Wed, Apr 24, 2024
Whatsapp

ਵਿਦੇਸ਼ੀਆਂ ਨੂੰ ਚੱਖਣ ਲਈ ਮਿਲੇਗਾ ਭਾਰਤ ਦੇ ਜੈਵਿਕ ਭੋਜਨ ਦਾ ਸੁਆਦ

Written by  Joshi -- January 30th 2018 05:33 PM -- Updated: January 30th 2018 06:38 PM
ਵਿਦੇਸ਼ੀਆਂ ਨੂੰ ਚੱਖਣ ਲਈ ਮਿਲੇਗਾ ਭਾਰਤ ਦੇ ਜੈਵਿਕ ਭੋਜਨ ਦਾ ਸੁਆਦ

ਵਿਦੇਸ਼ੀਆਂ ਨੂੰ ਚੱਖਣ ਲਈ ਮਿਲੇਗਾ ਭਾਰਤ ਦੇ ਜੈਵਿਕ ਭੋਜਨ ਦਾ ਸੁਆਦ

Indian especially Punjabi organic food export to foreign countries: ਪੰਜਾਬ ਦੇ ਖੇਤਾਂ ਵਿੱਚ ਉਗਾਈਆਂ ਫਸਲਾਂ ਦੀਆਂ ਧੁੰਮਾਂ ਤਾਂ ਵੈਸੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਪੈਂਦੀਆਂ ਹਨ ਪਰ ਹੁਣ ਸੂਬੇ ਦੀ ਧਰਤੀ 'ਤੇ ਉਗਾਏ ਗਏ ਜੈਵਿਕ ਭੋਜਨ ਦਾ ਆਨੰਦ ਵਿਦੇਸ਼ਾਂ 'ਚ ਬੈਠੇ ਲੋਕ ਵੀ ਮਾਣ ਸਕਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾ ਸਿਰਫ ਜੂਸ ਹੀ ਦਾ ਹੀ ਨਿਰਯਾਤ ਕੀਤਾ ਜਾਂਦਾ ਸੀ। 'ਆਰਗੈਨਿਕ ਫੂਡ' ਨੂੰ ਵਿਦੇਸ਼ੀ ਧਰਤੀ 'ਤੇ ਪਹੁੰਚਾਉਣ ਲਈ ਪੰਜਾਬ ਐਗਰੋ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਣ ਲੱਗਿਆ ਹੈ। 'ਪੰਜਾਬ ਐਗਰੋ' ਨੇ ਕਈ ਨਵੇਂ ਆਰਗੈਨਿਕ ਉਤਪਾਦ ਲਾਂਚ ਕੀਤੇ ਹਨ। Indian especially Punjabi organic food export to foreign countriesਹੁਣ ਭਾਰਤੀ ਬਾਜ਼ਾਰ ਵਿੱਚ ਵੀ ਡੀਲਰ ਨੈੱਟਵਰਕ ਖੜ੍ਹਾ ਕਰਨ ਦੀ ਤਿਆਰੀ ਕੀਤੀ ਗਈ ਹੈ।  ਸਰਕਾਰ ਵੱਲੋ ਬ੍ਰਾਂਡ 'ਮਾਰਕਫੈੱਡ' ਦੇ ਖਾਣ ਵਾਲੇ ਪਦਾਰਥ ਲੋਕਾਂ  ਲਈ ਬਾਜ਼ਾਰ ਵਿੱਚ ਮੁਹਈਆ ਕਰਵਾਏ ਹਨ ਪਰ 'ਮਾਰਕਫੈੱਡ' ਨੇ ਕੋਈ ਆਰਗੈਨਿਕ ਉਤਪਾਦ ਨਹੀਂ ਬਣਾਇਆ ਹੈ। Indian especially Punjabi organic food export to foreign countries: ਹੁਣ, 'ਪੰਜਾਬ ਐਗਰੋ' ਨੇ ਪਹਿਲੇ ਪੱਧਰ 'ਤੇ ਤਿੰਨ ਆਰਗੈਨਿਕ ਉਤਪਾਦ ਲਾਂਚ ਕੀਤੇ ਹਨ, ਜਿਨ੍ਹਾਂ ਵਿੱਚ ਆਟਾ, ਚੌਲ ਅਤੇ ਦਲੀਆ ਸ਼ਾਮਲ ਹੈ, ਜਿੰਨਾਂ ਦਾ ਵਿਦੇਸ਼ਾਂ 'ਚ ਨਿਰਯਾਤ ਹੋ ਸਕੇਗਾ। Indian especially Punjabi organic food export to foreign countriesਇਨ੍ਹਾਂ ਉਤਪਾਦਾਂ ਦੇ ਰੇਟਾਂ ਵੱਲ ਵੀ ਕਾਫੀ ਧਿਆਨ ਰੱਖਿਆ ਗਿਆ ਹੈ ,ਜਿਵਂੇ ਕਿ ਆਟਾ 255 ਰੁਪਏ ਦਾ 5 ਕਿਲੋ, ਚੌਲ 135 ਰੁਪਏ ਪ੍ਰਤੀ ਕਿਲੋ ਅਤੇ ਦਲੀਆ 75 ਰੁਪਏ ਪ੍ਰਤੀ ਕਿਲੋ ਹੈ। ਮਿਲੀ ਜਾਣਕਾਰੀ ਮੁਤਾਬਕ, 'ਪੰਜਾਬ ਐਗਰੋ' ਵੱਲੋ ਆਪਣੇ ਤਿੰਨ ਉਤਪਾਦਾਂ ਦੇ ਸੈਂਪਲ ਇੰਗਲੈਂਡ ਭੇਜੇ ਜਾ ਚੁੱਕੇ ਹਨ , ਉੱਥੋਂ ਹਰੀ ਝੰਡੀ ਮਿਲਣ ਉਪਰੰਤ ਜ਼ਲਦੀ ਹੀ ਕਾਰੋਬਾਰ ਸ਼ੁਰੂ ਕਰ ਦਿੱਤਾ ਜਾਵੇਗਾ।  ਇਹ ਉਤਪਾਦ ਪੰਜਾਬੀਆਂ ਦੇ ਗੜ੍ਹ ਵੱਲੇ ਦੇਸ਼ਾਂ 'ਚ ਪਹਿਲ ਦੇ ਆਧਾਰ 'ਤੇ ਭੇਜੇ ਜਾਣ ਦੀ ਯੋਜਨਾ ਹੈ। —PTC News


Top News view more...

Latest News view more...