Thu, Apr 25, 2024
Whatsapp

ਲੁਧਿਆਣਾ ਦੀ ਇੱਕ ਹੋਰ ਫੈਕਟਰੀ 'ਚ ਲੱਗੀ ਅੱਗ, ਬੱਚੇ ਦੀ ਮੌਤ

Written by  Joshi -- November 23rd 2017 03:18 PM
ਲੁਧਿਆਣਾ ਦੀ ਇੱਕ ਹੋਰ ਫੈਕਟਰੀ 'ਚ ਲੱਗੀ ਅੱਗ, ਬੱਚੇ ਦੀ ਮੌਤ

ਲੁਧਿਆਣਾ ਦੀ ਇੱਕ ਹੋਰ ਫੈਕਟਰੀ 'ਚ ਲੱਗੀ ਅੱਗ, ਬੱਚੇ ਦੀ ਮੌਤ

ਪੰਜਾਬ ਦਾ ਉਦਯੋਗਿਕ ਨਗਰ ਕਹਾਉਂਦਾ ਲੁਧਿਆਣਾ ਨਿੱਤ ਨਵੇਂ ਹਾਦਸਿਆਂ ਦਾ ਸ਼ਿਕਾਰ ਹੋ ਰਿਹਾ ਹੈ। ਪਿਛਲੇ ਦਿਨੀਂ ਫੇਕਟਰੀ 'ਚ ਲੱਗੀ ਅੱਗ ਕਾਰਨ ਜਿੱਥੇ ਕਈ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ, ਉਥੇ ਹੀ ਗਿਆਸਪੁਰਾ ਸਥਿਤ ਬਲੇਡ ਬਨਾਉਣ ਵਾਲੀ ਇਕ ਫੈਕਟਰੀ 'ਚ ਅੱਗ ਲੱਗ ਜਾਣ ਦੀ ਖਬਰ ਮਿਲੀ ਹੈ। ਲੁਧਿਆਣਾ ਦੀ ਇੱਕ ਹੋਰ ਫੈਕਟਰੀ 'ਚ ਲੱਗੀ ਅੱਗ, ਬੱਚੇ ਦੀ ਮੌਤਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਫੈਕਰੀ 'ਚ ਪਹਿਲਾਂ ਇੱਕ ਧਮਾਕਾ ਹੋਇਆ ਜਿਸ ਤੋਂ ਬਾਅਦ ਉਸ 'ਚ ਅੱਗ ਲੱਗ ਗਈ। ਇਸ ਅੱਗ 'ਚ ਇੱਕ ਔਰਤ ਦੇ ਜ਼ਖਮੀ ਹੋਣ ਦੀ ਅਤੇ ਇੱਕ ਬੱਚੇ ਦੀ ਮੌਤ ਹੋਣ ਦੀ ਖਬਰ ਹੈ। ਔਰਤ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਹੈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਪਹੁੰਚ ਗਈਆਂ ਸਨ, ਜਿਹਨਾਂ ਵੱਲੋਂ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। —PTC News


  • Tags

Top News view more...

Latest News view more...