Thu, Apr 25, 2024
Whatsapp

ਲੁਧਿਆਣਾ ਹਾਦਸਾ: ਫੈਕਟਰੀ ਦਾ ਮਾਲਕ ਹੋਇਆ ਗ੍ਰਿਫਤਾਰ

Written by  Joshi -- November 22nd 2017 10:04 PM -- Updated: November 22nd 2017 10:05 PM
ਲੁਧਿਆਣਾ ਹਾਦਸਾ:  ਫੈਕਟਰੀ ਦਾ ਮਾਲਕ ਹੋਇਆ ਗ੍ਰਿਫਤਾਰ

ਲੁਧਿਆਣਾ ਹਾਦਸਾ: ਫੈਕਟਰੀ ਦਾ ਮਾਲਕ ਹੋਇਆ ਗ੍ਰਿਫਤਾਰ

ਲੁਧਿਆਣਾ 'ਚ ਪੈਂਦੇ ਸੂਫ਼ੀਆ ਚੌਂਕ ਦੇ ਕੋਲ ਹੋਏ ਫੈਕਟਰੀ ਹਾਦਸੇ ਨੇ ਕਈ ਵਿਅਕਤੀਆਂ ਦੀ ਜਾਨ ਲੈ ਲਈ ਸੀ ਅਤੇ ਕਈਆਂ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਸੀ। ਇਸ ਮਾਮਲੇ 'ਚ ਫੈਕਟਰੀ ਮਾਲਿਕ ਨੂੰ ਗ੍ਰਿਫਤਾਰ ਕਰ ਲਿਆ ਹੈ। ਲੁਧਿਆਣਾ ਹਾਦਸੇ 'ਚ ਫੈਕਟਰੀ ਦਾ ਮਾਲਕ ਹੋਇਆ ਗ੍ਰਿਫਤਾਰਫੈਕਟਰੀ ਮਾਲਕ, ਜਿਸਦਾ ਨਾਮ ਇੰਦਰਜੀਤ ਸਿੰਘ ਗੋਲਾ ਦੱਸਿਆ ਜਾ ਰਿਹਾ ਹੈ ਦੇ ਖਿਲਾਫ ਆਈ.ਪੀ.ਸੀ ਦੀਆਂ ਧਾਰਾਵਾਂ ੩੦੪,੩੩੭,੩੩੮,੪੨੭ ਅਤੇ ੨੮੫ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਜਦਕਿ ੨੦ ਤਾਰੀਖ ਨੂੰ ਉਸ ਖਿਲਾਫ ੩੦੪ਏ ਖਿਲਾਫ ਮਾਮਲਾ ਦਰਜ ਹੋ ਚੁੱਕਾ ਸੀ। ਲੁਧਿਆਣਾ ਹਾਦਸੇ 'ਚ ਫੈਕਟਰੀ ਦਾ ਮਾਲਕ ਹੋਇਆ ਗ੍ਰਿਫਤਾਰਜ਼ਿਕਰਯੋਗ ਹੈ ਕਿ ਇਸ ਹਾਦਸੇ 'ਚ ਫੈਕਟਰੀ 'ਚ ਅੱਗ ਲੱਗਣ ਤੋਂ ਬਾਅਦ ਇਮਾਰਤ ਢਹਿ ਢੇਰੀ ਹੋ ਗਈ ਸੀ, ਜਿਸਨੇ ਕਈ ਜਾਨਾਂ ਨੂੰ ਨਿਗਲ ਲਿਆ ਸੀ। ਹਾਦਸਾ ਇੰਨ੍ਹਾ ਭਿਆਨਕ ਸੀ ਕਿ ਇਸ 'ਚ ਫ਼ੈਕਟਰੀ ਦੇ ਕੋਲ ਦੇ ੩ ੪ ਘਰਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਸੀ। —PTC News


  • Tags

Top News view more...

Latest News view more...