Fri, Apr 19, 2024
Whatsapp

ਨਹੀਂ ਰੁਕਿਆ ਵਿਰਾਟ ਕੋਹਲੀ ਦਾ ਜੇਤੂ ਰੱਥ, ਰਚਿਆ ਇਤਿਹਾਸ! 

Written by  Joshi -- October 30th 2017 01:19 PM -- Updated: October 30th 2017 01:44 PM
ਨਹੀਂ ਰੁਕਿਆ ਵਿਰਾਟ ਕੋਹਲੀ ਦਾ ਜੇਤੂ ਰੱਥ, ਰਚਿਆ ਇਤਿਹਾਸ! 

ਨਹੀਂ ਰੁਕਿਆ ਵਿਰਾਟ ਕੋਹਲੀ ਦਾ ਜੇਤੂ ਰੱਥ, ਰਚਿਆ ਇਤਿਹਾਸ! 

ਭਾਰਤੀ ਕ੍ਰਿਕਟ ਟੀਮ ਨੇ ਨਿਊਜੀਲੈਂਡ ਦੇ ਖਿਲਾਫ ਵਨਡੇ ਸੀਰੀਜ ਉੱਤੇ ੨-੧ ਨਾਲ ਕਬਜਾ ਕਰ ਲਿਆ ਹੈ। ਇਹ ਮੈਚ ਕਾਨਪੁਰ ਵਿੱਚ ਖੇਡਿਆ ਗਿਆ ਸੀ ਅਤੇ ਇਸ ਤੀਸਰੇ ਅਤੇ ਅਹਿਮ ਵਨਡੇ ਮੁਕਾਬਲੇ ਵਿੱਚ ਵਿਰਾਟ ਦੇ ਜੇਤੂ ਰੱਥ ਨੇ ਬਿਨ੍ਹਾਂ ਕੋਈ ਬ੍ਰੇਕ ਲਗਾਇਆਂ ਆਪਣੀ ਟੀਮ ਨਾਲ ਨਿਊਜੀਲੈਂਡ ਨੂੰ ੬ ਦੋੜਾਂ ਨਾਲ ਮਾਤ ਦਿੱਤੀ ਹੈ। ਨਹੀਂ ਰੁਕਿਆ ਵਿਰਾਟ ਕੋਹਲੀ ਦਾ ਜੇਤੂ ਰੱਥ, ਰਚਿਆ ਇਤਿਹਾਸ! ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਸ਼ਾਨਦਾਰ ਸੈਕੜੇ ਲਗਾ ਜਿੱਥੇ ਟੀਮ ਦੀ ਸਥਿਤੀ ਮੈਚ 'ਚ ਮਜਬੂਤ ਬਣਾਏ ਰੱਖੀ ਉਥੇ ਹੀ ਜੇਕਰ ਗੱਲ ਗੇਂਦਬਾਜੀ ਦੀ ਕੀਤੀ ਜਾਵੇ ਤਾਂ ਆਖਰੀ ਓਵਰ 'ਚ ਜਸਪ੍ਰੀਤ ਬੁਮਰਾਹ ਨੇ ਵੀ ਨਿਊਜ਼ੀਲੈਂਡ ਦੀ ਟੀਮ ਨੂੰ ਚੰਗੀ ਮਾਤ ਦਿੱਤੀ ਸੀ। ਤੁਹਾਨੂੰ ਦੱਸ ਦੇਈਏ ਕਿ ਭਾਰਤ ਇੱਕ ਨਵੰਬਰ ਤੋਂ ਨਿਊਜੀਲੈਂਡ ਦੇ ਨਾਲ ਹੋ ਰਹੇ ਤਿੰਨ ਟੀ-੨੦ ਮੈਚਾਂ ਦੀ ਮੇਜਬਾਨੀ ਕਰਨ ਲਈ ਵੀ ਤਿਆਰ ਹੈ। ਨਹੀਂ ਰੁਕਿਆ ਵਿਰਾਟ ਕੋਹਲੀ ਦਾ ਜੇਤੂ ਰੱਥ, ਰਚਿਆ ਇਤਿਹਾਸ!  ਮੈਚ ਦੌਰਾਨ ਭਾਰਤ ਨੂੰ 338 ਦੌੜਾਂ ਬਚਾਉਣ ਦਾ ਟੀਚਾ ਮਿਲਿਆ ਸੀ ਪਰ ਕੀਵੀ ਬੱਲੇਬਾਜਾਂ ਦੀ  ਸ਼ਾਨਾਦਰ ਬੱਲੇਬਾਜੀ ਨੇ ਮੈਚ ਨੂੰ ਇੱਕ ਤਰਫਾ ਨਹੀਂ ਹੋਣ ਦਿੱਤਾ। ਦੱਸਣਯੋਗ ਹੈ ਕਿ ਭਾਰਤ ਨੇ ਇਹ ਮੈਚ ਜਿੱਤ ਕੇ ਲਗਾਤਾਰ 7ਵੀਂ ਵਾਰ ਇਹ ਸੀਰੀਜ ਜਿੱਤਣ ਦਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। —PTC News  


Top News view more...

Latest News view more...