Sat, Apr 20, 2024
Whatsapp

ਕ੍ਰਿਕਟ ਦੇ ਇਸ ਸਿਤਾਰੇ ਦੀ ਜ਼ਿੰਦਗੀ ਦਾ ਕੀ ਹੈ ਰਾਜ਼, ਜਾਣੋ!

Written by  Joshi -- July 03rd 2017 10:15 AM -- Updated: July 03rd 2017 07:00 PM
ਕ੍ਰਿਕਟ ਦੇ ਇਸ ਸਿਤਾਰੇ ਦੀ ਜ਼ਿੰਦਗੀ ਦਾ ਕੀ ਹੈ ਰਾਜ਼, ਜਾਣੋ!

ਕ੍ਰਿਕਟ ਦੇ ਇਸ ਸਿਤਾਰੇ ਦੀ ਜ਼ਿੰਦਗੀ ਦਾ ਕੀ ਹੈ ਰਾਜ਼, ਜਾਣੋ!

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਵਿੱਚ ਜਸਪ੍ਰੀਤ ਸਿੰਘ ਬੁਮਰਾਹ ਦੀ ਤੇਜ਼ ਗੇਂਦਬਾਜ਼ੀ ਦੇ ਕਾਫੀ ਚਰਚੇ ਹਨ ਅਤੇ ਇਸ ਨੌਜਵਾਨ ਕ੍ਰਿਕਟਰ ਦੇ ਹੁਨਰ ਨੇ ਇਸਦੇ ਪ੍ਰਸ਼ੰਸਕਾਂ ਅਤੇ ਚਾਹੁਣ ਵਾਲਿਆਂ ਦੀ ਗਿਣਤੀ ਵਿੱਚ ਦਿਨ ਬ ਦਿਨ ਵਾਧਾ ਹੀ ਕੀਤਾ ਹੈ। ਪਰ ਇਸ ਕ੍ਰਿਕਟਰ ਦੀ ਜ਼ਿੰਦਗੀ ਦਾ ਇੱਕ ਰਾਜ਼ ਅਜਿਹਾ ਵੀ ਹੈ ਜੋ ਤੁਹਾਨੂੰ ਚੌਂਕਾ ਦੇਵੇਗਾ।  ਇਸ ਤੇਜ਼ ਗੇਂਦਬਾਜ਼ ਦੇ ਦਾਦਾ ਸੰਤੋਖ ਸਿੰਘ ਬੁਮਰਾਹ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਆਟੋ ਰਿਕਸ਼ਾ ਚਲਾ ਕੇ ਕਰ ਰਹੇ ਹਨ। ਕਿਸੇ ਸਮੇਂ ਵਿੱਚ ਫੈਕਟਰੀਆਂ ਦੇ ਮਾਲਕ ਬੁਮਰਾਹ ਦੇ ਦਾਦਾ ਦਾ ਕੰਮਕਾਰ ਉਸ ਵੇਲੇ ਠੱਪ ਹੋ ਗਿਆ ਜਦੋਂ ਜਸਵੀਰ ਸਿੰਘ, ਬੁਮਰਾਹ ਦੇ ਪਿਤਾ ਦੀ ਪੀਲੀਏ ਕਾਰਨ ਮੌਤ ਹੋ ਗਈ।  ਘਰ ਦਾ ਗੁਜ਼ਾਰਾ ਚਲਾਉਣ ਲਈ ਸੰਤੋਖ ਸਿੰਘ ਆਟੋ ਰਿਕਸ਼ਾ ਚਲਾਉਂਦੇ ਹਨ।  ਇੰਨ੍ਹੀ ਮੁਸ਼ਕਿਲ ਸਥਿਤੀ ਵਿੱਚ ਵੀ ਸੰਤੋਖ ਸਿੰਘ ਦਾ ਜ਼ਿੰਦਗੀ ਜੀਊਣ ਦੇ ਪ੍ਰਤੀ ਜਜ਼ਬਾ ਕਾਇਮ ਹੈ ਅਤੇ ਉਹਨਾਂ ਅਨੁਸਾਰ ਉਹ ਚਾਹੁੰਦੇ ਹਨ ਕਿ ਜਸਪ੍ਰੀਤ ਕ੍ਰਿਕਟ ਵਿੱਚ ਖੂਬ ਨਾਮ ਕਮਾਵੇ। ਜ਼ਿਕਰਯੋਗ ਹੈ ਕਿ ਕੁਝ ਨਿੱਜੀ ਕਾਰਨਾਂ ਕਰਕੇ ਜਸਪ੍ਰੀਤ ਆਪਣੀ ਮਾਂ ਦੇ ਨਾਲ ਆਪਣੇ ਦਾਦਾ ਤੋਂ ਵੱਖ ਹੋ ਗਏ ਸਨ ਅਤੇ ਫਿਰ ਇੱਕ ਦੂਜੇ ਨੂੰ ਨਹੀਂ ਮਿਲੇ। —PTC News  


  • Tags

Top News view more...

Latest News view more...