Thu, Apr 25, 2024
Whatsapp

ਜੈਸਮੀਨ ਸੈਂਡਲਸ ਨੇ ਗੈਰੀ ਸੰਧੂ ਨੂੰ ਪੁੱਛਿਆ," ਤੂੰ ਮੈਨੂੰ ਕਿੰਨ੍ਹਾਂ ਪਿਆਰ ਕਰਦੈਂ ਤਾਂ ਸੁਣੋ ਕੀ ਦਿੱਤਾ ਗੈਰੀ ਨੇ ਜਵਾਬ !! (ਵੀਡੀਓ)

Written by  Joshi -- June 17th 2018 01:19 PM -- Updated: June 17th 2018 01:21 PM
ਜੈਸਮੀਨ ਸੈਂਡਲਸ ਨੇ ਗੈਰੀ ਸੰਧੂ ਨੂੰ ਪੁੱਛਿਆ,

ਜੈਸਮੀਨ ਸੈਂਡਲਸ ਨੇ ਗੈਰੀ ਸੰਧੂ ਨੂੰ ਪੁੱਛਿਆ," ਤੂੰ ਮੈਨੂੰ ਕਿੰਨ੍ਹਾਂ ਪਿਆਰ ਕਰਦੈਂ ਤਾਂ ਸੁਣੋ ਕੀ ਦਿੱਤਾ ਗੈਰੀ ਨੇ ਜਵਾਬ !! (ਵੀਡੀਓ)

ਜੈਸਮੀਨ ਸੈਂਡਲਸ ਅਤੇ ਗੈਰੀ ਸੰਧੂ ਬਾਰੇ ਲੋਕਾਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਸੁਣਨ ਨੂੰ ਮਿਲਦੀਆਂ ਹਨ ।ਸੋਸ਼ਲ ਮੀਡਿਆ 'ਤੇ ਚਰਚਾ 'ਚ ਰਹਿਣ ਵਾਲੀ ਇਹ ਗਾਇਕ ਜੋੜੀ ਬਾਰੇ ਪਹਿਲਾਂ ਕਈ ਵੀਡਿਓ ਵਾਇਰਲ ਹੋ ਚੁੱਕੀਆਂ ਹਨ ਇਸ ਵਾਰ ਫਿਰ ਸੋਸ਼ਲ ਮੀਡਿਆ ਦੇ ਪਲੈਟਫਾਰਮ ਇੰਸਟਾਗ੍ਰਾਮ 'ਤੇ ਉਨ੍ਹਾਂ ਦੀ ਵੀਡਿਓ ਸਾਹਮਣੇ ਆਈ ਹੈ। jasmine sandlas asks love question to garry sandhuਵੀਡਿਓ ਵਿੱਚ ਲੱਗ ਰਿਹਾ ਹੈ ਕਿ ਜੈਸਮੀਨ ਇਸ ਗੱਲ ਤੋਂ ਅਨਜਾਣ ਹੈ ਕਿ ਗੈਰੀ ਸੰਧੂ ਉਸਦੀ ਵੀਡਿਓ ਬਣਾ ਰਿਹਾ ਹੈ.. ਉਹ ਉਸਨੂੰ ਪੁੱਛ ਰਹੀ ਹੈ ਕਿ ਗੈਰੀ ਉਸ ਨੂੰ ਕਿੰਨਾ ਪਿਆਰ ਕਰਦਾ ਹੈ? ਗੈਰੀ ਦੇ ਕਹਿਣ 'ਤੇ ਕਿ ਉਹ ਉਸਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ... ਜੈਸਮਿਨ ਉਸਨੂੰ ਸੁਆਲ ਕਰਦੀ ਹੈ ਕਿ 10 ਕਿਲੋ ਦੇ ਹਿਸਾਬ ਨਾਲ ਕਿ 20 ਕਿਲੋ ਜਿੰਨਾ, ਤਾਂ ਗੈਰੀ ਉਸਨੂੰ ਕਹਿੰਦਾ ਹੈ ਕਿ ਉਹ ਉਸਨੂੰ 350 ਕਿਲੋ ਦੇ ਹਿਸਾਬ ਨਾਲ ਪਿਆਰ ਕਰਦਾ ਹੈ.. jasmine sandlas asks love question to garry sandhuਜੈਸਮਿਨ ਨੂੰ ਜਦੋਂ ਉਹ ਆਖਦਾ ਹੈ ਕਿ ਦਰਸ਼ਕਾਂ ਨੂੰ ਚੈਨਲ ਸਬਸਕਾਰੀਬ ਬਾਰੇ ਕਹੇ ਤਾਂ ਉਸਨੂੰ ਓਦੋਂ ਪਤਾ ਲੱਗਦਾ ਹੈ ਕਿ ਗੈਰੀ ਉਸਦੀ ਵੀਡਿਓ ਬਣਾ ਰਿਹਾ ਹੈ।

Subscribe to Fresh Media Records ! Watch sip sip music video. It’s out now.

A post shared by Jasmine Sandlas (@jasminesandlas) on


ਉਹ ਹੈਰਾਨ ਹੋ ਕੇ ਆਪਣੇ ਦਰਸਕਾਂ ਨੂੰ ਮਿਊਜ਼ਿਕ ਕੰਪਨੀ ਨੂੰ ਸਬਸਕਰਾਈਬ ਕਰਨ ਲਈ ਆਖ ਰਹੀ ਹੈ। ਇੰਸਟਾਗ੍ਰਾਮ 'ਤੇ ਅਪਲੋਡ ਹੋਈ ਇਸ ਵੀਡਿਓ ਦੇ ਹੇਠਾਂ ਇਸ ਗਾਇਕ ਜੋੜੀ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

Sip Sip is out now ?

A post shared by Jasmine Sandlas (@jasminesandlas) on

ਦੱਸ ਦੇਈਏ ਕਿ ਇਸੇ ਮੀਡੀਆ ਰਿਕਾਰਡ ਵੱਲੋਂ ਜੈਸਮੀਨ ਦਾ ਨਵਾਂ ਗਾਣਾ 'ਸਿਪ ਸਿਪ' ਰਿਲੀਜ਼ ਹੋਇਆ ਹੈ ਜੋ ਕਿ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ।
—PTC News

Top News view more...

Latest News view more...