਉਹਨਾਂ ਵੱੱਲੋਂ ਹਾਸਿਲ ਕੀਤੇ ਗਏ ਮੁਕਾਮ ਪਿੱਛੇ ਉਹਨਾਂ ਦੇ ਮਾਪਿਆਂ ਦੀ ਕੁਰਬਾਨੀ ਦਾ ਬਹੁਤ ਵੱਡਾ ਹੱਥ ਹੈ।ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਪੂਰੀ ਕੌਮ ਦਾ ਸਿਰ ਮਾਣ ਨਾਲ ਉੱਚਾ ਕੀਤਾਕੈਨੇਡਾ ਦੇ ਰੱਖਿਆ ਮੰਤਰੀ ਨੇ ਦੱਸਿਆ ਕਿ ਬਚਪਨ 'ਚ ਉਹ ਬਹੁਤ ਪੰਜਾਬੀ ਗੀਤ ਸੁਣਦੇ ਸਨ ਪਰ ਹੁਣ ਸਮੇਂ ਦੀ ਘਾਟ ਹੋਣ ਕਾਰਨ ਉਹ ਅਜਿਹਾ ਨਹੀਂ ਕਰ ਪਾਉਂਦੇ। ਉਹਨਾਂ ਕਿਹਾ ਕਿ ਉਹ ਪੰਜਾਬੀ ਫਿਲਮਾਂ ਨੂੰ ਬਹੁਤ ਪਿਆਰ ਕਰਦੇ ਹਨ। ਉਹਨਾਂ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਸਭਿਆਚਾਰ ਤੋਂ ਜਾਣੂੰ ਕਰਵਾਉਣਾ ਚਾਹੁੰਦਾਂ ਹਾਂ। ਹਾਂਲਾਕਿ ਮੇਰੇ ਬੱਚੇ ਪੰਜਾਬੀ ਸਕੂਲ ਜਾਂਦੇ ਹਨ ਪਰ ਮੈਂ ਉਹਨਾਂ ਨੂੰ ਪੰਜਾਬੀ ਫਿਲਮਾਂ ਦਾ ਸ਼ੌਕੀਨ ਬਣਾਉਣਾ ਚਾਹੁੰਦਾ ਹਾਂ। ਮੈਂ ਆਪਣੇ ਸਮੁਦਾਇਦ ਦੇ ਲੋਕਾਂ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਇਹ ਮੌਕਾ ਦਿੱਤਾ। ਉਹਨਾਂ ਦੀ ਮਦਦ ਤੋਂ ਬਿਨ੍ਹਾਂ ਇਹ ਸੰਭਵ ਨਹੀਂ ਸੀ। ਮੈਂ ਆਪਣੀ ਕਮਿਊਨਿਟੀ ਦਾ ਹਮੇਸ਼ਾ ਧੰਨਵਾਦੀ ਰਹਾਂਗਾ।ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਪੂਰੀ ਕੌਮ ਦਾ ਸਿਰ ਮਾਣ ਨਾਲ ਉੱਚਾ ਕੀਤਾ -PTC News


Top News view more...

Latest News view more...