Advertisment

ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਦਿੱਤੀਆਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ

author-image
Ragini Joshi
New Update
Advertisment
ਜਦੋਂ ਗੱਲ ਕੈਨੇਡਾ ਦੀ ਆਉਂਦੀ ਹੈ ਤਾਂ ਮਿਨੀ ਪੰਜਾਬ ਵੀ ਨਾਲ ਹੀ ਯਾਦ ਆ ਜਾਂਦਾ ਹੈ। ਹਰ
Advertisment
ਸਾਲ ਕਈ ਲੋਕ ਭਾਰਤ ਤੋਂ ਕੈਨੇਡਾ ਜਾ ਕੇ ਵੱਸ ਜਾਂਦੇ ਹਨ ਅਤੇ ਜਦੋਂ ਦੀਵਾਲੀ ਵਰਗਾ ਕੋਈ ਤਿਉਹਾਰ ਆਉਂਦਾ ਹੈ ਤਾਂ ਇੱਥੇ ਜਿੰਨ੍ਹਾ ਹੀ ਉਤਸ਼ਾਹ ਉਥੇ ਵੀ ਹੁੰਦਾ ਹੈ। ਇਸ ਵਾਰ ਵੀ ਕੈਨੇਡਾ 'ਚ ਦੀਵਾਲੀ ਦੀਆਂ ਤਿਆਰੀਆਂ ਧੂਮਧਾਮ ਨਾਲ ਚੱਲ ਰਹੀਆਂ ਹਨ ਅਤੇ ਇਸ ਮੌਕੇ ਕੈਨੇਡਾ ਦੀ ਰਾਜਧਾਨੀ ਓਟਾਵਾ 'ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਟਰੂਡੋ ਨੇ ਸੋਸ਼ਲ ਮੀਡੀਆ ਟਵਿੱਟਰ 'ਤੇ ਲਿਖਿਆ, ''ਦੀਵਾਲੀ ਮੁਬਾਰਕ, ਅੱਜ ਰਾਤ ਅਸੀਂ ਓਟਾਵਾ ਵਿਚ ਇਸ ਦਾ ਜਸ਼ਨ ਮਨਾ ਰਹੇ ਹਾਂ।'' ਭਾਰਤੀ ਰਵਾਇਤੀ ਪੋਸ਼ਾਕ ਪਹਿਨੇ ਟਰੂਡੋ ਕਾਫੀ ਜੱਚ ਰਹੇ ਸਨ ਅਤੇ ਦੀਵੇ ਜਗਾ ਰਹੇ ਸਨ। ਪਰ ਗੱਲ ਉਦੋਂ ਉਲਟੀ ਪੈ ਗਈ ਜਦੋਂ ਵਲੋਂ 'ਦੀਵਾਲੀ ਮੁਬਾਰਕ' ਕਹਿਣ ਤੇ ਕੁਝ ਲੋਕ ਨਾਰਾਜ਼ ਹੋ ਗਏ। ਉਹਨਾਂ ਟਰੂਡੋ ਨੂੰ ਜਵਾਬ ਦੇ ਕੇ ਕਿਹਾ , ''ਦੀਵਾਲੀ ਮੁਬਾਰਕ ਨਹੀਂ ਦੀਵਾਲੀ ਦੀਆਂ ਵਧਾਈਆਂ ਕਿਹਾ ਜਾਂਦਾ ਹੈ।'' ਕਿਸੇ ਹੋਰ ਨੇ ਕਿਹਾ, "ਸਹੀ ਸ਼ਬਦਾਂ 'ਚ ਕਿਹਾ ਜਾਵੇ ਤਾਂ 'ਸ਼ੁੱਭ ਦੀਵਾਲੀ' ਹੁੰਦਾ ਹੈ, ਦੀਵਾਲੀ ਮੁਬਾਰਕ ਨਹੀਂ। " ਪਰ ਕੁਝ ਲੋਕਾਂ ਨੇ ਟਰੂਡੋ ਦਾ ਸਮਰਥਮਨ ਕੀਤਾ ਅਤੇ ਕਿਹਾ ਕਿ ਇਹ ਫਰਕ ਨਹੀਂ ਪੈਣਾ ਚਾਹੀਦਾ ਕਿ ਦੀਵਾਲੀ ਮੁਬਾਰਕ ਕਿਹਾ ਜਾ ਰਿਹਾ ਹੈ ਜਾਂ ਸ਼ੁਭਕਾਮਨਾ ਦਿੱਤੀ ਜਾ ਰਹੀ ਹੈ। ਟਰੂਡੋ ਸਭ ਧਰਮਾਂ ਅਤੇ ਦੇਸ਼ਾਂ ਦੇ ਰੀਤੀ ਰਿਵਾਜਾਂ ਦਾ ਸਤਿਕਾਰ ਕਰਦੇ ਹਨ ਇੰਨ੍ਹਾ ਹੀ ਬਹੁਤ ਹੈ। —PTC News-
justin-trudeau canada-prime-minister-justin-trudeau diwali-mubarak canadian-pm canada-pm
Advertisment

Stay updated with the latest news headlines.

Follow us:
Advertisment