ਹੁਸ਼ਿਆਰਪੁਰ 'ਚ ਪਰਿਵਾਰ ਨੇ ਰਾਤ ਦੇ ਹਨੇਰੇ ਹੀ 'ਚ ਕਿਉਂ ਕੀਤਾ ਲੜਕੀ ਦਾ ਸਸਕਾਰ ?
ਹੁਸ਼ਿਆਰਪੁਰ 'ਚ ਪਰਿਵਾਰ ਨੇ ਰਾਤ ਦੇ ਹਨੇਰੇ ਹੀ 'ਚ ਕਿਉਂ ਕੀਤਾ ਲੜਕੀ ਦਾ ਸਸਕਾਰ ?:ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਨਜ਼ਦੀਕ ਪਿੰਡ ਬਿੱਜੋ 'ਚ 22 ਸਾਲਾ ਲੜਕੀ ਦਾ ਰਾਤ ਦੇ ਹਨੇਰੇ 'ਚ ਸਸਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਦੱਸਿਆ ਜਾਂਦਾ ਹੈ ਕਿ ਲੜਕੀ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਤੋਂ ਬਾਅਦ ਪਰਿਵਾਰ ਨੇ ਰਾਤ ਦੇ ਸਮੇਂ ਚੁੱਪਚਾਪ ਲੜਕੀ ਦਾ ਸਸਕਾਰ ਕਰ ਦਿੱਤਾ।ਪਰਿਵਾਰ ਵਾਲਿਆਂ ਨੇ ਇਸ ਗੱਲ ਦਾ ਪਤਾ ਗੁਆਂਢੀਆਂ ਤੱਕ ਵੀ ਨਹੀਂ ਲੱਗਣ ਦਿੱਤਾ। ਜਦੋਂ ਇਸ ਬਾਰੇ ਪਿੰਡ ਦੀ ਸਰਪੰਚ ਨੂੰ ਪਤਾ ਲੱਗਾ ਤਾਂ ਉਸਨੇ ਮਾਮਲਾ ਸ਼ੱਕੀ ਹੁੰਦਾ ਦੇਖ ਕੇ ਝੱਟ ਪੁਲਿਸ ਨੂੰ ਸੂਚਿਤ ਕਰ ਦਿੱਤਾ।ਉਥੇ ਹੀ ਡਾਕਟਰ ਦਾ ਕਹਿਣਾ ਹੈ ਕਿ ਲੜਕੀ ਗਰਭਵਤੀ ਸੀ।ਜਿਸਦੀਆਂ ਰਿਪੋਰਟਾਂ ਲਏ ਬਿਨਾਂ ਹੀ ਪਰਿਵਾਰ ਘਰ ਚੱਲਾ ਗਿਆ।ਪੁਲਿਸ ਨੇ ਵੀ ਮਾਮਲਾ ਸ਼ੱਕੀ ਹੁੰਦਾ ਦੇਖ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਦੇਖਣਾ ਇਹ ਜ਼ਰੂਰੀ ਹੈ ਕਿ ਇਸ ਦਾ ਅਸਲੀ ਸੱਚ ਕਿ ਹੈ ? ਲੜਕੀ ਦੀ ਮੌਤ ਕਿਸ ਕਾਰਨ ਹੋਈ ਹੈ ? ਲੜਕੀ ਦਾ ਰਾਤ ਦੇ ਹਨੇਰੇ ਹੀ 'ਚ ਕਿਉਂ ਕੀਤਾ ਸਸਕਾਰ ? ਜਿਸਦਾ ਪਤਾ ਪੁਲਿਸ ਦੀ ਪੜਤਾਲ ਤੋਂ ਬਾਅਦ ਹੀ ਲੱਗ ਸਕੇਗਾ। -PTCNews