Wed, Apr 24, 2024
Whatsapp

ਜੇ ਜਾਣਾ ਹੈ ਮੁੰਬਈ ਤਾਂ ਪਹਿਲਾਂ ਪੜ੍ਹੋ ਇਹ ਖਬਰ!

Written by  Joshi -- August 30th 2017 12:47 PM
ਜੇ ਜਾਣਾ ਹੈ ਮੁੰਬਈ ਤਾਂ ਪਹਿਲਾਂ ਪੜ੍ਹੋ ਇਹ ਖਬਰ!

ਜੇ ਜਾਣਾ ਹੈ ਮੁੰਬਈ ਤਾਂ ਪਹਿਲਾਂ ਪੜ੍ਹੋ ਇਹ ਖਬਰ!

Mumbai rains updates: Traffic Police sets up emergency number for help ਮੁੰਬਈ ਦੀ ਬਾਰਿਸ਼ ਨੇ ਜਿੱਥੇ ਆਮ ਜਨ ਜੀਵਨ ਨੂੰ ਅਸਤ ਵਿਅਸਤ ਕਰ ਕੇ ਰੱਖ ਦਿੱਤਾ ਹੈ,ਉਥੇ ਹੀ ਕਈ ਲੋਕਾਂ ਨੂੰ ਇੱਥੇ ਆਏ ਹੜ੍ਹ ਕਾਰਨ ਜਾਨ ਗਵਾਉਣੀ ਪਈ ਹੈ। ਮੁੰਬਈ ਦੇ ਮੁੱਖ ਮੰਤਰੀ ਨੇ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਲੋਕਾਂ ਨੂੰ ਸਫਰ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ। Mumbai rains updates: Traffic Police sets up emergency number for helpਕੀ ਹਨ ਮੁੱਖ ਸੁਰਖੀਆਂ ਜਾਣੋ: ਆਈਐਮਡੀ ਨੇ ਅੱਜ ਵੀ ਭਾਰੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਕਈ ਫਲਾਈਟਜ਼ ਮੁੰਬਈ ਤੋਂ ਦੇਰੀ ਨਾਲ ਚੱਲਣ ਦੇ ਅਨੁਮਾਨ ਹਨ। ਟੈਕਸੀ ਅਤੇ ਹਵਾਈ ਸਫਰ ਚਾਹੇ ਸ਼ਹਿਰ ਵਿੱਚ ਸ਼ੁਰੂ ਹੋ ਗਿਆ ਹੈ, ਪਰ ਹਾਲਾਤ ਬਿਹਤਰ ਹੋਣ 'ਚ ਅਜੇ ਵੀ ਸਮਾਂ ਹੈ। Mumbai rains updates: Traffic Police sets up emergency number for helpਨੇਵੀ ਦੁਆਰਾ ਕਮਿਊਨਿਟੀ ਰਸੋਈਆਂ ਦੀ ਸਥਾਪਨਾ ਕੀਤੀ ਗਈ ਸੀ, ਤਾਂ ਜੋ ਖਾਣ ਪੀਣ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਭਾਰੀ ਬਾਰਿਸ਼ ਦੇ ਕਾਰਨ ਸਕੂਲ, ਕਾਲੇਜਾਂ ਬੰਦ ਨੰ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। Mumbai rains updates: Traffic Police sets up emergency number for help"ਪਰ, ਸਰਕਾਰ ਵਿਚ ਜ਼ਰੂਰੀ ਸੇਵਾਵਾਂ ਅਤੇ ਮਹੱਤਵਪੂਰਨ ਸਟਾਫ ਅੱਜ ਡਿਊਟੀ 'ਤੇ ਹੋਣਗੇ," ਮੁੰਬਈ ਸੀਐਮ ਨੇ ਕਿਹਾ। ਪੱਛਮੀ ਰੇਲਵੇ 'ਤੇ ਦੀਆਂ ਸੇਵਾਵਾਂ ਅੱਧੀ ਰਾਤ ਤੋਂ ਮੁੜ ਸ਼ੁਰੂ ਹੋ ਗਈਆਂ ਹਨ ਪਰ ਮੱਧ ਰੇਲਵੇ' ਦੀਆਂ ਸੇਵਾਵਾਂ ਸ਼ੁਰੂ ਹੋਣ ਲਈ ਅਜੇ ਕੁਝ ਵਕਤ ਹੈ। ਸੈਂਕੜੇ ਲੋਕ ਅਜੇ ਵੀ ਛਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਸ ਵਿਖੇ ਫਸੇ ਹੋਏ ਹਨ। Mumbai rains updates: Traffic Police sets up emergency number for helpਮੁੰਬਈ ਦਾ ਰੇਲ ਨੈੱਟਵਰਕ, ਜਿਸ ਦੁਆਰਾ ਲਗਪਗ ਰੋਜ਼ਾਨਾ 65 ਲੱਖ ਤੋਂ ਜ਼ਿਆਦਾ ਯਾਤਰੀ ਸਫਰ ਕਰਦੇ ਹਨ, ਇਸ ਸ਼ਹਿਰ ਦੀ ਜੀਵਨ ਰੇਖਾ ਮੰਨ੍ਹੀ ਜਾਂਦੀ ਹੈ। ਇਸ ਦੀਆਂ ਸੇਵਾਵਾਂ ਨੂੰ ਰੱਦ ਹੋਣ ਕਾਰਨ ਦਫਤਰ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਆਈਐਮਡੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਮੁੰਬਈ ਨੂੰ ਮੰਗਲਵਾਰ 9 ਘੰਟੇ ਦੇ ਸਮੇਂ ਦੌਰਾਨ 298 ਮਿਲੀਮੀਟਰ ਵਰਖਾ ਹੋਈ, ਜਦੋਂ ਕਿ ਔਸਤ ਨਾਲੋਂ 9 ਗੁਣਾ ਜ਼ਿਆਦਾ ਬਾਰਿਸ਼ ਹੋਈ। ਉਨ੍ਹਾਂ ਨੇ ਕਿਹਾ ਕਿ ਬੁੱਧਵਾਰ ਨੂੰ ਵੀ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪੂਰਬੀ ਅਤੇ ਪੱਛਮੀ ਐਕਸਪ੍ਰੈਸ ਹਾਈਵੇਜ਼ 'ਤੇ ਆਵਾਜਾਈ, ਹੌਲੀ ਹੌਲੀ ਆਮ ਸਥਿਤੀ ਵਿਚ ਵਾਪਸ ਆ ਰਹੀ ਹੈ। ਇਸ ਦੌਰਾਨ, ਨੇਵੀ ਨੇ ਬਾਰਸ਼ ਪ੍ਰਭਾਵਤ ਲੋਕਾਂ ਨੂੰ ਰਾਹਤ ਦੇਣ ਲਈ ਮੁੰਬਈ ਦੇ ਵੱਖ-ਵੱਖ ਸਥਾਨਾਂ 'ਤੇ ਕਮਿਊਨਿਟੀ ਰਸੋਈਆਂ ਦੀ ਸਥਾਪਨਾ ਕੀਤੀ ਹੈ। ਮੁੰਬਈ ਅਤੇ ਇਸਦੇ ਨਾਲ ਲਗਦੇ ਇਲਾਕਿਆਂ ਵਿਚ ਭਾਰੀ ਬਾਰਸ਼ ਦੇ ਮੱਦੇਨਜ਼ਰ ਨੇਵੀ ਹੈਲੀਕਾਪਟਰ ਸਟੈਂਡਬਾਏ 'ਤੇ ਚੱਲ ਰਹੇ ਹਨ। ਜਲ ਸੈਨਾ ਦੇ ਬੁਲਾਰੇ ਨੇ ਕਿਹਾ ਸੀ ਕਿ ਐਮਰਜੈਂਸੀ ਨਾਲ ਨਿਪਟਣ ਲਈ ਗੋਤਾਖੋਰ ਟੀਮਾਂ ਵੀ ਤਿਆਰ ਹਨ। ਪੁਲਸ ਨੇ ਕਿਹਾ ਸੀ ਕਿ ਮੁੰਬਈ 'ਚ ਦੋ ਬੱਚਿਆਂ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਿਸ 'ਚ ਇਕ ੩੨ ਸਾਲਾ ਲੜਕੀ ਅਤੇ ਇਕ ਬੱਚੀ ਸ਼ਾਮਿਲ ਹੈ। ਬਹੁਤ ਸਾਰੇ ਕਰਮਚਾਰੀਆਂ ਨੂੰ ਰਾਤ ਨੂੰ ਦਫਤਰਾਂ ਵਿੱਚ ਹੀ ਠਹਿਰਣਾ ਪਿਆ ਸੀ ਕਿਉਂਕਿ ਘਰ ਵਾਪਿਸ ਜਾਣ ਲਈ ਨਾ ਤਾਂ ਹਾਲਾਤ ਅਨੁਕੂਲ ਹਨ ਤੇ ਨਾ ਹੀ ਆਵਾਜਾਈ ਦਾ ਕੋਈ ਸਾਧਨ ਉਥੇ ਮੌਜੂਦ ਸੀ। ਇਸ ਦੌਰਾਨ, ਮਰਾਠਵਾੜਾ ਖੇਤਰ ਵਿੱਚ ਵੀ ਭਾਰੀ ਬਾਰਿਸ਼ ਜਾਰੀ ਹੈ, ਜਦੋਂ ਕਿ ਰਈਏਡ ਜ਼ਿਲ੍ਹੇ ਨਾਲ ਲੱਗਦੀਆਂ ਨਦੀਆਂ ਵੀ ਖਤਰੇ ਦੇ ਸੰਕੇਤ ਤੋਂ ਉਪਰ ਪਹੁੰਚ ਗਈਆਂ ਹਨ। —PTC News


  • Tags

Top News view more...

Latest News view more...