“ਤਲਾਕ, ਤਲਾਕ, ਤਲਾਕ” ਤੇ ਫੈਸਲਾ ਕੱਲ ਨੂੰ

0
359
Judgment on the triple talaq legality on Aug 22 by Supreme Court
Judgment on the triple talaq legality on Aug 22 by Supreme Court

ਸੁਪਰੀਮ ਕੋਰਟ 22 ਅਗਸਤ ਨੂੰ ਟ੍ਰਿਪਲ ਤਲਾਕ ਦੇ ਇਸਲਾਮੀ ਵਿਅਕਤੀਗਤ ਲਾਅ ਪ੍ਰੈਕਟਿਸ ਦੀ ਜਾਇਜ਼ਤਾ ‘ਤੇ ਆਪਣਾ ਫੈਸਲਾ ਦੇਵੇਗੀ।
Judgment on the triple talaq legality on Aug 22 by Supreme Court

ਭਾਰਤ ਦੇ ਚੀਫ਼ ਜਸਟਿਸ ਜੇ.ਐਸ. ਦੀ ਅਗਵਾਈ ਵਾਲੀ ਪੰਜ ਜੱਜਾਂ ਦੀ ਸੁਪਰੀਮ ਕੋਰਟ ਬੈਂਚ ਫੈਸਲਾ ਲਵੇਗੀ ਅਤੇ ਇਹ ਵੀ ਦੱਸੇਗੀ ਕਿ ਕੀ ਇਹ ਲਿੰਗੀ ਸਮਾਨਤਾ ਅਤੇ ਮੁਸਲਿਮ ਔਰਤਾਂ ਦੇ ਸਨਮਾਨ ਦੇ ਬੁਨਿਆਦੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਕਿ ਨਹੀਂ?

“ਮੁਸਲਮਾਨ ਔਰਤਾਂ ਵੀ ਹੋਰਨਾਂ ਔਰਤਾਂ ਵਾਂਗ ਜ਼ਿੰਦਗੀ ਜਿਊਣਾ ਚਾਹੁੰਦੀਆਂ ਹਨ, ਜਿਵੇਂ ਹਿੰਦੂ ਜਾਂ ਇਸਾਈ” ਸਰਕਾਰ ਨੇ ਅਦਾਲਤ ਵਿਚ ਦਲੀਲ ਦਿੱਤੀ ਸੀ।
Judgment on the triple talaq legality on Aug 22 by Supreme Courtਕੇਂਦਰ ਨੇ ਕਿਹਾ ਕਿ ਮੁਸਲਿਮ ਮਰਦਾਂ ਲਈ ਇਕ ਨਵੇਂ ਤਲਾਕ ਦਾ ਕਾਨੂੰਨ ਲਿਆਂਦਾ ਜਾਵੇਗਾ ਅਗਰ ਅਦਾਲਤ ‘ਤਲਾਕ’ ਦੇ ਤਿੰਨ ਰੂਪਾਂ – ‘ਅਹਿਸਾਨ, ਹਸਨ ਅਤੇ ਬਿਦਤ’ ਨੂੰ ਰੱਦ ਕਰ ਦਿੰਦੀ ਹੈ।

“ਜੇਕਰ ਅਦਾਲਤ “ਤਲਾਕ” ਨੂੰ ਰੱਦ ਕਰਦੀ ਹੈ ਅਤੇ ਸੰਸਦ ਵੀ ਕੋਈ ਨਵਾਂ ਕਾਨੂੰਨ ਲਿਆਉਣ ਨੂੰ ਨਾਂਹ ਕਰ ਦਿੰਦੀ ਹੈ ਤਾਂ ਮੁਸਲਿਮ ਮਰਦ ਤਲਾਕ ਲਈ ਕਿੱਥੇ ਜਾਣਗੇ? ਏਆਈਐਮਐਲਪੀਐਲਬੀ ਨੇ ਪੁੱਛਿਆ।
Judgment on the triple talaq legality on Aug 22 by Supreme CourtJudgment on the triple talaq legality on Aug 22 by Supreme Court

ਵਿਆਹ ਦੇ ਸਮੇਂ ਇਕ ਮੁਸਲਿਮ ਲੜਕੀ ਨੂੰ ‘ਨਿਖਾਮਾ ਨਾਮਾ’ ਵਿਚ ਇਕ ਸ਼ਰਤ ਲਗਾਉਣ ਦੀ ਇਜਾਜਤ ਦਿੱਤੀ ਜਾਣੀ ਚਾਹੀਦੀ ਹੈ ਕਿ ਉਸ ਨੂੰ “ਟ੍ਰਿਪਲ ਤਲਾਕ” ਅਧੀਨ ਤਲਾਕ ਨਹੀਂ ਦਿੱਤਾ ਜਾ ਸਕੇਗਾ” ਇਕ ਜੱਜ ਸੰਵਿਧਾਨਕ ਬੈਂਚ ਨੇ ਸੁਝਾਅ ਦਿੱਤਾ।
Judgment on the triple talaq legality on Aug 22 by Supreme Courtਏਆਈਐਮਐਲਪੀਐਲਬੀ ਨੇ ਮੁਸਲਮਾਨਾਂ ਦੇ ਸਮਾਜਿਕ ਬਾਈਕਾਟ ਦੀ ਵੀ ਧਮਕੀ ਦਿੱਤੀ ਹੈ ਅਗਰ ਉਹ ਟ੍ਰਿਪਲ ‘ਤਲਾਕ’ ਨੂੰ ਮਨ੍ਹਾ ਕਰਦੇ ਹਨ।

—PTC News