Sat, Apr 20, 2024
Whatsapp

ਅਕਾਲੀ-ਭਾਜਪਾ ਵਫਦ ਵੱਲੋਂ ਰਾਜਪਾਲ ਨੂੰ ਲੁਧਿਆਣਾ ਨਿਗਮ ਚੋਣਾਂ ਦਾ ਅਮਲ ਰੱਦ ਕਰਨ ਅਤੇ ਤਾਜ਼ਾ ਚੋਣਾਂ ਕਰਵਾਉਣ ਸੰਬੰਧੀ ਸੂਬਾ ਸਰਕਾਰ ਨੂੰ ਹੁਕਮ ਦੇਣ ਦੀ ਅਪੀਲ

Written by  Joshi -- February 26th 2018 09:01 PM
ਅਕਾਲੀ-ਭਾਜਪਾ ਵਫਦ ਵੱਲੋਂ ਰਾਜਪਾਲ ਨੂੰ ਲੁਧਿਆਣਾ ਨਿਗਮ ਚੋਣਾਂ ਦਾ ਅਮਲ ਰੱਦ ਕਰਨ ਅਤੇ ਤਾਜ਼ਾ ਚੋਣਾਂ ਕਰਵਾਉਣ ਸੰਬੰਧੀ ਸੂਬਾ ਸਰਕਾਰ ਨੂੰ ਹੁਕਮ ਦੇਣ ਦੀ ਅਪੀਲ

ਅਕਾਲੀ-ਭਾਜਪਾ ਵਫਦ ਵੱਲੋਂ ਰਾਜਪਾਲ ਨੂੰ ਲੁਧਿਆਣਾ ਨਿਗਮ ਚੋਣਾਂ ਦਾ ਅਮਲ ਰੱਦ ਕਰਨ ਅਤੇ ਤਾਜ਼ਾ ਚੋਣਾਂ ਕਰਵਾਉਣ ਸੰਬੰਧੀ ਸੂਬਾ ਸਰਕਾਰ ਨੂੰ ਹੁਕਮ ਦੇਣ ਦੀ ਅਪੀਲ

Ludhiana MC Elections: Re poll appeal from Shiromani Akali Dal: ਅਕਾਲੀ-ਭਾਜਪਾ ਵਫਦ ਵੱਲੋਂ ਰਾਜਪਾਲ ਨੂੰ ਲੁਧਿਆਣਾ ਨਿਗਮ ਚੋਣਾਂ ਦਾ ਅਮਲ ਰੱਦ ਕਰਨ ਅਤੇ ਤਾਜ਼ਾ ਚੋਣਾਂ ਕਰਵਾਉਣ ਸੰਬੰਧੀ ਸੂਬਾ ਸਰਕਾਰ ਨੂੰ ਹੁਕਮ ਦੇਣ ਦੀ ਅਪੀਲ ਬੂਥਾਂ ਉੱਤੇ ਕਬਜ਼ੇ ਕਰਨ ਅਤੇ ਜਾਅਲੀ ਵੋਟਾਂ ਭੁਗਤਾਉਣ ਵਾਲੀ ਭੀੜ ਦੀ ਅਗਵਾਈ ਕਰਨ ਲਈ ਰਵਨੀਤ ਬਿੱਟੂ ਅਤੇ ਭਾਰਤ ਭੂਸ਼ਣ ਆਸ਼ੂ ਖ਼ਿਲਾਫ ਢੁੱਕਵੇਂ ਕੇਸ ਦਰਜ ਕਰਨ ਦੀ ਮੰਗ ਕੀਤੀ ਰਾਜਪਾਲ ਨੂੰ ਕਿਹਾ ਕਿ ਉਹ ਸਰਕਾਰ ਨੂੰ ਡਿਊਟੀ ਤੋਂ ਕੋਤਾਹੀ ਕਰਨ ਵਾਲੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦਾ ਹੁਕਮ ਦੇਣ ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀਆ ਜਨਤਾ ਪਾਰਟੀ ਦੇ ਇੱਕ ਸਾਂਝੇ ਵਫਦ ਨੇ ਅੱਜ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੂੰ ਅਪੀਲ ਕੀਤੀ ਹੈ ਕਿ ਉਹ ਸੂਬਾ ਸਰਕਾਰ ਨੂੰ ਲੁਧਿਆਣਾ ਨਗਰ ਨਿਗਮ ਦਾ ਚੋਣ ਅਮਲ ਰੱਦ ਕਰਕੇ ਦੁਬਾਰਾ ਚੋਣਾਂ ਕਰਵਾਉਣ ਦਾ ਹੁਕਮ ਦੇਣ। ਸੀਨੀਅਰ ਅਕਾਲੀ ਆਗੂਆਂ ਬਿਕਰਮ ਸਿੰਘ ਮਜੀਠੀਆ, ਮਹੇਸ਼ਇੰਦਰ ਸਿੰਘ ਗਰੇਵਾਲ, ਦਿਨੇਸ਼ ਕੁਮਾਰ ਅਤੇ ਰਜਿੰਦਰ ਭੰਡਾਰੀ ਦੀ ਅਗਵਾਈ ਵਿਚ ਅਕਾਲੀ-ਭਾਜਪਾ ਦੇ ਇੱਕ ਸਾਂਝੇ ਵਫਦ ਨੇ ਲੁਧਿਆਣਾ ਨਗਰ ਨਿਗਮ ਦੀ ਚੋਣ ਦੌਰਾਨ ਕਾਂਗਰਸ ਪਾਰਟੀ ਵੱਲੋਂ ਹਿੰਸਾ ਅਤੇ ਡਰਾਵੇ ਨਾਲ ਬੂਥਾਂ ਉੱੇਤੇ ਕਬਜ਼ੇ ਕਰਨ ਅਤੇ ਹੇਰਾਫੇਰੀ ਨਾਲ ਵੋਟਾਂ ਭੁਗਤਾਉਣ ਦੇ ਮਸਲੇ ਨੂੰ ਰਾਜਪਾਲ ਦੇ ਧਿਆਨ ਵਿਚ ਲਿਆਉਂਦਿਆਂ ਕਿਹਾ ਕਿ ਲੋਕਤੰਤਰ ਦਾ ਕਤਲ ਕੀਤਾ ਜਾ ਚੁੱਕਿਆ ਹੈ। ਹੁਣ ਸਿਰਫ ਦੁਬਾਰਾ ਚੋਣਾਂ ਕਰਵਾ ਕੇ ਹੀ ਸੂਬੇ ਅੰਦਰ ਲੋਕਤੰਤਰ ਦੀ ਬਹਾਲੀ ਕੀਤੀ ਜਾ ਸਕਦੀ ਹੈ। Ludhiana MC Elections: Re poll appeal from Shiromani Akali Dal: ਵਫਦ ਨੇ ਰਾਜਪਾਲ ਦੇ ਧਿਆਨ ਵਿਚ ਇਹ ਗੱਲ ਵੀ ਲਿਆਂਦੀ ਕਿ ਲੁਧਿਆਣਾ ਸਾਂਸਦ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸ ਵਿਧਾਇਕ ਭਾਰਤ ਭੂਸ਼ਣ ਆਸ਼ੂ ਦੇ ਸਿੱਧੇ ਕੰਟਰੋਲ ਹੇਠ ਕਾਂਗਰਸ ਪਾਰਟੀ ਵੱਲੋਂ ਚੋਣਾਂ ਦੌਰਾਨ ਹੇਰਾਫੇਰੀ ਕੀਤੀ ਗਈ। ਇਹ ਆਗੂ ਬਾਹਰਲੇ ਵਿਅਕਤੀਆਂ ਅਤੇ ਗੁੰਡਿਆਂ ਦੀਆਂ ਧਾਂੜਾਂ ਨੂੰ ਪੋਲਿੰਗ ਬੂਥਾਂ ਉੱਤੇ ਲੈ ਕੇ ਗਏ ਅਤੇ ਉੱਥੇ ਜਾ ਕੇ ਦੱਬ ਕੇ ਹੇਰਾਫੇਰੀ ਕੀਤੀ। ਇਹਨਾਂ ਨਾਲ ਸੁਰੱਖਿਆ ਕਰਮਚਾਰੀ ਦੀ ਭਾਰੀ ਤਾਇਨਾਤੀ ਹੋਣ ਕਰਕੇ ਕੋਈ ਇਹਨਾਂ ਨੂੰ ਰੋਕ ਨਹੀਂ ਸਕਿਆ। ਇਹਨਾਂ ਆਗੂਆਂ ਨੇ ਆਪਣੇ ਨਾਲ ਤਾਇਨਾਤ ਸੁਰੱਖਿਆ ਕਰਮਚਾਰੀਆਂ ਦਾ ਇਸਤੇਮਾਲ ਬੂਥਾਂ ਉੱਤੇ ਕਬਜ਼ੇ ਕਰਨ, ਜਾਅਲੀ ਵੋਟਾਂ ਭੁਗਤਾਉਣ ਤੋਂ ਇਲਾਵਾ ਅਕਾਲੀ-ਭਾਜਪਾ ਵਰਕਰਾਂ ਅਤੇ ਮੀਡੀਆ ਕਰਮਚਾਰੀਆਂ ਨੂੰ ਡਰਾਉਣ ਲਈ ਕੀਤਾ। ਵਫਦ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਲੁਧਿਆਣਾ ਪ੍ਰਸਾਸ਼ਨ ਨੂੰ ਸਾਂਸਦ ਰਵਨੀਤ ਸਿੰਘ ਬਿੱਟੂ ਅਤੇ ਵਿਧਾਇਕ ਭਾਰਤ ਭੂਸ਼ਣ ਆਸ਼ੂ ਤੋਂ ਇਲਾਵਾ ਸੁਰਿੰਦਰ ਦਾਵਾਰ ਅਤੇ ਰਾਕੇਸ਼ ਪਾਂਡੇ ਵਰਗੇ ਉਹਨਾਂ ਸਾਰੇ ਕਾਂਗਰਸੀ ਆਗੂਆਂ ਖਿਲਾਫ ਮਾਮਲੇ ਦਰਜ ਕਰਨ ਦਾ ਹੁਕਮ ਦੇਣ, ਜਿਹਨਾਂ ਖਿਲਾਫ ਸ਼ਿਕਾਇਤਾਂ ਦਰਜ ਹੋਈਆਂ ਹਨ। ਇਹ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਪ੍ਰਸਾਸ਼ਨ ਨੂੰ ਅਕਾਲੀ-ਭਾਜਪਾ ਵਰਕਰਾਂ ਖ਼ਿਲਾਫ ਦਰਜ ਕੀਤੇ ਗਏ ਸਾਰੇ ਝੂਠੇ ਕੇਸ ਤੁਰੰਤ ਵਾਪਸ ਲੈਣ ਦਾ ਹੁਕਮ ਦੇਣ। Ludhiana MC Elections: Re poll appeal from Shiromani Akali Dal: ਵਫਦ ਨੇ ਰਾਜਪਾਲ ਕੋਲ ਇਹ ਨੁਕਤਾ ਵੀ ਉਠਾਇਆ ਕਿ ਸਿਵਲ ਅਤੇ ਪੁਲਿਸ ਅਧਿਕਾਰੀਆਂ ਸਮੇਤ ਸਮੁੱਚੀ ਚੋਣ ਮਸ਼ੀਨਰੀ ਨਾ ਸਿਰਫ ਲੋਕਤੰਤਰ ਦੇ ਇਸ ਕਤਲ ਨੂੰ ਮੂਕ ਦਰਸ਼ਕ ਬਣ ਕੇ ਵੇਖਦੀ ਰਹੀ, ਸਗੋਂ ਇਹ ਸਾਰੇ ਵਾਰਡਾਂ ਵਿੱਚ ਹੇਰਾਫੇਰੀ ਕਰਨ ਵਾਲਿਆਂ ਦੀ ਮੱਦਦ ਵਾਸਤੇ ਕਾਂਗਰਸ ਪਾਰਟੀ ਨਾਲ ਮਿਲੀ ਹੋਈ ਸੀ। ਵਫਦ ਨੇ ਕਿਹਾ ਕਿ ਸਾਰੇ ਉੱਚ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੇ ਹਿੰਸਾ ਦੀਆਂ ਸਾਰੀਆਂ ਘਟਨਾਵਾਂ ਪ੍ਰਤੀ ਅੱਖਾਂ ਮੁੰਦੀ ਰੱਖੀਆਂ ਅਤੇ ਲੋਕਾਂ ਦੀ ਮੱਦਦ ਵਾਸਤੇ ਬਹੁੜਣ ਤੋਂ ਕੋਰਾ ਜਵਾਬ ਦੇ ਦਿੱਤਾ।ਇੱਥੋਂ ਤਕ ਕਿ ਸੂਬਾਈ ਚੋਣ ਕਮਿਸ਼ਨਰ ਵੀ ਆਪਣਾ ਫਰਜ਼ ਨਿਭਾਉਣ ਵਿਚ ਨਾਕਾਮ ਸਾਬਿਤ ਹੋਇਆ ਅਤੇ ਇਸ ਨੇ ਆਪਣੇ ਕੋਲ ਆਈਆਂ ਵਿਭਿੰਨ ਸ਼ਿਕਾਇਤਾਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਹੇਰਾਫੇਰੀ ਦੀ ਇੱਕ ਮਿਸਾਲ ਦਿੰਦਿਆਂ ਵਫਦ ਨੇ ਦੱਸਿਆ ਕਿ ਡੁਗਰੀ ਵਿਚ ਦੋ ਬੂਥਾਂ ਉੱਤੇ ਰਜਿਸਟਰਡ ਵੋਟਾਂ ਤੋਂ ਵੀ ਵਧੇਰੇ ਵੋਟਾਂ ਪੋਲ ਹੋਈਆਂ ਹਨ। ਵਫਦ ਨੇ ਕਿਹਾ ਕਿ ਮੀਡੀਆ ਵੱਲੋਂ ਇਹ ਮਾਮਲਾ ਲੋਕਾਂ ਦੇ ਨੋਟਿਸ ਵਿਚ ਲਿਆਂਦੇ ਜਾਣ ਮਗਰੋਂ ਪ੍ਰਸਾਸ਼ਨ ਨੇ ਇਹਨਾਂ ਵਾਰਡਾਂ ਉੱਤੇ ਮੁੜ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ, ਪਰ ਅਜਿਹੀਆਂ ਹੋਰ ਸੈਂਕੜੇ ਸ਼ਿਕਾਇਤਾਂ ਉੱਤੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਹਨਾਂ ਵਿਚ ਰਵਨੀਤ ਬਿੱਟੂ ਦੇ ਰਿਸ਼ਤੇਦਾਰ ਕਰਨ ਸੇਖੋਂ ਵੱਲੋਂ ਕੀਤੀ ਗਈ ਗੋਲੀਬਾਰੀ ਵੀ ਸ਼ਾਮਿਲ ਸੀ, ਜਿਸ ਸੰਬੰਧੀ 62 ਅਕਾਲੀ ਵਰਕਰਾਂ ਸਣੇ ਵਾਰਡ ਨੰਬਰ 75 ਦੇ ਅਣਪਛਾਤੇ ਵਰਕਰਾਂ ਖ਼ਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਵਫਦ ਨੇ ਇਹ ਵੀ ਦੱਸਿਆ ਕਿ ਹਿੰਸਾ ਅਤੇ ਬੂਥਾਂ ਉੱਤੇ ਕਬਜ਼ਿਆਂ ਦੀਆਂ ਸਾਰੀਆਂ ਘਟਨਾਵਾਂ ਯੋਜਨਾਬੱਧ ਸਨ ਅਤੇ ਇਹਨਾਂ ਸਾਰੀਆਂ ਘਟਨਾਵਾਂ ਨੂੰ ਲੁਧਿਆਣਾ ਦੇ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦੀ ਮਿਲੀਭੁਗਤ ਨਾਲ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਗੁੰਡਿਆਂ ਰਾਂਹੀ ਅੰਜ਼ਾਮ ਦਿੱਤਾ ਗਿਆ ਸੀ। ਵਫਦ ਨੇ ਕਿਹਾ ਕਿ ਡਿਊਟੀ ਤੋਂ ਕੋਤਾਹੀ ਕਰਨ ਵਾਲੇ ਸਾਰੇ ਅਧਿਕਾਰੀਆਂ ਖਿਲਾਫ ਢੁੱਕਵੀਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ । ਅਜਿਹੇ ਸਾਰੇ ਅਧਿਕਾਰੀਆਂ ਖਿਲਾਫ ਕਾਨੂੰਨ ਦੇ ਮੁਤਾਬਿਕ ਕਾਰਵਾਈ ਹੋਣੀ ਚਾਹੀਦੀ ਹੈ। ਵਫਦ ਦੇ ਮੈਂਬਰਾਂ ਵਿਚ ਹੋਰਨਾਂ ਤੋਂ ਇਲਾ ਹੀਰਾ ਸਿੰਘ ਗਾਬੜੀਆ, ਸ਼ਰਨਜੀਤ ਸਿੰਘ ਢਿੱਲੋਂ, ਡਾਕਟਰ ਦਲਜੀਤ ਸਿੰਘ ਚੀਮਾ, ਰਣਜੀਤ ਸਿੰਘ ਚੀਮਾ, ਮਨਪ੍ਰੀਤ ਅੱਯਾਲੀ ਅਤੇ ਚਰਨਜੀਤ ਬਰਾੜ ,ਦੀਨੇਸ਼ ਕੁਮਾਰ ,ਅਨਿਲ ਸਰਿਣ ,ਜੀਵਣ ਗੁਪਤਾ ,ਰੇਣੁ ਥਾਪਰ ,ਗੁਰਦੇਵ ਸ਼ਰਮਾ , ਰਵਿੰਦਰ ਅਰੋੜਾ ,ਪ੍ਰਵੀਨ ਬਾਂਸਲ ਵੀ ਸ਼ਾਮਿਲ ਸਨ। —PTC News


Top News view more...

Latest News view more...