Advertisment

ਕਿਵੇਂ ਦੀ ਹੈ ਪੰਜਾਬ ਅਤੇ ਹਰਿਆਣਾ 'ਚ ਸੁਰੱਖਿਆ, ਪੜ੍ਹੋ ਜਾਣਕਾਰੀ!

author-image
Ragini Joshi
New Update
ਕਿਵੇਂ ਦੀ ਹੈ ਪੰਜਾਬ ਅਤੇ ਹਰਿਆਣਾ 'ਚ ਸੁਰੱਖਿਆ, ਪੜ੍ਹੋ ਜਾਣਕਾਰੀ!
Advertisment
ਡੇਰਾ ਮੁਖੀ ਰਾਮ ਰਹੀਮ ਦੇ ਬਾਰੇ 'ਚ ਅਦਾਲਤੀ ਫੈਸਲਾ ਆਉਣ ਤੋਂ ਪਹਿਲਾਂ ਹੀ ਗ੍ਰਹਿ ਮੰਤਰਾਲੇ ਨੇ ਅਰਧ ਸੈਨਿਕ ਬਲਾਂ ਦੇ 167 ਕੰਪਨੀਆਂ ਹਰਿਆਣਾ ਪੰਜਾਬ 'ਚ ਭੇਜ ਦਿੱਤੀਆਂ ਹਨ। ਇਹਨਾਂ ਵਿੱਚ ਸੀ ਆਰ ਪੀ ਐੱਫ ਦੀਆਂ ਕੁਲ 97 ਕੰਪਨੀਆਂ ਹਨ, ਜਿਹਨਾਂ 'ਚ 4 ਸੀ ਆਰ ਪੀ ਐੱਫ ਮਹਿਲਾ ਕੰਪਨੀਆਂ ਹਨ ਜੋ ਕਿ ਪੰਜਾਬ ਅਤੇ ਹਰਿਆਣਾ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 16 ਆਰਏਐਫ ਦੀ ਕੰਪਨੀ ਵੀ ਸ਼ਾਮਲ ਹੈ। (Home Ministry sends 167 paramilitary forces to Haryana Punjab) Home Ministry sends 167  paramilitary forces to Haryana Punjabਐਸ ਐਸ ਬੀ ਦੀਆਂ 37 ਕੰਪਨੀਆਂ ਪੰਜਾਬ ਅਤੇ ਹਰਿਆਣਾ ਵਿੱਚ ਹਨ। 12 ਕੰਪਨੀਆਂ ਆਈ ਟੀ ਬੀ ਪੀ ਦੀਆਂ ਪੰਜਾਬ ਅਤੇ ਹਰਿਆਣਾ ਵਿੱਚ ਤਾਇਨਾਤ ਹਨ। 21 ਬੀਐਸਐਫ ਕੰਪਨੀਆਂ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਤਾਇਨਾਤ ਕੀਤਾ ਗਿਆ ਹੈ। ਕੱਲ ਤੱਕ 120 ਕੰਪਨੀਆਂ ਨੂੰ ਗ੍ਰਹਿ ਮੰਤਰਾਲੇ ਨੇ ਪੰਜਾਬ ਅਤੇ ਹਰਿਆਣੇ ਵਿੱਚ ਤਾਇਨਾਤ ਕੀਤਾ ਸੀ। ਸਥਿਤੀ ਨੂੰ ਦੇਖਦੇ ਹੋਏ 47 ਹੋਰ ਕੰਪਨੀਆਂ ਨੂੰ ਗ੍ਰਹਿ ਮੰਤਰਾਲੇ ਨੇ ਦੋਵਾਂ ਸੂਬਿਆਂ ਵਿੱਚ ਕਾਨੂੰਨ ਪ੍ਰਬੰਧ ਨੂੰ ਠੀਕ ਰੱਖਣ ਲਈ ਰਾਜ ਸਰਕਾਰ ਦੀ ਮਦਦ ਲਈ ਭੇਜਿਆ ਗਿਆ ਹੈ। ਇਸ ਤੋਂ ਇਲਾਵਾ 10 ਸੀ ਆਰ ਪੀ ਐੱਫ ਦੀ ਰਿਜ਼ਰਵ ਕੰਪਨੀ ਵੀ ਤਿਆਰ ਕਰਕੇ ਐਮ.ਐਚ.ਏ. ਨੇ ਰੱਖੀ ਗਈ ਹੈ। —PTC News-
Advertisment

Stay updated with the latest news headlines.

Follow us:
Advertisment