Sat, Apr 20, 2024
Whatsapp

ਭਾਰਤੀ ਖਿਡਾਰਨ ਹਿਮਾ ਦਾਸ ਨੇ ਤੋੜਿਆ ਮਿਲਖਾ ਸਿੰਘ ਤੇ ਪੀਟੀ ਊਸ਼ਾ ਦਾ ਰਿਕਾਰਡ

Written by  Shanker Badra -- July 14th 2018 03:27 PM
ਭਾਰਤੀ ਖਿਡਾਰਨ ਹਿਮਾ ਦਾਸ ਨੇ ਤੋੜਿਆ ਮਿਲਖਾ ਸਿੰਘ ਤੇ ਪੀਟੀ ਊਸ਼ਾ ਦਾ ਰਿਕਾਰਡ

ਭਾਰਤੀ ਖਿਡਾਰਨ ਹਿਮਾ ਦਾਸ ਨੇ ਤੋੜਿਆ ਮਿਲਖਾ ਸਿੰਘ ਤੇ ਪੀਟੀ ਊਸ਼ਾ ਦਾ ਰਿਕਾਰਡ

ਭਾਰਤੀ ਖਿਡਾਰਨ ਹਿਮਾ ਦਾਸ ਨੇ ਤੋੜਿਆ ਮਿਲਖਾ ਸਿੰਘ ਤੇ ਪੀਟੀ ਊਸ਼ਾ ਦਾ ਰਿਕਾਰਡ:ਭਾਰਤ ਦੀ 18 ਸਾਲਾ ਐਥਲੀਟ ਹਿਮਾ ਦਾਸ ਨੇ ਇਤਿਹਾਸ ਰਚ ਦਿੱਤਾ ਹੈ।ਭਾਰਤੀ ਖਿਡਾਰਨ ਹਿਮਾ ਨੇ ਆਈ.ਏ.ਏ.ਐੱਫ. ਵਿਸ਼ਵ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਵਿਚ 400 ਮੀਟਰ ਦੌੜ ਵਿੱਚ ਗੋਲਡ ਮੈਡਲ ਜਿੱਤਿਆ ਹੈ।Indian player Hima Das Milkha Singh and PT Usha record Brokeਇਸ ਦੌੜ ਨੂੰ ਪੂਰਾ ਕਰਨ ਵਿੱਚ ਉਸ ਨੇ 51.46 ਸੈਕੰਡ ਲੱਗੇ। 18 ਸਾਲਾਂ ਦੀ ਹਿਮਾ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਰਾਹੀਂ ਭਾਰਤ ਦੀ ਫਰਾਟਾ ਦੌੜਾਕ ਰਹੀ ਪੀ.ਟੀ. ਊਸ਼ਾ ਅਤੇ ਉਡਣੇ ਸਿੱਖ ਵਜੋਂ ਪ੍ਰਸਿੱਧ ਮਿਲਖਾ ਸਿੰਘ ਨੂੰ ਵੀ ਪਛਾੜ ਕੇ ਰੱਖ ਦਿਤਾ ਹੈ।Indian player Hima Das Milkha Singh and PT Usha record Brokeਹਿਮਾ ਦੀ ਇਸ ਜਿੱਤ ਦਾ ਜਸ਼ਨ ਪੂਰਾ ਦੇਸ਼ ਮਨਾ ਰਿਹਾ ਹੈ।ਉਹ ਪਹਿਲੀ ਭਾਰਤੀ ਐਥਲੀਟ ਬਣ ਗਈ ਹੈ।ਦੱਸ ਦਈਏ ਕਿ 400 ਮੀਟਰ ਦੀ ਦੌੜ ਵਿਚ ਹਿਮਾ ਦਾਸ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।ਹਿਮਾ ਤੋਂ ਪਹਿਲਾਂ ਕੋਈ ਵੀ ਮਹਿਲਾ ਜਾਂ ਪੁਰਸ਼ ਖਿਡਾਰੀ ਕਿਸੇ ਵੀ ਪੱਧਰ ‘ਤੇ ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨੇ ਦਾ ਜਾਂ ਕੋਈ ਹੋਰ ਤਮਗਾ ਨਹੀਂ ਜਿੱਤ ਸਕਿਆ ਹੈ।Indian player Hima Das Milkha Singh and PT Usha record Brokeਹਿਮਾ ਦਾਸ ਤੋਂ ਪਹਿਲਾਂ ਸਭ ਤੋਂ ਚੰਗਾ ਪ੍ਰਦਰਸ਼ਨ ਮਿਲਖਾ ਸਿੰਘ ਅਤੇ ਪੀ.ਟੀ. ਊਸ਼ਾ ਦਾ ਰਿਹਾ ਸੀ ਪਰ ਹੁਣ ਹਿਮਾ ਨੇ ਇਸ ਰਿਕਾਰਡ ਤੋੜ ਕੇ ਅਪਣੇ ਨਾਮ ਕਰ ਲਿਆ ਹੈ।Indian player Hima Das Milkha Singh and PT Usha record Brokeਹਿਮਾ ਦਾਸ ਅਸਮ ਦੇ ਨਗਾਂਵ ਜ਼ਿਲ੍ਹੇ ਦੇ ਦਿੰਗ ਪਿੰਡ ਦੇ ਰਹਿਣ ਵਾਲੀ ਹੈ।ਉਹ ਹਾਲੇ ਸਿਰਫ 18 ਸਾਲ ਦੀ ਹੈ।ਹਿਮਾ ਇੱਕ ਸਧਾਰਨ ਕਿਸਾਨ ਪਰਿਵਾਰ ਤੋਂ ਹੈ।ਉਸਦੇ ਪਿਤਾ ਝੌਨੇ ਦੀ ਖੇਤੀ ਕਰਦੇ ਹਨ।ਉਹ ਪਰਿਵਾਰ ਵਿੱਚ 6 ਬੱਚਿਆਂ ਵਿੱਚ ਸਭ ਤੋਂ ਛੋਟੀ ਹੈ।ਹਿਮਾ ਪਹਿਲਾਂ ਲੜਕਿਆਂ ਨਾਲ ਫੁੱਟਬਾਲ ਖੇਡਦੀ ਸੀ ਅਤੇ ਇੱਕ ਸਟ੍ਰਾਈਕਰ ਦੇ ਤੌਰ ਉੱਤੇ ਆਪਣੀ ਪਛਾਣ ਬਣਾਉਣਾ ਚਾਹੰਦੀ ਸੀ।ਉਨ੍ਹਾਂ ਨੇ 2 ਸਾਲ ਪਹਿਲਾ ਹੀ ਰੇਸਿੰਗ ਟ੍ਰੈਕ ਉੱਤੇ ਕਦਮ ਰੱਖਿਆ ਸੀ। ਉਸਦੇ ਕੋਲ ਪੈਸਿਆਂ ਦੀ ਘਾਟ ਸੀ ਪਰ ਕੋਚ ਨੇ ਉਸਦੀ ਪੂਰੀ ਸਹਾਇਤਾ ਕੀਤੀ। -PTCNews


Top News view more...

Latest News view more...