Thu, Apr 25, 2024
Whatsapp

ਸਿੱਖਿਆ ਵਿਭਾਗ ਨੇ ਮਾਸਟਰ ਕਾਡਰ ਦੀ ਸੀਨੀਅਰਤਾ ਸੂਚੀ ਵੈਬਸਾਈਟ ਉਪਰ ਅਪਲੋਡ ਕੀਤੀ

Written by  Joshi -- September 07th 2017 05:03 PM
ਸਿੱਖਿਆ ਵਿਭਾਗ ਨੇ ਮਾਸਟਰ ਕਾਡਰ ਦੀ ਸੀਨੀਅਰਤਾ ਸੂਚੀ ਵੈਬਸਾਈਟ ਉਪਰ ਅਪਲੋਡ ਕੀਤੀ

ਸਿੱਖਿਆ ਵਿਭਾਗ ਨੇ ਮਾਸਟਰ ਕਾਡਰ ਦੀ ਸੀਨੀਅਰਤਾ ਸੂਚੀ ਵੈਬਸਾਈਟ ਉਪਰ ਅਪਲੋਡ ਕੀਤੀ

• ਸੀਨੀਅਰਤਾ ਸੂਚੀ ਸਬੰਧੀ ਕੋਈ ਅਧੂਰੇ ਵੇਰਵੇ ਜਾਂ ਹੋਰ ਕੋਈ ਇਤਰਾਜ ਸਬੰਧੀ ਅਧਿਆਪਕਾਂ ਨੂੰ 20 ਸਤੰਬਰ ਤੱਕ ਦਾ ਸਮਾਂ ਦਿੱਤਾ ਚੰਡੀਗੜ: ਸਿੱਖਿਆ ਵਿਭਾਗ ਨੇ ਮਾਸਟਰ/ਮਿਸਟ੍ਰੈਸ ਕਾਡਰ ਦੀ ਸੀਨੀਅਰਤਾ ਸੂਚੀ ਨੂੰ ਵਿਭਾਗ ਦੀ ਵੈਬਸਾਈਟ www.ssapunjab.org ਉਪਰ ਅੱਪਲੋਡ ਕੀਤਾ ਹੈ। ਇਸ ਸਬੰਧੀ ਅਧਿਆਪਕਾਂ ਤੋਂ ਕਿਸੇ ਕਿਸਮ ਦੇ ਅਧੂਰੇ ਵੇਰਵੇ ਜਾਂ ਕਿਸੇ ਵੀ ਇਤਰਾਜ਼ ਸਬੰਧੀ ਆਪਣਾ ਪੱਖ ਰੱਖਣ ਲਈ 20 ਸਤੰਬਰ 2017 ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਹ ਜਾਣਕਾਰੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ। master cadre seniority list uploaded on education department websiteਬੁਲਾਰੇ ਨੇ ਦੱਸਿਆ ਕਿ ਮਾਨਯੋਗ ਅਦਾਲਤ ਵੱਲੋਂ ਸਿਵਲ ਰਿੱਟ ਪਟੀਸ਼ਨ ਨੰਬਰ 185 ਆਫ 2014 ਵਿੱਚ ਕੀਤੇ ਹੁਕਮਾਂ ਅਨੁਸਾਰ ਮਾਸਟਰ/ਮਿਸਟ੍ਰੈਸ ਕਾਡਰ ਦੀ ਸੀਨੀਅਰਤਾ ਰੀਵਿਊ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਮਾਨਯੋਗ ਅਦਾਲਤ ਦੇ ਹੁਕਮਾਂ ਦੇ ਸਨਮੁੱਖ ਮਾਸਟਰ/ਮਿਸਟ੍ਰੈਸ ਕਾਡਰ ਦੀ ਸੀਨੀਅਰਤਾ ਸੂਚੀ ਤਿਆਰ ਕਰ ਕੇ ਵਿਭਾਗ ਦੀ ਵੈਬਸਾਈਟ www.ssapunjab.org ਉਤੇ ਅਪਲੋਡ ਕਰ ਦਿੱਤੀ ਗਈ ਹੈ। ਇਸ ਸੀਨੀਅਰਤਾ ਸੂਚੀ ਵਿੱਚ ਲੜੀ ਨੰਬਪ 1 ਤੋਂ 33922 ਤੱਕ ਸਾਲ 2014 ਤੱਕ ਦੇ ਰੈਗੂਲਰ ਮਾਸਟਰ/ਮਿਸਟ੍ਰੈਸ ਦੇ ਨਾਮ ਸ਼ਾਮਲ ਕੀਤੇ ਗਏ ਹਨ। ਇਸ ਸੀਨੀਅਰਤਾ ਸੂਚੀ ਦੇ ਕੁੱਲ 1744 ਪੰਨੇ ਹਨ। master cadre seniority list uploaded on education department websiteਬੁਲਾਰੇ ਨੇ ਦੱਸਿਆ ਕਿ ਜੇਕਰ ਇਸ ਸੀਨੀਅ੍ਰਤਾ ਸੂਚੀ ਵਿੱਚ ਕਿਸੇ ਅਧਿਆਪਕ ਦੇ ਵੇਰਵੇ ਦਰਜ ਹੋਣ ਤੋਂ ਰਹਿ ਗਏ ਹੋਣ ਜਾਂ ਕਿਸੇ ਅਧਿਆਪਕ ਦੇ ਵੇਰਵੇ ਅਧੂਰੇ ਹੋਣ ਜਾਂ ਕਿਸੇ ਅਧਿਆਪਕ ਨੂੰ ਇਸ ਸਬੰਧੀ ਕੋਈ ਵੀ ਇਤਰਾਜ਼ ਹੋਵੇ ਤਾਂ ਉਹ ਅਜਿਹੇ ਇਤਰਾਜ਼ ਨਾਲ ਨੱਥੀ ਪ੍ਰਫਾਰਮੇ ਵਿੱਚ ਮੁਕੰਮਲ ਵੇਰਵੇ ਸਹਿਤ 20 ਸਤੰਬਰ 2017 ਤੱਕ ਇਤਰਾਜ਼ਾਂ ਦੇ ਪੱਖ ਵਿੱਚ ਦਸਤਾਵੇਜ਼ੀ ਸਬੂਤ (ਹਰ ਇਕ ਅਧਿਆਪਕ ਵੱਲੋਂ ਇਕ ਹੀ ਪੀ.ਡੀ.ਐਫ. ਫਾਈਲ ਤਿਆਰ ਕਰ ਕੇ ਨੱਥੀ ਕੀਤੀ ਜਾਵੇ) ਦਿੰਦੇ ਹੋਏ ਡਾਇਰੈਕੋਟਰੇਟ ਵਿਖੇ ਈਮੇਲ ਪਤਾ mastercadreseniority0gmail.com ਭੇਜ ਸਕਦੇ ਹਨ। master cadre seniority list uploaded on education department websiteਬੁਲਾਰੇ ਨੇ ਸਪੱਸ਼ਟ ਕੀਤਾ ਕਿ 20 ਸਤੰਬਰ ਤੋਂ ਬਾਅਦ ਪ੍ਰਾਪਤ ਹੋਣ ਵਾਲੇ ਇਤਰਾਜ਼ ਬਾਰੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ ਅਤੇ ਸੀਨੀਅਰਤਾ ਸੂਚੀ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇਗਾ। —PTC News


  • Tags

Top News view more...

Latest News view more...