Wed, Apr 24, 2024
Whatsapp

ਸਰਕਾਰ ਦਾ ਨਵਾਂ ਦਾਅਵਾ, ਲੁਧਿਆਣਾ ਦੇ ਸਭ ਤੋਂ ਵੱਧ ਕਿਸਾਨਾਂ ਨੂੰ ਕਰਜ਼ਾ ਮੁਆਫੀ ਸਰਟੀਫਿਕੇਟ ਪ੍ਰਾਪਤ ਹੋਏ

Written by  Joshi -- March 14th 2018 08:58 PM
ਸਰਕਾਰ ਦਾ ਨਵਾਂ ਦਾਅਵਾ, ਲੁਧਿਆਣਾ ਦੇ ਸਭ ਤੋਂ ਵੱਧ ਕਿਸਾਨਾਂ ਨੂੰ ਕਰਜ਼ਾ ਮੁਆਫੀ ਸਰਟੀਫਿਕੇਟ ਪ੍ਰਾਪਤ ਹੋਏ

ਸਰਕਾਰ ਦਾ ਨਵਾਂ ਦਾਅਵਾ, ਲੁਧਿਆਣਾ ਦੇ ਸਭ ਤੋਂ ਵੱਧ ਕਿਸਾਨਾਂ ਨੂੰ ਕਰਜ਼ਾ ਮੁਆਫੀ ਸਰਟੀਫਿਕੇਟ ਪ੍ਰਾਪਤ ਹੋਏ

Kisan Karza Muafi Punjab : 407 ਕਿਸਾਨਾਂ ਦਾ ਕਰਜ਼ਾ ਦੋ ਲੱਖ ਰੁਪਏ ਤੋਂ ਵੱਧ ਅਤੇ ਬਹੁਮੱਤ ਕਿਸਾਨਾਂ ਦਾ 50 ਹਜ਼ਾਰ ਰੁਪਏ ਤੋਂ ਲੈ ਕੇ ਇੱਕ ਲੱਖ ਰੁਪਏ ਤੱਕ ਕਰਜ਼ਾ ਮੁਆਫ ਹੋਇਆ ਲੁਧਿਆਣਾ ਦੇ ਸਭ ਤੋਂ ਵੱਧ ਕਿਸਾਨਾਂ ਨੂੰ ਕਰਜ਼ਾ ਮੁਆਫੀ ਸਰਟੀਫਿਕੇਟ ਪ੍ਰਾਪਤ ਹੋਏ ਨਕੋਦਰ (ਜਲੰਧਰ)/ਚੰਡੀਗੜ੍ਹ : ਸੂਬਾ ਸਰਕਾਰ ਦੀ ਕਿਸਾਨ ਕਰਜ਼ਾ ਮੁਆਫੀ ਸਕੀਮ ਦਾ ਅੱਜ ਫਾਇਦਾ ਉਠਾਉਣ ਵਾਲੇ 29192 ਕਿਸਾਨਾਂ ਵਿਚੋਂ ਬਹੁਤਿਆਂ ਦੀ ਕਰਜ਼ਾ ਰਾਸ਼ੀ 50 ਹਜ਼ਾਰ ਰੁਪਏ ਤੋਂ ਲੈ ਕੇ ਇੱਕ ਲੱਖ ਰੁਪਏ ਤੱਕ ਸੀ ਜਦਕਿ ਇਸ ਦਾ ਸਭ ਤੋਂ ਵੱਧ ਫਾਇਦਾ ਲੁਧਿਆਣਾ ਜਿਲ੍ਹੇ ਨੂੰ ਹੋਇਆ ਜਿਸ ਦੇ ਸਭ ਤੋਂ ਵੱਧ ਲਾਭਪਾਤਰੀ ਸਨ | ਇਸ ਜਿਲ੍ਹੇ ਦੇ 11305 ਕਿਸਾਨਾਂ ਨੇ ਕਰਜ਼ਾ ਮੁਆਫੀ ਸਰਟੀਫਿਕੇਟ ਪ੍ਰਾਪਤ ਕੀਤਾ | ਇਨ੍ਹਾਂ ਕਿਸਾਨਾਂ ਨੇ ਅੱਜ ਕਰਜ਼ਾ ਮੁਆਫੀ ਸਕੀਮ ਦੇ ਦੂਜੇ ਪੜਾਅ ਦੌਰਾਨ ਕਰਜ਼ਾ ਮੁਆਫੀ ਸਰਟੀਫਿਕੇਟ ਪ੍ਰਾਪਤ ਕੀਤੇ ਹਨ | ਇਸ ਸਕੀਮ ਹੇਠ ਨਵੰਬਰ 2018 ਤੱਕ 10.25 ਲੱਖ ਛੋਟੇ ਅਤੇ ਸੀਮਾਂਤ ਕਿਸਾਨ ਆਉਣਗੇ | ਅੱਜ ਦੁਪਹਿਰ ਸਰਟੀਫਿਕੇਟ ਵੰਡਣ ਸਬੰਧੀ ਇਕ ਰਾਜਪੱਧਰੀ ਸਮਾਰੋਹ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਸਹਿਕਾਰੀ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਯੋਗ ਕਿਸਾਨਾਂ ਦਾ ਕਰਜ਼ਾ ਮੁਆਫ ਕੀਤੇ ਜਾਣ ਤੋਂ ਬਾਅਦ ਹੋਰਨਾਂ ਬੈਂਕਾਂ ਤੋਂ ਕਰਜ਼ਾ ਲੈਣ ਵਾਲਿਆਂ ਨੂੰ ਇਸ ਸਕੀਮ ਹੇਠ ਲਿਆਂਦਾ ਜਾਵੇਗਾ | ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 407 ਕਿਸਾਨਾਂ ਨੇ ਦੋ ਲੱਖ ਰੁਪਏ ਤੋਂ ਵੱਧ ਕਰਜ਼ਾ ਲਿਆ ਸੀ ਜਿਸ ਨੂੰ ਇਸ ਪੜਾਅ ਦੌਰਾਨ ਖ਼ਤਮ ਕਰ ਦਿੱਤਾ ਗਿਆ ਹੈ | 311 ਹੋਰਨਾਂ ਕਿਸਾਨਾਂ ਦੀ 1.75 ਲੱਖ ਤੋਂ ਉੱਪਰ ਅਤੇ ਦੋ ਲੱਖ ਤੋਂ ਹੇਠਾਂ ਦੀ ਰਾਸ਼ੀ ਸੀ ਜਿਨ੍ਹਾਂ ਨੂੰ ਮੁਆਫੀ ਸਰਟੀਫਿਕੇਟ ਦਿੱਤੇ ਗਏ ਹਨ | 1.5 ਲੱਖ ਰੁਪਏ ਤੋਂ 1.75 ਲੱਖ ਰੁਪਏ ਤੱਕ ਕਰਜ਼ਾ ਲੈਣ ਵਾਲੇ ਕਿਸਾਨਾਂ ਦੀ ਗਿਣਤੀ 470 ਸੀ | ਬੁਲਾਰੇ ਅਨੁਸਾਰ ਇੱਕ ਲੱਖ ਰੁਪਏ ਤੋਂ 1.5 ਲੱਖ ਤੱਕ ਕਰਜ਼ਾ ਲੈਣ ਵਾਲਿਆਂ ਦੀ ਗਿਣਤੀ ਕਾਫੀ ਮਾਤਰਾ ਵਿਚ ਸੀ ਜੋ ਕਿ 2639 ਬਣਦੀ ਸੀ | ਬਾਕੀ ਰਹਿੰਦੇ 15928 ਕਿਸਾਨਾਂ ਦਾ ਕਰਜ਼ਾ 50 ਹਜ਼ਾਰ ਰੁਪਏ ਤੋਂ ਘੱਟ ਸੀ | ਜਿਲ੍ਹਾਵਾਰ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਫਾਜ਼ਿਲਕਾ ਦੇ 5619, ਫਿਰੋਜ਼ਪੁਰ ਦੇ 1883, ਜਲੰਧਰ ਦੇ 7625, ਕਪੂਰਥਲਾ ਦੇ 2760 ਅਤੇ ਲੁਧਿਆਣਾ ਦੇ 11305 ਲਾਭਪਾਤਰੀ ਕਿਸਾਨਾਂ ਨੂੰ ਕਰਜ਼ਾ ਮੁਆਫੀ ਦਾ ਲਾਭ ਹੋਇਆ | —PTC News


Top News view more...

Latest News view more...