Thu, Apr 25, 2024
Whatsapp

ਲੰਡਨ ਦੇ ਮੇਅਰ ਨੇ ਜਲ੍ਹਿਆਂਵਾਲਾ ਬਾਗ ਸਾਕੇ ਲਈ ਮੰਗੀ ਮੁਆਫੀ

Written by  Joshi -- December 06th 2017 09:51 AM -- Updated: December 06th 2017 10:02 AM
ਲੰਡਨ ਦੇ ਮੇਅਰ ਨੇ ਜਲ੍ਹਿਆਂਵਾਲਾ ਬਾਗ ਸਾਕੇ ਲਈ ਮੰਗੀ ਮੁਆਫੀ

ਲੰਡਨ ਦੇ ਮੇਅਰ ਨੇ ਜਲ੍ਹਿਆਂਵਾਲਾ ਬਾਗ ਸਾਕੇ ਲਈ ਮੰਗੀ ਮੁਆਫੀ

london mayor apologizes for jallianwala bagh massacre: ਅੰਮ੍ਰਿਤਸਰ: ਅੱਜ ਲੰਡਨ ਦੇ ਮੇਅਰ ਸਾਦਿਕ ਖਾਨ ਗੁਰੂ ਕੀ ਨਗਰੀ, ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ, ਜਿੱਥੇ ਉਹਨਾਂ ਨੇ ਪਵਿੱਤਰ ਸ੍ਰੀ ਹਰਿੰਮਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਦੌਰਾਨ ਉਹਨਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਸਾਦਿਕ ਖਾਨ ਨੇ ਲੰਗਰ ਹਾਲ ਵਿਖੇ ਲੰਗਰ ਤਿਆਰ ਕਰਨ ਦੀ ਸੇਵਾ ਕੀਤੀ। london mayor apologizes for jallianwala bagh massacreਸਾਦਿਕ ਖ਼ਾਨ ਵੱਲੋਂ ਜਲਿਆਂਵਾਲਾ ਬਾਗ ਦਾ ਦੌਰਾ ਵੀ ਕੀਤਾ ਗਿਆ, ਜਿੱਥੇ ਉਹਨਾਂ ਨੇ ਸ਼ਹੀਦਾਂ ਦੀ ਯਾਦਗਾਰ ਤੇ ਸ਼ਰਧਾਂਜਲੀ ਭੇਂਟ ਕੀਤੀ। london mayor apologizes for jallianwala bagh massacreਇਸ ਦੌਰਾਨ ਉਹਨਾਂ ਨੇ ਜਲਿਆਂਵਾਲਾ ਬਾਗ ਵਿਖੇ 1919 'ਚ ਅੰਗਰੇਜ਼ੀ ਹਕੂਮਤ ਵੱਲੋਂ ਕੀਤੇ ਗਏ ਤਸ਼ੱਦਦ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ  1919 ਦੇ ਸਾਕੇ 'ਚ ਨਿਰਦੋਸ਼ਾਂ ਦੇ ਕਤਲੇਆਮ ਦੇ ਸਾਕੇ ਲਈ ਮੁਆਫੀ ਵੀ ਮੰਗੀ ਅਤੇ ਬ੍ਰਿਟਿਸ਼ ਹਕੂਮਤ ਵੱਲੋਂ ਕੀਤੇ ਗਏ ਜ਼ੁਲਮ ਬਾਰੇ ਖਿਮਾ ਯਾਚਨਾ ਕਰਦਆਿਂ ਨੋਟ ਲਿਖਿਆ। london mayor apologizes for jallianwala bagh massacreਉਹਨਾਂ ਨੋਟ 'ਚ ਲਿਖਿਆ ਕਿ "ਵਿਸਾਖੀ ਵਾਲੇ ਦਿਨ ਜਲਿਆਂਵਾਲਾ ਬਾਗ 'ਚ ਵਾਪਰਿਆ ਭਿਆਨਕ ਕਤਲੇਆਮ ਇਤਿਹਾਸ ਦਾ ਇੱਕ ਕਾਲਾ ਪੰਨਾ ਹੈ। ਇਹ ਸਾਕਾ ਕਦੀ ਨਹੀਂ ਭੁਲਾਇਆ ਜਾ ਸਕਦਾ। ਸਮਾਂ ਆ ਗਿਆ ਕਿ ਜਦੋਂ ਬ੍ਰਿਟਿਸ਼ ਹਕੂਮਤ ਇਸ ਲਈ ਮੁਆਫੀ ਮੰਗੇ ਅਤੇ ਅਸੀਂ ਉਸ ਸਾਕੇ ਲਈ ਮੁਆਫੀ ਮੰਗਦੇ ਹਾਂ।" ਉਹਨਾਂ ਅੱਗੇ ਲਿਖਿਆ ਕਿ "ਅਸੀਂ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦੇ ਹਾਂ।" —PTC News


  • Tags

Top News view more...

Latest News view more...