Fri, Apr 19, 2024
Whatsapp

ਇਸ ਮਾਮਲੇ ਵਿੱਚ ਵੀ ਨਹੀਂ ਹਨ ਪਿੱਛੇ ਕੁੜੀਆਂ

Written by  Joshi -- April 29th 2018 10:32 PM -- Updated: April 29th 2018 10:37 PM
ਇਸ ਮਾਮਲੇ ਵਿੱਚ ਵੀ ਨਹੀਂ ਹਨ ਪਿੱਛੇ ਕੁੜੀਆਂ

ਇਸ ਮਾਮਲੇ ਵਿੱਚ ਵੀ ਨਹੀਂ ਹਨ ਪਿੱਛੇ ਕੁੜੀਆਂ

ਕੁੜੀਆਂ ਵੀ ਕਿਸੇ ਗੱਲੋਂ ਘੱਟ ਨਹੀਂ ਹਨ ਅਕਸਰ ਅਸੀਂ ਕਹਿੰਦੇ ਸੁਣਦੇ ਆਏ ਹਾਂ । ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਐਸਾ ਕੋਈ ਖੇਤਰ ਨਹੀਂ ਜਿੱਥੇ ਕੁੜ੍ਹੀਆਂ ਨੇ ਮੱਲਾਂ ਨਾ ਮਾਰੀਆਂ ਹੋਣ ।ਇਥੇ ਅਸੀਂ ਪਿੰਡ ਦਤਾਰਪੁਰ ਵਿਖੇ ਵਾਪਰੀ ਨਵੀਂ ਘਟਨਾ ਬਾਰੇ ਗੱਲ ਕਰ ਰਹੇ ਹਾਂ ਜਿਸਨੂੰ ਜਾਨਣ ਤੋਂ ਬਾਅਦ ਤੁਹਾਨੂੰ ਵੀ ਇਸ ਗੱਲ ਤੇ ਮੁੜ ਯਕੀਨ ਹੋ ਜਾਵੇਗਾ ਕਿ ਕੁੜੀਆਂ ਵੀ ਕਿਸੇ ਗੱਲੋਂ ਵੀ ਪਿੱਛੇ ਨਹੀਂ ਹਨ ।ਇਸ ਘਟਨਾ ਵਿਚ ਮੋਟਰਸਾਈਕਲ ਸਵਾਰ ਹੋ ਕੇ ਦੋ ਕੁੜੀਆਂ ਇਕ ਬਜ਼ੁਰਗ ਔਰਤ ਕੋਲੋਂ ਨਿਕਲਦੀਆਂ ਹਨ ਅਤੇ ਉਸਦੇ ਕੰਨਾਂ ਦੀਆਂ ਵਾਲੀਆਂ ਨੂੰ ਝਪਟ ਕੇ ਲੈ ਜਾਂਦੀਆਂ ਹਨ ਜਿਸ ਨੂੰ ਲੋਕ ਅੱਖੀਂ ਵੇਖਦੇ ਹਨ ਅਤੇ ਉਹਨਾਂ ਦੀਆਂ ਹੈਰਾਨੀ ਦੀਆਂ ਸਾਰੀਆਂ ਸੀਮਾਵਾਂ ਲੰਘ ਜਾਂਦੀਆਂ ਹਨ । ਇੱਥੇ ਮਾਮਲਾ ਦੋ ਲੜਕੀਆਂ ਵਲੋਂ ਮੁੱਖ ਮਾਰਗ 'ਤੇ ਪਿੰਡ ਦਤਾਰਪੁਰ ਦੀ ਮਾਰਕੀਟ ਵਿਚ ਸਵੇਰ ਵੇਲੇ ਸੈਰ ਕਰਨ ਜਾਂਦੀ ਨਸੀਬ ਕੌਰ (60) ਦੀਆਂ ਵਾਲੀਆਂ ਝਪਟ ਲੈਣ ਦਾ ਹੈ । ਨਸੀਬ ਕੌਰ ਅਨੁਸਾਰ ਸ਼ਨੀਵਾਰ ਵਾਲੇ ਦਿਨ ਉਸਦੀਆਂ ਵਾਲੀਆਂ ਉਸ ਵੇਲੇ ਝਪਟ ਲਈਆਂ ਗਈਆਂ ਜਦੋਂ ਉਹ ਪਿੰਡ ਦੀ ਮਾਰਕੀਟ ਵਿਚ ਸੈਰ ਕਰ ਰਹੀ ਸੀ ।ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇੱਥੇ ਅਸੀਂ ਇਹ ਦੱਸਣਾ ਜ਼ਰੂਰੀ ਸਮਝਦੇ ਹਾਂ ਕਿ ਪਹਿਲਾਂ ਤਾਂ ਮੁੰਡਿਆਂ ਬਾਰੇ ਇਹੋ ਜਿਹੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਸਨ ਪਰ ਹੁਣ ਤਾਂ ਹੱਦ ਹੀ ਹੋ ਗਈ ਹੈ ਜਿੱਥੇ ਇਹ ਘਟਨਾ ਵਾਪਰੀ ਉਸਦੇ ਨਾਲ ਲੱਗਦੇ ਇਲਾਕੇ ਵਿਚ ਇਹ ਵੀ ਰੌਲਾ ਹੈ ਕਿ ਮੋਰਿੰਡਾ ਇਲਾਕੇ ਲੜਕੀਆਂ ਲੜਕਿਆਂ ਤੋਂ ਵੀ ਦੋ ਕਦਮ ਅਗਾਂਹ ਨੂੰ ਹੋ ਤੁਰੀਆਂ ਹਨ ਇਸ ਮਾਮਲੇ ਵਿੱਚ ! ਇੱਥੋਂ ਤੱਕ ਕਿ ਹੁਣ ਝਪਟਮਾਰ ਲੜਕੀਆਂ ਦਾ ਗਿਰੋਹ ਵੀ ਘੁੰਮਦਾ ਦਿਖਾਈ ਦਿੰਦਾ ਹੈ।ਇਹੋ ਜਿਹੇ ਕਾਰਨਾਮਿਆਂ ਨੂੰ ਅੰਜ਼ਾਮ ਦੇਣ ਵਾਲੇ ਉਦੋਂ ਹੀ ਸਬਕ ਲੈ ਸਕਦੇ ਹਨ ਜੇ ਉਹਨਾਂ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇ।


  • Tags

Top News view more...

Latest News view more...