Fri, Apr 19, 2024
Whatsapp

ਮਨਜਿੰਦਰ ਸਿੰਘ ਸਿਰਸਾ ਨੇ ਅਰਵਿੰਦ ਕੇਜਰੀਵਾਲ ਵੱਲੋਂ ਅੰਕਿਤ ਸਕਸੈਨਾ ਕਤਲ ਕੇਸ ਵਿਚ ਫਿਰਕੂ ਪਹੁੰਚ ਅਪਣਾਉਣ ਦੀ ਕੀਤੀ ਜ਼ੋਰਦਾਰ ਨਿਖੇਧੀ

Written by  Joshi -- February 04th 2018 07:30 PM
ਮਨਜਿੰਦਰ ਸਿੰਘ ਸਿਰਸਾ ਨੇ ਅਰਵਿੰਦ ਕੇਜਰੀਵਾਲ ਵੱਲੋਂ ਅੰਕਿਤ ਸਕਸੈਨਾ ਕਤਲ ਕੇਸ ਵਿਚ ਫਿਰਕੂ ਪਹੁੰਚ ਅਪਣਾਉਣ ਦੀ ਕੀਤੀ ਜ਼ੋਰਦਾਰ ਨਿਖੇਧੀ

ਮਨਜਿੰਦਰ ਸਿੰਘ ਸਿਰਸਾ ਨੇ ਅਰਵਿੰਦ ਕੇਜਰੀਵਾਲ ਵੱਲੋਂ ਅੰਕਿਤ ਸਕਸੈਨਾ ਕਤਲ ਕੇਸ ਵਿਚ ਫਿਰਕੂ ਪਹੁੰਚ ਅਪਣਾਉਣ ਦੀ ਕੀਤੀ ਜ਼ੋਰਦਾਰ ਨਿਖੇਧੀ

manjinder singh sirsa lashes out at kejriwal for adopting communal approach in ankit saxena murder case: ਪੀੜਤ ਦੇ ਪਰਿਵਾਰ ਲਈ 1 ਕਰੋੜ ਦਾ ਮੁਆਵਜ਼ਾ ਤੁਰੰਤ ਐਲਾਨਿਆ ਜਾਵੇ : ਸਿਰਸਾ ਮੇਰੇ ਐਲ ਐਫ ਏ ਫੰਡ ਵਿਚੋਂ ਵੀ 10 ਲੱਖ ਦਾ ਮੁਆਵਜ਼ਾ ਪਰਿਵਾਰ ਨੂੰ ਮਿਲੇ : ਸਿਰਸਾ ਨਵੀਂ ਦਿੱਲੀ: ਦਿੱਲੀ ਦੇ ਵਿਧਾਇਕ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ 'ਤੇ ਅੰਕਿਤ ਸਕਸੈਨਾ ਕਤਲ ਕੇਸ ਵਿਚ ਗੰਦੀ ਰਾਜਨੀਤੀ ਖੇਡਣ ਤੇ ਪੀੜਤ ਦੇ ਪਰਿਵਾਰ ਦੀ ਕੋਈ ਸਹਾਇਤਾ ਨਾ ਕਰਨ ਦਾ ਦੋਸ਼ ਲਾਇਆ ਹੈ। ਇਥੇ ਦੱਸਣਯੋਗ ਹੈ ਕਿ ਅੰਕਿਤ ਸਕਸੈਨਾ ਦਾ ਰਾਜਧਾਨੀ ਵਿਚ ਅਣਖ ਦੀ ਖਾਤਰ ਕਤਲ ਕਰ ਦਿੱਤਾ ਗਿਆ ਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਚਿੱਟੇ ਦਿਨ ਉਸਦਾ ਸ਼ਰੇਆਮ ਕਤਲ ਕੀਤਾ। manjinder singh sirsa lashes out at kejirwal for adopting communal approach in ankit saxena murder caseਸ੍ਰੀ ਕੇਜਰੀਵਾਲ ਨੂੰ ਲਿਖੇ ਪੱਤਰ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਇਹ ਵੇਖ ਕੇ ਬਹੁਤ ਦੁੱਖ ਲੱਗਾ ਹੈ ਕਿ ਇਸ ਸੰਵੇਦਨਸ਼ੀਲ ਮਾਮਲੇ 'ਤੇ ਉਹਨਾਂ ਨੇ (ਕੇਜਰੀਵਾਲ ਨੇ) ਚੁੱਪੀ ਧਾਰ ਰੱਖੀ ਹੈ। ਉਹਨਾਂ ਕਿਹਾ ਕਿਜੇਕਰ ਇਕ ਵਿਸ਼ੇਸ਼ ਫਿਰਕੇ ਦੇ ਲੜਕੇ ਦੀ ਹੱਤਿਆ ਹੋਈ ਹੁੰਦੀ ਤਾਂ ਫਿਰ ਉਹਨਾਂ ਦੇ ਸਾਰੇ ਮੰਤਰੀ ਮੰਡਲ ਨੇ ਤੁਰੰਤ ਪਹੁੰਚ ਜਾਣਾ ਸੀ ਤੇ ਐਨ ਡੀ ਐਮ ਸੀ ਦੇ ਅਫਸਰ ਐਮ ਐਮ ਖਾਨ ਤੇ ਐਨ ਆਈ ਦੇ ਅਫਸਰ ਤਨਜ਼ੀਲ ਅਹਿਮਦ ਦੇ ਕੇਸਾਂ ਵਾਂਗ 1 ਕਰੋੜਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੋਣਾ ਸੀ। ਉਹਨਾਂ ਦਾਅਵਾ ਕੀਤਾ ਕਿ ਆਪ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਤੋਂ ਕੋਈ ਵੀ ਵਿਅਕਤੀ ਹਾਲੇ ਤੱਕ ਪੀੜਤ ਪਰਿਵਾਰ ਨੂੰ ਦਿਲਾਸਾ ਦੇਣ ਨਹੀਂ ਪੁੱਜਾ। ਉਹਨਾਂ ਸ੍ਰੀ ਕੇਜਰੀਵਾਲ ਨੂੰ ਸਲਾਹ ਦਿੱਤੀ ਕਿ ਰਾਜ ਦੇ ਮੁਖੀ ਹੋਣ ਦੇ ਨਾਅਤੇ ਉਹਨਾਂ ਨੂੰ ਫਿਰਕੂ ਨਹੀਂ ਹੋਣਾ ਚਾਹੀਦਾ। ਉਹਨਾਂ ਅਫਸੋਸ ਜ਼ਾਹਰ ਕੀਤਾ ਕਿ ਪਾਰਟੀ ਦੇ ਵਿਧਾਇਕਾਂ ਵੱਲੋਂ ਪੀੜਤ ਪਰਿਵਾਰ ਕੋਲ ਜਾਣ ਲਈ ਦਬਾਅ ਬਣਾਉਣ ਦੇ ਬਾਵਜੂਦ ਸ੍ਰੀ ਕੇਜਰੀਵਾਲ ਨੇ ਆਪਣੇ ਫਿਰਕੂ ਸਟੈਂਡ ਵਿਚ ਤਬਦੀਲੀ ਨਾ ਕਰਨ ਦਾ ਫੈਸਲਾ ਕੀਤਾ ਤੇ ਆਪਣੇ ਨਵੇਂ ਚੁਣੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੀ ਡਿਊਟੀ ਪਰਿਵਾਰ ਕੋਲ ਜਾਣ ਵਾਸਤੇ ਲਗਾ ਦਿੱਤੀ ਹੈ। manjinder singh sirsa lashes out at kejirwal for adopting communal approach in ankit saxena murder caseਉਹਨਾਂ ਨੇ ਇਹ ਵੀ ਅਪੀਲ ਕੀਤੀ ਕਿ ਹਲਕੇ ਦੇ ਵਿਧਾਇਕ ਹੋਣ ਦੇ ਨਾਅਤੇ ਉਹ ਅਪੀਲ ਕਰਦੇ ਹਨ ਕਿ ਅੰਕਿਤ ਦੇ ਪਰਿਵਾਰ ਨੂੰ 1 ਕਰੋੜ ਰੁਪਏ ਮੁਆਵਜ਼ਾ ਤੁਰੰਤ ਦਿੱਤਾ ਜਾਵੇ। ਇਥੇ ਦੱਸਣਯੋਗ ਹੈ ਕਿ ਐਨ ਡੀ ਐਮ ਸੀ ਅਫਸਰ ਐਮ ਐਮ ਖਾਨ ਤੇ ਐਨ ਆਈ ਏ ਦੇ ਅਫਸਰ ਤਨਜ਼ੀਲ ਅਹਿਮਦ ਚੰਗੀ ਪੁਜੀਸ਼ਨ ਵਿਚ ਸਨ ਪਰ ਮੌਤ ਮਗਰੋਂ ਉਹਨਾਂ ਦੇ ਪਰਿਵਾਰਾਂ ਨੂੰ 1 ਕਰੋੜ ਮੁਆਵਜ਼ਾ, ਗਰੈਚੁਇਟੀ, ਪੈਨਸ਼ਨ ਤੇ ਹੋਰ ਲਾਭ ਦਿੱਤੇ ਗਏ। ਇਸ ਗਰੀਬ ਪਰਿਵਾਰ ਨੇ ਤਾਂ ਆਪਣਾ ਇਕਲੌਤਾ ਪੁੱਤਰ ਗੁਆ ਦਿੱਤਾ ਹੈ ਜੋ ਆਮਦਨ ਦਾ ਇਕਲੌਤਾ ਸਾਧਨ ਸੀ। ਉਹਨਾਂ ਨੇ ਇਹ ਵੀ ਅਪੀਲ ਕੀਤੀ ਕਿ ਉਹਨਾਂ ਦੇ ਵਿਧਾਇਕ ਵਜੋਂ ਇਲਾਕਾ ਵਿਕਾਸ ਫੰਡ ਵਿਚੋਂ 10 ਲੱਖ ਰੁਪਏ ਪਰਿਵਾਰ ਨੂੰ ਦਿੱਤੇ ਜਾਣ। ਸ੍ਰੀ ਸਿਰਸਾ ਨੇ ਇਸ ਗੱਲ 'ਤੇ ਅਫਸੋਸ ਜ਼ਾਹਰ ਕੀਤਾ ਕਿ ਜਦੋਂ ਇਹ ਕਤਲ ਕੀਤਾ ਜਾ ਰਿਹਾ ਸੀ ਤਾਂ ਵੱਡੀ ਗਿਣਤੀ ਵਿਚ ਲੋਕ ਮੌਕੇ 'ਤੇ ਹਾਜ਼ਰ ਸਨ ਪਰ ਕਿਸੇ ਨੇ ਵੀ ਪੀੜਤ ਦੀ ਮਦਦ ਵਾਸਤੇ ਅੱਗੇ ਆਉਣ ਦੀ ਨਾ ਸੋਚੀ ਬਲਕਿ ਇਸ ਘਟਨਾ ਦੀ ਵੀਡੀਓ ਬਣਾਉਂਦੇ ਰਹੇ। ਉਹਨਾਂ ਨੇ ਦਿੱਲੀ ਪੁਲਿਸ ਨੂੰ ਅਪੀਲ ਕੀਤੀ ਕਿ ਮਾਮਲੇ ਦੀ ਜਾਣਕਾਰੀ ਦੇਣ ਲਈ ਅੱਗੇ ਆਏ ਦੋਹਾਂ ਗਵਾਹਾਂ ਨੂੰ ਤੁਰੰਤ ਪੁਲਿਸ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਉਹਨਾਂ ਕਿਹਾ ਕਿ ਇਹਨਾਂ ਦੋਹਾਂ ਗਵਾਹਾਂ ਦੇ ਬਿਆਨ ਪੀੜਤ ਤੇ ਉਸਦੇ ਪਰਿਵਾਰ ਨੂੰ ਨਿਆਂ ਦੁਆਉਣ ਵਾਸਤੇ ਵਿਸ਼ੇਸ਼ ਅਹਿਮੀਅਤ ਰੱਖਦੇ ਹਨ ਤੇ ਦਿੱਲੀ ਪੁਲਿਸ ਨੂੰ ਇਹਨਾਂ ਨੂੰ ਤੁਰੰਤ ਸੁਰੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ। —PTC News


Top News view more...

Latest News view more...