Thu, Apr 25, 2024
Whatsapp

ਮੱਖਣ, ਸਿਰਫ ਸਵਾਦ ਲਈ ਨਹੀਂ ਇਹਨਾਂ ਗੁਣਾਂ ਲਈ ਵੀ ਹੈ ਬਹੁਤ ਲਾਹੇਵੰਦ!

Written by  Joshi -- October 18th 2017 05:58 PM
ਮੱਖਣ, ਸਿਰਫ ਸਵਾਦ ਲਈ ਨਹੀਂ ਇਹਨਾਂ ਗੁਣਾਂ ਲਈ ਵੀ ਹੈ ਬਹੁਤ ਲਾਹੇਵੰਦ!

ਮੱਖਣ, ਸਿਰਫ ਸਵਾਦ ਲਈ ਨਹੀਂ ਇਹਨਾਂ ਗੁਣਾਂ ਲਈ ਵੀ ਹੈ ਬਹੁਤ ਲਾਹੇਵੰਦ!

ਮੱਖਣ ਸਿਰਫ ਖਾਣੇ ਨੂੰ ਸਵਾਦ ਨਹੀਂ ਬਣਾਉਂਦਾ ਬਲਕਿ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ।  ਵੈਸੇ ਤਾਂ ਅੱਜਕਲ ਲੋਕ ਬਜ਼ਾਰ ਦਾ ਮੱਖਣ ਜ਼ਿਆਦਾ ਖਾਂਦੇ ਹਨ ਅਤੇ ਘਰ ਦੇ ਕੱਢੇ ਮੱਖਣ ਤੋਂ ਗੁਰੇਜ਼ ਕਰਦੇ ਹਨ ਪਰ ਘਰ ਦਾ ਕੱਢੇ ਮੱਖਣ ਦੇ ਫਾਇਦੇ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਇਸ ਮੱਖਣ ਵਿਚ ਵਿਟਾਮਿਨ ਏ, ਈ ਅਤੇ ਫੈਟੀ ਐਸਿਡ ਮੌਜੂਦ ਹੁੰਦੇ ਹਨ ਜੋ ਇਮਊਨ ਸਿਸਟਮ ਭਾਵ ਰੋਗਾਂ ਦੇ ਨਾਲ ਲੜਣ ਦੀ ਸ਼ਕਤੀ ਨੂੰ ਵਧਾਉਂਦੇ ਹਨ। Makhan butter: ਮੱਖਣ, ਸਿਰਫ ਸਵਾਦ ਲਈ ਨਹੀਂ ਇਹਨਾਂ ਗੁਣਾਂ ਲਈ ਵੀ ਹੈ ਬਹੁਤ ਲਾਹੇਵੰਦ!ਦਿਲ ਦੇ ਰੋਗ: ਇਹ ਦਿਲ ਦੇ ਰੋਗਾਂ ਨੂੰ ਠੀਕ ਕਰਨ 'ਚ ਫਾਇਦੇਮੰਦ ਹੁੰਦਾ ਹੈ।  ਸਫੇਦ ਮੱਖਣ 'ਚ ਵਿਟਾਮਿਨ ਅਤੇ ਸੇਲੇਨਿਯਮ ਹੋਣ ਕਾਰਨ ਦਿਲ ਸਿਹਤਮੰਦ ਰਹਿੰਦਾ ਹੈ। ਦਿਮਾਗ: ਦਿਮਾਗ ਦੀ ਸਿਹਤ ਬਰਕਰਾਰ ਰੱਖਣ 'ਚ ਵੀ ਮੱਖਣ ਬਹੁਤ ਲਾਹੇਵੰਦ ਹੁੰਦਾ ਹੈ। ਇਹ ਬੱਚਿਆਂ ਦੇ ਦਿਮਾਗ ਨੂੰ ਮਜਬੂਤ ਬਣਾਉਂਦਾ ਹੈ ਅਤੇ ਉਹਨਾਂ ਦੀ ਯਾਦਦਾਸ਼ਤ ਵੀ ਵਧਾਉਂਦਾ ਹੈ। ਇਸ ਤੋਂ ਇਲਾਵਾ ਇੱਹ ਅੱਖਾਂ ਦੀ ਰੋਸ਼ਨੀ ਵੀ ਤੇਜ ਕਰਦਾ ਹੈ। ਥਾਈਰਾਈਡ:  ਥਾਈਰਾਈਡ ਹੋਣ ਦੀ ਸੂਰਤ 'ਚ ਚਿੱਟਾ ਮੱਖਣ ਬਹੁਤ ਲਾਹੇਵੰਦ ਹੁੰਦਾ ਹੈ। ਇਸ ਵਿਚ ਆਇਓਡੀਨ ਮੌਜੂਦ ਹੁੰਦਾ ਹੈ ਜੋ ਥਾਈਰਾਈਡ ਗ੍ਰੰਥੀਆਂ ਨੂੰ ਮਜ਼ਬੂਤ ਬਣਾਉਂਦਾ ਹੈ। Makhan butter: ਮੱਖਣ, ਸਿਰਫ ਸਵਾਦ ਲਈ ਨਹੀਂ ਇਹਨਾਂ ਗੁਣਾਂ ਲਈ ਵੀ ਹੈ ਬਹੁਤ ਲਾਹੇਵੰਦ!ਹੱਡੀਆਂ: ਜਿਹਨਾਂ ਦੀਆਂ ਹੱਡੀਆਂ ਕਮਜ਼ੋਰ ਹੁੰਦੀਆਂ ਹਨ ਉਹਨਾਂ ਲਈ ਘਰ ਦਾ ਕੱਢਿਆ ਮੱਖਣ ਕਾਫੀ ਫਾਇਦਾ ਦਿੰਦਾ ਹੈ। ਇਸ ਤੋਂ ਇਲਾਵਾ ਇਹ ਕਮਜ਼ੋਰ ਹੱਡੀਆਂ ਨੂੰ ਵੀ ਮਜਬੂਤ ਕਰਨ 'ਚ ਮਦਦ ਕਰਦਾ ਹੈ। ਕੈਂਸਰ: ਸਫੇਦ ਮੱਖਣ ਕੈਂਸਰ ਵਰਗੀ ਘਾਤਕ ਬੀਮਾਰੀ ਨਾਲ ਲੜ੍ਹਣ 'ਚ ਵੀ ਮਦਦ ਕਰਦਾ ਹੈ। ਇਸ 'ਚ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ ਜੋ ਐਂਟੀਆਕਸੀਡੈਂਟ ਚਮੜੀ ਦੀ ਫ੍ਰੀ ਰੈਡਿਕਲਸ ਤੋਂ ਸੁਰੱਖਿਆ ਕਰਨ 'ਚ ਸਹਾਇਕ ਹੁੰਦੇ ਹਨ। —PTC News


  • Tags

Top News view more...

Latest News view more...