Advertisment

ਹਰਸਿਮਰਤ ਕੌਰ ਬਾਦਲ ਨੇ ਅੱਪੂ ਸੋਸਾਇਟੀ ਦੇ ਮਾਸੂਮਾਂ ਨਾਲ ਬਿਤਾਏ ਪਲ, ਵੰਡੀਆਂ ਚਾਕਲੇਟਾਂ ਅਤੇ ਟਾਫੀਆਂ

author-image
Ragini Joshi
New Update
ਹਰਸਿਮਰਤ ਕੌਰ ਬਾਦਲ ਨੇ ਅੱਪੂ ਸੋਸਾਇਟੀ ਦੇ ਮਾਸੂਮਾਂ ਨਾਲ ਬਿਤਾਏ ਪਲ, ਵੰਡੀਆਂ ਚਾਕਲੇਟਾਂ ਅਤੇ ਟਾਫੀਆਂ
Advertisment
Harsimrat Kaur Badal distributes chocolates at apu society: ਹਰਸਿਮਰਤ ਕੌਰ ਬਾਦਲ ਨੇ ਅੱਪੂ ਸੋਸਾਇਟੀ ਦੇ ਮਾਸੂਮਾਂ ਨਾਲ ਬਿਤਾਏ ਪਲ, ਵੰਡੀਆਂ ਚਾਕਲੇਟਾਂ ਅਤੇ ਟਾਫੀਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਅੱਪੂ ਸੋਸਾਇਟੀ, ਬਠਿੰਡਾ ਦਾ ਦੌਰਾ ਕਰ ਉਥੇ ਮਾਸੂਮ ਬੱਚਿਆਂ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਬੱਚਿਆਂ ਨਾਲ ਜਿੱਥੇ ਕੁਝ ਪਲ ਬਿਤਾਏ ਉਥੇ ਹੀ ਉਹਨਾਂ ਨੂੰ ਚਾਕਲੇਟਾਂ ਅਤੇ ਟਾਫੀਆਂ ਵੰਡ ਕੇ, ਉਹਨਾਂ ਦੇ ਮਾਯੂਸ ਬਚਪਨ 'ਚ ਇੱਕ ਉਮੀਦ ਅਤੇ ਖੁਸ਼ੀ ਦੀ ਕਿਰਨ ਲਿਆਉਣ ਦੀ ਕੋਸ਼ਿਸ਼ ਕੀਤੀ। ਹਰਸਿਮਰਤ ਕੌਰ ਬਾਦਲ ਨੇ ਬੱਚਿਆਂ ਨੂੰ ਹਿੰਮਤ ਅਤੇ ਜਜ਼ਬਾ ਬਰਕਰਾਰ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਿੱਖਿਆ ਭਵਿੱਖ ਦੀ ਮੁੱਖ ਨੀਂਹ ਹੈ, ਜਿਸ ਕਾਰਨ ਬੱਚਿਆਂ ਨੂੰ ਹਰ ਰੋਜ਼ ਸਕੂਲ ਜਾ ਕੇ ਵਿੱਦਿਆ ਗ੍ਰਹਿਣ ਕਰਨੀ ਚਾਹੀਦੀ ਹੈ ਤਾਂ ਜੋ ਮਜਬੂਰੀ ਅਤੇ ਗਰੀਬੀ ਦੀਆਂ ਜੰਜ਼ੀਰਾਂ ਉਹਨਾਂ ਦੇ ਭਵਿੱਖ ਨੂੰ ਹਨੇਰੇ 'ਚ ਨਾ ਰੱਖ ਸਕਣ। ਦੱਸ ਦੇਈਏ ਕਿ ਅੱਪੂ ਸੋਸਾਇਟੀ ਇੱਕ ਅਜਿਹੀ ਸੰਸਥਾ ਹੈ, ਜਿਸ ਤਹਿਤ ਬਠਿੰਡਾ ਦੇ ਕਈ ਇਲਾਕਿਆਂ 'ਚ ਮੁਫਤ ਸ਼ਾਮ ਨੂੰ ਸਕੂਲ ਚਲਾਏ ਜਾਂਦੇ ਹਨ। ਇਸ ਤਹਿਤ ਕਰੀਬ 300 ਤੋਂ ਵੱਧ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਂਦੀ ਹੈ। ਇਥੇ ਬੱਚਿਆਂ ਨੂੰ ਜ਼ਰੂਰਤ ਦੀਆਂ ਵਸਤਾਂ ਜਿੰਨ੍ਹਾਂ 'ਚ ਰੋਟੀ, ਕੱਪੜਾ, ਕਾਪੀਆਂ, ਕਿਤਾਬਾਂ ਅਤੇ ਹੋਰ ਲੋੜ੍ਹ ਦੀਆਂ ਚੀਜ਼ਾਂ ਸ਼ਾਮਿਲ ਹਨ, ਦਿੱਤੀਆਂ ਜਾਂਦੀਆਂ ਹਨ। Harsimrat Kaur Badal distributes chocolates at apu society
Advertisment
Harsimrat Kaur Badal distributes chocolates at apu society Harsimrat Kaur Badal distributes chocolates at apu society Harsimrat Kaur Badal distributes chocolates at apu society Harsimrat Kaur Badal distributes chocolates at apu society Harsimrat Kaur Badal distributes chocolates at apu society ਇਸ ਤੋਂ ਇਲਾਵਾ ਇਹ ਸੰਸਥਾ ਇੱਥੇ ਦੀਆਂ ਸਾਰੀਆਂ ਲੜਕੀਆਂ ਦੀ ਪੜ੍ਹਾਈ ਦੇ ਖਰਚੇ ਦੇ ਇਲਾਵਾ ਉਹਨਾਂ ਦੇ ਵਿਆਹ ਦਾ ਖਰਚਾ ਵੀ ਚੁੱਕਦੀ ਹੈ। —PTC News-
punjabi-news latest-punjabi-news harsimrat-kaur-badal latest-news-in-punjabi news-in-punjabi news-from-punjab news-punjabi happening-news-from-punjab top-punjabi-news harsimrat-kaur-badal-distributes-chocolates-at-apu-society harsimrat-kaur-badal-distributes-chocolates apu-society
Advertisment

Stay updated with the latest news headlines.

Follow us:
Advertisment