Advertisment

ਇਰਾਕ 'ਚ ਫਸੇ ਭਾਰਤੀ ਨੌਜਵਾਨਾਂ ਦੇ ਪਰਿਵਾਰਾਂ ਲਈ ਬੁਰੀ ਖਬਰ

author-image
Ragini Joshi
New Update
ਇਰਾਕ 'ਚ ਫਸੇ ਭਾਰਤੀ ਨੌਜਵਾਨਾਂ ਦੇ ਪਰਿਵਾਰਾਂ ਲਈ ਬੁਰੀ ਖਬਰ
Advertisment
ਇਰਾਕ ਦੇ ਮੌਸੂਲ ਸ਼ਹਿਰ ਵਿੱਚ ਕਈ ਭਾਰਤੀ ਫਸੇ ਹੋਏ ਹਨ ਜਿਹਨਾਂ ਦੇ ਪਰਿਵਾਰ ਇੱਥੇ ਉਹਨਾਂ ਦੀ ਜਲਦ ਰਿਹਾਈ ਦੀਆਂ ਦੁਆਵਾਂ ਕਰ ਰਹੇ ਹਨ। ਪਰ, ਇਹਨਾਂ ਪਰਿਵਾਰਾਂ ਦੇ ਦੁੱਖ 'ਚ ਕਈ ਕਮੀ ਹੁੰਦੀ ਨਜ਼ਰ ਨਹੀਂ ਆ ਰਹੀ ਹੈ ਕਿਉਂਕਿ ਸਰਕਾਰ ਨੇ ਇੱਕ ਨਵਾਂ ਹੁਕਮ ਜਾਰੀ ਕਰ ਇਸ ਮਾਮਲੇ ਨੂੰ ਹੋਰ ਪੇਚੀਦਾ ਕਰ ਦਿੱਤਾ ਹੈ। Iraq ch fase Indian youth lai buri khabar: ਇਰਾਕ 'ਚ ਫਸੇ ਭਾਰਤੀ ਨੌਜਵਾਨਾਂ ਦੇ ਪਰਿਵਾਰਾਂ ਲਈ ਬੁਰੀ ਖਬਰਪਿਛਲੇ ਕਈ ਸਾਲਾਂ ਤੋਂ ਆਪਣੇ ਬੱਚਿਆਂ ਨੂੰ ਉਡੀਕ ਰਹੇ ਪਰਿਵਾਰਾਂ ਲਈ ਸਰਕਾਰ ਨੇ ਆਦੇਸ਼ ਜਾਰੀ ਕੀਤਾ ਹੈ ਕਿ ਉਹ ਪਹਿਲਾਂ ਤਾਂ ਆਪਣਾ ਡੀ. ਐੱਨ. ਏ. ਟੈਸਟ ਕਰਵਾਉਣ। ਇੱਕ ਪਰਿਵਾਰ ਦੇ ਕਮ ਸੇ ਕਮ 3 ਮੈਂਬਰਾਂ ਦਾ ਡੀਐਨਏ ਟੈਸਟ ਹੋਵੇਗਾ। ਦੱਸਣਯੋਗ ਹੈ ਕਿ ਇਰਾਕ 'ਚ 39 ਭਾਰਤੀ ਨੌਜਵਾਨਾਂ ਦੇ ਫਸੇ ਹੋਣ ਦੀ ਖਬਰ ਹੈ। ਜੋ ਪਰਿਵਾਰ ਅੰਮ੍ਰਿਤਸਰ ਮੈਡੀਕਲ ਕਾਲਜ ਵਿਚ ਟੈਸਟ ਕਰਵਾਉਣ ਲਈ ਪਹੁੰਚੇ ਸਨ ਉਹਨਾਂ ਨੇ ਕਿਹਾ ਹੈ ਕਿ ਕੁਝ ਹੋਰ ਕਾਰਨਾਂ ਕਰਕੇ ਇਹ ਟੈਸਟ ਅੱਜ ਨਹੀਂ ਹੋ ਸਕਿਆ ਹੈ। Iraq ch fase Indian youth lai buri khabar: ਇਰਾਕ 'ਚ ਫਸੇ ਭਾਰਤੀ ਨੌਜਵਾਨਾਂ ਦੇ ਪਰਿਵਾਰਾਂ ਲਈ ਬੁਰੀ ਖਬਰਜ਼ਿਕਰਯੋਗ ਹੈ ਕਿ ਪਰਿਵਾਰ ਇਸ ਗੱਲ ਤੋਂ ਅਨਜਾਣ ਹਨ ਕਿ ਉਹਨਾਂ ਦਾ ਡੀਐਨਏ ਟੈਸਟ ਕਿਉਂ ਕਰਵਾਇਆ ਜਾ ਰਿਹਾ ਹੈ। ਹਾਂਲਾਕਿ ਇਹਨਾਂ ਨੌਜਵਾਨਾਂ ਨੂੰ  ਆਈ. ਐੱਸ. ਆਈ. ਐੱਸ. ਦੇ ਕਬਜ਼ੇ ਤੋਂ ਛੁਡਵਾ ਲਿਆ ਗਿਆ ਹੈ, ਪਰ ਉਹਨਾਂ ਦੀ ਮੌਜੂਦਾ ਹਾਲਤ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਲੱਗ ਪਾ ਰਿਹਾ ਹੈ। —PTC News-
indian indian-youth
Advertisment

Stay updated with the latest news headlines.

Follow us:
Advertisment