Sat, Apr 20, 2024
Whatsapp

ਤਨਮਨਜੀਤ ਢੇਸੀ ਨੇ ਜਗਤਾਰ ਸਿੰਘ ਜੋਹਲ ਦਾ ਮੁੱਦਾ ਚੁੱਕਿਆ ਸੰਸਦ 'ਚ, ਕਿਹਾ ਇਹ!

Written by  Joshi -- March 15th 2018 09:30 AM -- Updated: March 15th 2018 09:33 AM
ਤਨਮਨਜੀਤ ਢੇਸੀ ਨੇ ਜਗਤਾਰ ਸਿੰਘ ਜੋਹਲ ਦਾ ਮੁੱਦਾ ਚੁੱਕਿਆ ਸੰਸਦ 'ਚ, ਕਿਹਾ ਇਹ!

ਤਨਮਨਜੀਤ ਢੇਸੀ ਨੇ ਜਗਤਾਰ ਸਿੰਘ ਜੋਹਲ ਦਾ ਮੁੱਦਾ ਚੁੱਕਿਆ ਸੰਸਦ 'ਚ, ਕਿਹਾ ਇਹ!

MP Tanmanjeet Singh Dhesi on Rights of Fellow Citizens: ਤਨਮਨਜੀਤ ਢੇਸੀ ਨੇ ਜਗਤਾਰ ਸਿੰਘ ਜੋਹਲ ਦਾ ਮੁੱਦਾ ਚੁੱਕਿਆ ਸੰਸਦ 'ਚ, ਕਿਹਾ ਇਹ! ਸਲੋਅ ਤੋਂ ਦਸਤਾਰਧਾਰੀ ਐਮ.ਪੀ ਨੇ ਅੱਜ ਯੂ.ਕੇ ਸੰਸਦ ਵਿੱਚ ਨਾਗਰਿਕਾਂ ਦੇ ਅਧਿਕਾਰਾਂ ਦੀ ਸੁਰੱਖਿਆ ਦੇ ਮੁੱਦੇ 'ਤੇ ਚਰਚਾ ਕੀਤੀ। ਉਹਨਾਂ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਬ੍ਰਿਟਿਸ਼ ਮੈਂਬਰਾਂ ਨੂੰ ਸਾਡੇ ਸਾਰੇ ਨਾਗਰਿਕਾਂ ਦੇ ਹੱਕਾਂ ਦੀ ਹਿਫਾਜ਼ਤ ਕਰਨੀ ਚਾਹੀਦੀ ਹੈ, ਚਾਹੇ ਜਿੱਥੇ ਵੀ ਉਹ ਦੁਨੀਆਂ ਵਿੱਚ ਹਨ, ਗੱਲ ਚਾਹੇ ਕਾਨੂੰਨ ਤਹਿਤ ਪ੍ਰਭਾਵੀ ਪ੍ਰਕਿਰਿਆ ਦਾ ਲਾਭ ਪ੍ਰਾਪਤ ਕਰਨ ਦੀ ਹੋਵੇ ਜਾਂ ਦੋਸ਼ੀਆਂ ਨੂੰ ਸਜ਼ਾ ਦੇਣ ਦੀ। ਬ੍ਰਿਟਿਸ਼ ਸਰਕਾਰ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਜਗਤਾਰ ਸਿੰਘ ਸਿੰਘ ਜੋਹਲ ਅਤੇ ਕਿਸੇ ਹੋਰ ਬ੍ਰਿਟਿਸ਼ ਨਾਗਰਿਕ ਦੇ ਮਨੁੱਖੀ ਅਧਿਕਾਰ ਸੁਰੱਖਿਅਤ ਰਹਿਣ ਅਤੇ ਉਹਨਾਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਬਣਦੇ ਕਦਮ ਚੁੱਕੇ ਜਾਣ, ਖਾਸਕਰ ਉਹਨਾਂ ਕੇਸਾਂ 'ਚ ਜਿੱਥੇ ਸ਼ੱਕ ਦੇ ਆਧਾਰ 'ਤੇ ਹਿਰਾਸਤ 'ਚ ਲਏ ਗਏ ਵਿਅਕਤੀ ਵੱਲੋਂ ਕਾਨੂੰਨ ਪ੍ਰਣਾਲੀ 'ਤੇ ਧੱਕਾ ਕਰਨ ਅਤੇ ਪ੍ਰਤਾੜਣਾ ਕਰਨ ਦੇ ਦੋਸ਼ ਲਗਾਏ ਗਏ ਹੋਣ। ਦੱਸ ਦੇਈਏ ਕਿ ਬ੍ਰਿਟਿਸ਼ ਨਾਗਰਿਕ ਜੌਹਲ ਨੂੰ ਭਾਰਤ ਵਿੱਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਤੋਂ ਹੀ ਉਸਦੀ ਗ੍ਰਿਫਤਾਰੀ 'ਤੇ ਕਈ ਸਵਾਲ ਚੁੱਕੇ ਗਏ ਜਾ ਰਹੇ ਹਨ ਅਤੇ ਬ੍ਰਿਟਿਸ਼ ਸਰਕਾਰ ਵੱਲੋਂ ਵੀ ਇਸ ਨੂੰ ਲੈ ਕੇ ਭਾਰਤ ਤੋਂ ਸਵਾਲ ਜਵਾਬ ਕੀਤੇ ਗਏ ਸਨ। —PTC News


Top News view more...

Latest News view more...