Sat, Apr 20, 2024
Whatsapp

ਵਿਧਾਇਕ ਸੰਦੋਆ ਖਿਲਾਫ ਔਰਤ ਨਾਲ ਛੇੜਖਾਨੀ ਦਾ ਦੋਸ਼ ਤੈਅ ਹੋਣ ਮਗਰੋਂ ਕੇਜਰੀਵਾਲ ਕਾਰਵਾਈ ਕਿਉਂ ਨਹੀਂ ਕਰਦਾ :ਅਕਾਲੀ ਦਲ

Written by  Shanker Badra -- July 21st 2018 06:34 PM
ਵਿਧਾਇਕ ਸੰਦੋਆ ਖਿਲਾਫ ਔਰਤ ਨਾਲ ਛੇੜਖਾਨੀ ਦਾ ਦੋਸ਼ ਤੈਅ ਹੋਣ ਮਗਰੋਂ ਕੇਜਰੀਵਾਲ ਕਾਰਵਾਈ ਕਿਉਂ ਨਹੀਂ ਕਰਦਾ :ਅਕਾਲੀ ਦਲ

ਵਿਧਾਇਕ ਸੰਦੋਆ ਖਿਲਾਫ ਔਰਤ ਨਾਲ ਛੇੜਖਾਨੀ ਦਾ ਦੋਸ਼ ਤੈਅ ਹੋਣ ਮਗਰੋਂ ਕੇਜਰੀਵਾਲ ਕਾਰਵਾਈ ਕਿਉਂ ਨਹੀਂ ਕਰਦਾ :ਅਕਾਲੀ ਦਲ

ਵਿਧਾਇਕ ਸੰਦੋਆ ਖਿਲਾਫ ਔਰਤ ਨਾਲ ਛੇੜਖਾਨੀ ਦਾ ਦੋਸ਼ ਤੈਅ ਹੋਣ ਮਗਰੋਂ ਕੇਜਰੀਵਾਲ ਕਾਰਵਾਈ ਕਿਉਂ ਨਹੀਂ ਕਰਦਾ :ਅਕਾਲੀ ਦਲ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਉਹ ਪੰਜਾਬੀਆਂ ਨੂੰ ਦੱਸੇ ਕਿ ਰੋਪੜ ਤੋਂ ਆਪ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਖ਼ਿਲਾਫ ਇੱਕ ਔਰਤ ਨਾਲ ਛੇੜਖਾਨੀ ਦੇ ਕੇਸ ਵਿਚ ਦੋਸ਼ ਆਇਦ ਹੋਣ ਮਗਰੋਂ ਵੀ ਉਸ ਵੱਲੋਂ ਆਪ ਆਗੂ ਖ਼ਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਹੈ ?ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਕੇਜਰੀਵਾਲ ਨੇ ਔਰਤਾਂ ਦੀ ਸੁਰੱਖਿਆ ਨੂੰ ਇੱਕ ਵੱਡਾ ਚੋਣ ਮੁੱਦਾ ਬਣਾਇਆ ਸੀ।ਉਹਨਾਂ ਕਿਹਾ ਕਿ ਹੁਣ ਜਦੋਂ ਉਸ ਦੇ ਆਪਣੇ ਵਿਧਾਇਕ ਦੀ ਰੂਪਨਗਰ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਵੱਲੋ ਖਿਚਾਈ ਕੀਤੀ ਗਈ ਹੈ ਅਤੇ ਉਸ ਵਿਰੁੱਧ ਬਹੁਤ ਸਾਰੀਆਂ ਅਪਰਾਧਿਕ ਧਾਰਾਵਾਂ ਜਿਹਨਾਂ ਵਿਚ ਇੱਕ ਔਰਤ ਨੂੰ ਡਰਾਉਣਾ,ਬੇਇੱਜ਼ਤ ਕਰਨਾ, ਉਸ ਉੱਤੇ ਹਮਲਾ ਕਰਨਾ ਅਤੇ ਉਸ ਨਾਲ ਛੇੜਖਾਨੀ ਕਰਨਾ ਆਦਿ ਸ਼ਾਮਿਲ ਹਨ,ਤਹਿਤ ਦੋਸ਼ ਆਇਦ ਕੀਤੇ ਗਏ ਹਨ ਤਾਂ ਕੇਜਰੀਵਾਲ ਨੇ ਚੁੱਪੀ ਧਾਰ ਲਈ ਹੈ।ਉਹਨਾਂ ਕਿਹਾ ਕਿ ਅਜਿਹਾ ਵਤੀਰਾ ਅਪਣਾ ਕੇ ਉਹ ਇਹ ਵਿਖਾ ਰਿਹਾ ਹੈ ਕਿ ਉਸ ਦੇ ਮਨ ਵਿਚ ਪੀੜਤ ਲਈ ਜੋ ਕਿ ਇੱਕ ਫੌਜੀ ਅਧਿਕਾਰੀ ਦੀ ਧੀ ਅਤੇ ਆਪ ਦੀ ਸਾਬਕਾ ਵਰਕਰ ਹੈ ਅਤੇ ਆਮ ਪੰਜਾਬੀ ਔਰਤਾਂ ਲਈ ਕਿੰਨਾ ਕੁ ਸਤਿਕਾਰ ਹੈ। ਆਪ ਵਿਧਾਇਕ ਨੂੰ ਜੇਲ ਵਿਚ ਡੱਕੇ ਜਾਣ ਤੋਂ ਪਹਿਲਾਂ ਪਹਿਲਾਂ ਕੇਜਰੀਵਾਲ ਨੂੰ ਉਸ ਵਿਰੁੱਧ ਕਾਰਵਾਈ ਕਰਨ ਲਈ ਆਖਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵਿਸ਼ੇਸ਼ ਪੜਤਾਲੀਆਂ ਟੀਮ ਵੱਲੋਂ ਕਿਰਾਇਆ ਮੰਗਣ ਉੱਤੇ ਸੰਦੋਆ ਨੂੰ ਆਪਣੀ ਸਾਬਕਾ ਮਕਾਨ ਮਾਲਕਣ ਨਾਲ ਛੇੜਖਾਨੀ ਕਰਨ ਅਤੇ ਕੁੱਟਮਾਰ ਕਰਨ ਦਾ ਦੋਸ਼ੀ ਪਾਏ ਜਾਣ ਦੇ ਮਗਰੋਂ ਵੀ ਕੇਜਰੀਵਾਲ ਨੇ ਉਸ ਖ਼ਿਲਾਫ ਕੋਈ ਕਾਰਵਾਈ ਨਹੀਂ ਸੀ ਕੀਤੀ।ਉਹਨਾਂ ਕਿਹਾ ਕਿ ਹੁਣ ਸੰਦੋਆ ਖ਼ਿਲਾਫ ਚਲਾਨ ਪੇਸ਼ ਕੀਤੇ ਜਾਣ ਮਗਰੋਂ ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ ਉਸ ਵਿਰੁੱਧ ਦੋਸ਼ ਆਇਦ ਕਰ ਦਿੱਤੇ ਹਨ।ਹੁਣ ਸੰਦੋਆ ਖ਼ਿਲਾਫ ਕਾਰਵਾਈ ਨਾ ਕਰਨ ਦਾ ਕੇਜਰੀਵਾਲ ਕੋਲ ਕਿਹੜਾ ਬਹਾਨਾ ਹੈ ? ਕੇਜਰੀਵਾਲ ਨੂੰ ਇਮਾਨਦਾਰੀ ਵਿਖਾਉਣ ਲਈ ਆਖਦਿਆਂ ਗਰੇਵਾਲ ਨੇ ਕਿਹਾ ਕਿ ਜੇਕਰ ਆਪ ਕਨਵੀਨਰ ਔਰਤਾਂ ਦੀ ਸੁਰੱਖਿਆ ਬਾਰੇ ਸੱਚਮੁੱਚ ਸੰਜੀਦਾ ਹੈ ਤਾਂ ਉਸ ਨੂੰ ਸੰਦੋਆ ਨੂੰ ਤੁਰੰਤ ਪਾਰਟੀ ਵਿਚੋਂ ਕੱਢ ਦੇਣਾ ਚਾਹੀਦਾ ਹੈ ਅਤੇ ਇੱਕ ਵਿਧਾਇਕ ਵਜੋਂ ਉਸ ਦਾ ਅਸਤੀਫਾ ਲੈ ਲੈਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਹੁਣ ਕਾਨੂੰਨ ਦੇ ਪਿੱਛੇ ਨਹੀਂ ਲੁਕਣਾ ਚਾਹੀਦਾ ਹੈ।ਨੈਤਿਕ ਗਿਰਾਵਟ ਦੇ ਕੇਸ ਵਿਚ ਉਸ ਦੇ ਵਿਧਾਇਕ ਦੇ ਖ਼ਿਲਾਫ ਦੋਸ਼ ਆਇਦ ਹੋ ਚੁੱਕੇ ਹਨ।ਇਸ ਤੋਂ ਪਹਿਲਾਂ ਇਹੀ ਵਿਧਾਇਕ ਰੇਤ ਮਾਫੀਆ ਨਾਲ ਜੁੜੇ ਹੋਣ ਦਾ ਦੋਸ਼ੀ ਵੀ ਪਾਇਆ ਜਾ ਚੁੱਕਿਆ ਹੈ।ਨੈਤਿਕਤਾ ਅਤੇ ਇਖਲਾਕ ਮੰਗ ਕਰਦੇ ਹਨ ਕਿ ਕੇਜਰੀਵਾਲ ਆਪ ਆਗੂ ਵਿਰੁੱਧ ਤੁਰੰਤ ਕਾਰਵਾਈ ਕਰੇ। -PTCNews


Top News view more...

Latest News view more...