Wed, Apr 17, 2024
Whatsapp

ਕੇਰਲ 'ਚ ਫੈਲਿਆ ਨਿਪਾਹ ਵਾਇਰਸ,ਨਿਪਾਹ' ਪੀੜਤ ਮਰੀਜ਼ ਦਾ ਇਲਾਜ ਕਰਨ ਵਾਲੀ ਨਰਸ ਦੀ ਹੋਈ ਮੌਤ

Written by  Shanker Badra -- May 22nd 2018 10:25 PM
ਕੇਰਲ 'ਚ ਫੈਲਿਆ ਨਿਪਾਹ ਵਾਇਰਸ,ਨਿਪਾਹ' ਪੀੜਤ ਮਰੀਜ਼ ਦਾ ਇਲਾਜ ਕਰਨ ਵਾਲੀ ਨਰਸ ਦੀ ਹੋਈ ਮੌਤ

ਕੇਰਲ 'ਚ ਫੈਲਿਆ ਨਿਪਾਹ ਵਾਇਰਸ,ਨਿਪਾਹ' ਪੀੜਤ ਮਰੀਜ਼ ਦਾ ਇਲਾਜ ਕਰਨ ਵਾਲੀ ਨਰਸ ਦੀ ਹੋਈ ਮੌਤ

ਕੇਰਲ 'ਚ ਫੈਲਿਆ ਨਿਪਾਹ ਵਾਇਰਸ,ਨਿਪਾਹ' ਪੀੜਤ ਮਰੀਜ਼ ਦਾ ਇਲਾਜ ਕਰਨ ਵਾਲੀ ਨਰਸ ਦੀ ਹੋਈ ਮੌਤ:ਕੇਰਲ ਵਿਚ ਨਿਪਾਹ ਵਾਇਰਸ ਫੈਲਿਆ ਹੋਇਆ ਹੈ,ਜਿਸ ਕਾਰਨ ਉਥੇ ਕਈ ਲੋਕਾਂ ਦੀ ਮੌਤ ਹੋ ਗਈ ਹੈ।ਮਰੀਜ਼ਾਂ ਦਾ ਇਲਾਜ ਕਰਨ ਵਾਲੀ ਇਕ ਨਰਸ ਲਿਨੀ ਪੁਥੁਸਸੇਰੀ ਦੀ ਮੌਤ ਹੋ ਗਈ।ਜਿਸ ਨੇ ਅਪਣੀ ਮੌਤ ਤੋਂ ਪਹਿਲਾਂ ਅਪਣੇ ਪਤੀ ਲਈ ਇਕ ਭਾਵੁਕ ਨੋਟ ਵੀ ਲਿਖਿਆ।Kerala exposed Nippah virus,death of the Nurse who treated Nipah 'patientਉਸ ਨੇ ਲਿਖਿਆ ਕਿ ਮੈਂ ਬਸ ਜਾ ਰਹੀ ਹਾਂ,ਮੈਨੂੰ ਨਹੀਂ ਲਗਦਾ ਮੈਂ ਤੁਹਾਨੂੰ ਦੇਖ ਸਕਾਂਗੀ...ਮਾਫ਼ ਕਰਨਾ, ਸਾਡੇ ਬੱਚਿਆਂ ਦਾ ਧਿਆਨ ਰੱਖਣਾ।ਨਰਸ ਦਾ ਕਾਹਲੀ ਕਾਹਲੀ ਵਿੱਚ ਦਾਹ ਸਸਕਾਰ ਵੀ ਕਰ ਦਿਤਾ ਗਿਆ ਤਾਂਕਿ ਇੰਫੈਕਸ਼ਨ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਅਤੇ ਇਸੇ ਕਾਰਨ ਉਹ ਅਪਣੇ ਪਰਵਾਰ ਨੂੰ ਦੇਖ ਵੀ ਨਹੀਂ ਸਕੀ। 31 ਸਾਲਾ ਲਿਨੀ ਦੇ 7 ਅਤੇ ਦੋ ਸਾਲ ਦੇ ਦੋ ਬੱਚੇ ਹਨ।ਨਰਸ ਦਾ ਮਰਨ ਤੋਂ ਪਹਿਲਾਂ ਅਪਣੇ ਪਤੀ ਨੂੰ ਲਿਖਿਆ ਭਾਵੁਕ ਨੋਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।ਟਵਿਟਰ 'ਤੇ ਬਹੁਤ ਸਾਰੇ ਲੋਕਾਂ ਨੇ ਨਰਸ ਦੇ ਪ੍ਰਤੀ ਸ਼ਰਧਾਂਜਲੀ ਪ੍ਰਗਟ ਕੀਤੀ ਹੈ।Kerala exposed Nippah virus,death of the Nurse who treated Nipah 'patientਹਸਪਤਾਲ ਨੇ ਪੁਸ਼ਟੀ ਕੀਤੀ ਕਿ ਨਰਸ ਦੇ ਅੰਤਮ ਸਸਕਾਰ ਉਸ ਦੇ ਪਰਵਾਰ ਦੀ ਸਹਿਮਤੀ ਨਾਲ ਮੌਤ ਤੋਂ ਤੁਰਤ ਬਾਅਦ ਕਰ ਦਿਤਾ ਗਿਆ ਸੀ।ਇਸ ਤੋਂ ਪਹਿਲਾਂ ਨਿਪਾਹ ਵਾਇਰਸ ਦੀ ਵਜ੍ਹਾ ਨਾਲ ਜਾਨ ਗਵਾ ਚੁੱਕੇ ਤਿੰਨ ਲੋਕ ਇਕੋ ਪਰਿਵਾਰ ਦੇ ਸਨ,ਜਿਨ੍ਹਾਂ ਵਿਚ 20-30 ਸਾਲ ਦੀ ਉਮਰ ਦੇ ਦੋ ਭਰਾ ਸਨ ਅਤੇ ਉਨ੍ਹਾਂ ਦੀ ਇਕ ਔਰਤ ਰਿਸ਼ਤੇਦਾਰ ਸ਼ਾਮਲ ਸੀ ਜੋ ਉਨ੍ਹਾਂ ਨਾਲ ਹਸਪਤਾਲ ਵਿਚ ਹੀ ਸੀ।ਦਸਿਆ ਗਿਆ ਹੈ ਕਿ ਭਰਾਵਾਂ ਦੇ ਪਿਤਾ ਇਸੇ ਵਾਇਰਸ ਨਾਲ ਹੋਏ ਇੰਫੈਕਸ਼ਨ ਦਾ ਇਲਾਜ ਚੱਲ ਰਿਹਾ ਸੀ।Kerala exposed Nippah virus,death of the Nurse who treated Nipah 'patientਕੋਝੀਕੋਡ ਅਤੇ ਨੇੜਲੇ ਮਲਪੁਰਮ ਵਿਚ ਇਸ ਤੋਂ ਬਾਅਦ ਤੇਜ਼ ਬੁਖ਼ਾਰ ਅਤੇ ਵਾਇਰਸ ਨਾਲ ਜੁੜੇ ਹੋਰ ਲੱਛਣਾਂ ਦੇ ਨਾਲ ਪੰਜ ਹੋਰ ਲੋਕਾਂ ਦੀ ਮੌਤ ਹੋ ਚੁਕੀ ਹੈ।ਕੋਝੀਕੋਡ ਮੈਡੀਕਲ ਕਾਲਜ ਹਸਪਤਾਲ ਵਿਚ ਵੀ ਦੋ ਹੋਰ ਨਰਸਾਂ ਨੂੰ ਤੇਜ਼ ਬੁਖ਼ਾਰ ਦੇ ਨਾਲ ਭਰਤੀ ਕਰਵਾਇਆ ਗਿਆ ਹੈ।ਮਾਹਰ ਡਾਕਟਰਾਂ ਦੀ ਟੀਮ ਨੇ ਕਿਹਾ ਕਿ ਖ਼ੂਨ ਨੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ,ਜਦੋਂ ਤੱਕ ਨਤੀਜੇ ਨਹੀਂ ਮਿਲ ਜਾਂਦੇ,ਉਦੋਂ ਤਕ ਅਸੀਂ ਕਿਸੇ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ।Kerala exposed Nippah virus,death of the Nurse who treated Nipah 'patientਨਿਪਾਹ ਵਾਇਰਸ ਜਾਂ ਐਨਆਈਵੀ ਇੰਫੈਕਸ਼ਨ ਆਮ ਤੌਰ 'ਤੇ ਚਮਗਾਦੜਾਂ ਤੋਂ ਫ਼ੈਲਦਾ ਹੈ ਅਤੇ ਇਸ ਦੇ ਲੱਛਣਾਂ ਵਿਚ ਸਾਹ ਲੈਣ ਵਿਚ ਤਕਲੀਫ਼ ਹੋਣਾ,ਬੁਖ਼ਾਰ, ਸਿਰ ਵਿਚ ਜਲਨ,ਸਿਰਦ, ਚੱਕਰ ਆਉਣਾ,ਸੁਸਤੀ ਸ਼ਾਮਲ ਹਨ।ਇਸ ਦਾ ਮਰੀਜ਼ 48 ਘੰਟੇ ਦੇ ਅੰਦਰ ਹੀ ਕੋਮਾ ਵਿਚ ਜਾ ਸਕਦਾ ਹੈ। -PTCNews


Top News view more...

Latest News view more...