Advertisment

ਬੇਟੀ ਨੂੰ ਸਕੂਲ ਛੱਡਣ ਗਈ ਮਾਂ, ਦੋਵਾਂ ਦੀਆਂ ਲਾਸ਼ਾਂ ਮਿਲੀਆਂ ਗੁਰਦਆਰਾ ਸਾਹਿਬ ਦੇ ਸਰੋਵਰ 'ਚੋਂ!

author-image
Ragini Joshi
New Update
ਬੇਟੀ ਨੂੰ ਸਕੂਲ ਛੱਡਣ ਗਈ ਮਾਂ, ਦੋਵਾਂ ਦੀਆਂ ਲਾਸ਼ਾਂ ਮਿਲੀਆਂ ਗੁਰਦਆਰਾ ਸਾਹਿਬ ਦੇ ਸਰੋਵਰ 'ਚੋਂ!
Advertisment
ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ, ਪਟਿਆਲਾ 'ਚ ਉਸ ਸਮੇਂ ਸਨਸਨੀ ਭਰਿਆ ਮਾਹੌਲ ਪੈਦਾ ਹੋ ਗਿਆ, ਜਦੋਂ ਸਰੋਵਰ 'ਚੋਂ ਦੋ ਲਾਸ਼ਾਂ ਬਰਾਮਦ ਹੋਈਆਂ। ਜਦੋਂ ਗੁਰਦੁਆਰਾ ਸਾਹਿਬ ਵਿਖੇ ਔਰਤ ਦੀ ਲਾਸ਼ ਮਿਲੀ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ। ਪਰਿਵਾਰਕ ਮੈਂਬਰਾਂ ਨੂੰ ਸੂਚਨਾ ਮਿਲਣ ਤੋਂ ਬਾਅਦ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਉਹ ਔਰਤ ਇੱਕਲੀ ਨਹੀਂ ਸੀ ਬਲਕਿ ਉਸਦੇ ਨਾਲ ਇੱਕ ਬੱਚੀ ਵੀ ਸੀ, ਜਿਸਦੀ ਉਮਰ ਤਕਰੀਬਨ 4 ਸਾਲ ਦੀ ਸੀ। ਬੇਟੀ ਨੂੰ ਸਕੂਲ ਛੱਡਣ ਗਈ ਮਾਂ, ਦੋਵਾਂ ਦੀਆਂ ਲਾਸ਼ਾਂ ਮਿਲੀਆਂ ਗੁਰਦਆਰਾ ਸਾਹਿਬ ਦੇ ਸਰੋਵਰ 'ਚੋਂ!ਔਰਤ ਆਪਣੀ ਬੱਚੀ ਨੂੰ ਸਕੂਲ ਛੱਡਣ ਲਈ ਘਰੋਂ ਗਈ ਸੀ। ਫਿਰ ਪੁਲਿਸ ਵੱਲੋਂ ਗੋਤਾਖੋਰਾਂ ਨੂੰ ਬੁਲਾਇਆ ਗਿਆ ਅਤੇ ਤਲਾਸ਼ ਦੌਰਾਨ ੪ ਸਾਲਾ ਬੱਚੀ ਦੀ ਵੀ ਲਾਸ਼ ਨੂੰ ਵੀ ਬਰਾਮਦ ਕਰ ਲਿਆ ਗਿਆ ਸੀ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਪਾਇਆ ਹੈ। —PTC News-
Advertisment

Stay updated with the latest news headlines.

Follow us:
Advertisment