Advertisment

ਮਾਧੁਰੀ ਦੀਕਸ਼ਤ ਦੀ ਕਿਸੇ ਨਾਲ ਕੋਈ ਨਾਰਾਜ਼ਗੀ ਨਹੀਂ, ਸ੍ਰੀ ਦੇਵੀ ਬਾਰੇ ਇਹ ਹੈ ਉਸ ਦਾ ਨਜ਼ਰੀਆ

author-image
Ragini Joshi
New Update
ਮਾਧੁਰੀ ਦੀਕਸ਼ਤ ਦੀ ਕਿਸੇ ਨਾਲ ਕੋਈ ਨਾਰਾਜ਼ਗੀ ਨਹੀਂ, ਸ੍ਰੀ ਦੇਵੀ ਬਾਰੇ ਇਹ ਹੈ ਉਸ ਦਾ ਨਜ਼ਰੀਆ
Advertisment
ਬਾਲੀਵੁੱਡ ਦੀ ਦੁਨੀਆ ਵਿੱਚ ਅਸੀਂ ਅਕਸਰ ਕਿਸੇ ਨਾ ਕਿਸੇ ਅਦਾਕਾਰ ਦੀ ਆਪਣੇ ਕਿਸੇ ਅਦਾਕਾਰ ਸਾਥੀ ਨਾਲ ਨਰਾਜ਼ਗੀ ਗਿਲੇ ਸ਼ਿਕਵੇ ਦੀਆਂ ਗੱਲਾਂ ਸੁਣਦੇ ਰਹਿੰਦੇ ਹਾਂ ।madhuri dixit statement about sri deviਇਸ ਵਾਰ ਕੁਝ ਇਸ ਤਰ੍ਹਾਂ ਦੀਆਂ ਖਬਰਾਂ ਹਨ ਕਿ ਮਾਧੁਰੀ ਦੀਕਸ਼ਤ ਨੇ ਸ੍ਰੀ ਦੇਵੀ ਬਾਰੇ ਕੁਝ ਅਜਿਹੀਆਂ ਗੱਲਾਂ ਦਾ ਖੁਲਾਸਾ ਕੀਤਾ ਹੈ ਜੋ ਜਿੰਨਾਂ ਬਾਰੇ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਚਲਦੀਆਂ ਰਹੀਆਂ ।
Advertisment
madhuri dixit statement about sri devi1990 ਤੋਂ ਹੀ ਫਿਲਮ ਜਗਤ ਤੇ ਰਾਜ ਕਰਨ ਵਾਲੀਆਂ ਮਾਧੁਰੀ ਦੀਕਸ਼ਤ ਅਤੇ ਸ੍ਰੀ ਦੇਵੀ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ ਉਸ ਸਮੇਂ ਦੀਆਂ ਚੋਟੀ ਦੀਆਂ ਅਦਾਕਾਰਾਂ ਰਹੀਆਂ ਹਨ।madhuri dixit statement about sri deviਤੁਹਾਨੂੰ ਦੱਸ ਦੇਈਏ ਕਿ ਜਿਸ ਸਮੇਂ ਵਿੱਚ ਮਾਧੁਰੀ ਦੀਕਸ਼ਤ ਸ੍ਰੀ ਦੇਵੀ ਦਾ ਮੁਕਾਬਲਾ ਕਰਨ ਵਾਲੀ ਹੀਰੋਇਨ ਮੰਨੀ ਗਈ ਹੈ। ਸ੍ਰੀ ਦੇਵੀ ਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਣ ਦੇ ਬਾਦ ਵੀ ਉਸਦੀ ਤੁਲਨਾ ਮਾਧੁਰੀ ਨਾਲ ਕੀਤੀ ਜਾਂਦੀ ਹੈ।madhuri dixit statement about sri deviਸ੍ਰੀ ਦੇਵੀ ਦੇ ਮੁਕਾਬਲੇ ਦੀ ਅਦਾਕਾਰਾ ਮਾਧਰੀ ਦੀਕਸ਼ਤ ਨੂੰ ਕਰਨ ਜੌਹਰ ਦੀ ਫਿਲਮ ਕਲੰਕ ਮਿਲ ਗਈ ਹੈ ਜੋ ਕਿ ਸ੍ਰੀ
Advertisment
ਦੇਵੀ ਨੂੰ ਮਿਲਣੀ ਸੀ।madhuri dixit statement about sri deviਪਰ ਮਾਧੁਰੀ ਅਨੁਸਾਰ ਹਰ ਕਿਸੇ ਨੂੰ ਉਸਦੀ ਕਲਾ ਦੇ ਬਲ 'ਤੇ ਹੀ ਪ੍ਰਸਿੱਧੀ ਹਾਸਿਲ ਹੁੰਦੀ ਹੈ।ਉਸਦਾ ਆਖਣਾ ਹੈ ਕਿ ਉਹ ਖੁਦ ਨੂੰ ਕਿਸੇ ਕੰਪੀਟੀਸ਼ਨ ਵਿੱਚ ਨਹੀਂ ਮੰਨਦੀ ਉਹ ਆਪਣੇ ਹਰ ਕਿਰਦਾਰ ਨੂੰ ਬਾਖੂਬੀ ਨਿਭਾਉਣ ਦੀ ਕੋਸ਼ਿਸ਼ ਕਰਦੀ ਹੈ ਅਤੇ ਕਿਰਦਾਰ ਵਿੱਚ ਖੁੱਭ ਕੇ ਉਸਦਾ ਆਨੰਦ ਮਾਣਦੀ ਹੈ।madhuri dixit statement about sri deviਮਾਧੁਰੀ ਦੀਕਸ਼ਤ ਅਨੁਸਾਰ ਉਸ ਲਈ ਸ੍ਰੀ ਦੇਵੀ ਦੇ ਇਨ੍ਹੀ ਛੋਟੀ ਉਮਰ ਵਿੱਚ ਦੁਨੀਆ 'ਤੋਂ ਰੁੱਖਸਤ ਹੋ ਜਾਣਾ ਕਾਫੀ ਦਰਦ ਭਰਿਆ ਹੈ । ਬੇਸ਼ੱਕ ਮੀਡੀਆ ਵਿੱਚ ਉਸਦੇ ਅਤੇ ਸ੍ਰੀ ਦੇਵੀ ਦੇ ਮੁਕਾਬਲੇ ਦੇ ਚਰਚੇ ਹੁੰਦੇ ਰਹੇ ਪਰ ਮਾਧੁਰੀ ਇਸ ਬਾਰੇ ਆਪਣਾ ਅਲੱਗ ਨਜ਼ਰੀਆ ਰੱਖਦੀ ਹੈ। ਬਹੁਤ ਜਲਦ ਅਸੀਂ ਉਸਨੂੰ ਆਪਣੀਆਂ ਆਉਣ ਵਾਲੀਆਂ ਫਿਲਮਾਂ ਜ਼ਰੀਏ ਧਮਾਲ ਪਾਉਂਦੇ ਤੱਕਾਂਗੇ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment