Thu, Apr 25, 2024
Whatsapp

ਪਾਕਿਸਤਾਨ ਤੋਂ ਮੇਰੀ ਲਾਸ਼ ਹੀ ਭਾਰਤ ਜਾਵੇਗੀ:ਕਿਰਨ ਬਾਲਾ

Written by  Shanker Badra -- April 20th 2018 10:29 AM -- Updated: April 20th 2018 10:34 AM
ਪਾਕਿਸਤਾਨ ਤੋਂ ਮੇਰੀ ਲਾਸ਼ ਹੀ ਭਾਰਤ ਜਾਵੇਗੀ:ਕਿਰਨ ਬਾਲਾ

ਪਾਕਿਸਤਾਨ ਤੋਂ ਮੇਰੀ ਲਾਸ਼ ਹੀ ਭਾਰਤ ਜਾਵੇਗੀ:ਕਿਰਨ ਬਾਲਾ

ਪਾਕਿਸਤਾਨ ਤੋਂ ਮੇਰੀ ਲਾਸ਼ ਹੀ ਭਾਰਤ ਜਾਵੇਗੀ:ਕਿਰਨ ਬਾਲਾ:ਖ਼ਾਲਸਾ ਸਾਜਨਾ ਦਿਵਸ ਮਨਾਉਣ ਲਈ ਸਿੱਖ ਜਥੇ ਨਾਲ ਪਾਕਿਸਤਾਨ ਜਾ ਕੇ ਮੁਸਲਿਮ ਲੜਕੇ ਨਾਲ ਨਿਕਾਹ ਕਰਾਉਣ ਵਾਲੀ ਕਿਰਨ ਬਾਲਾ ਉਰਫ ਆਮਨਾ ਬੀਬੀ ਨੂੰ ਲਾਹੌਰ ਦੀ ਜਾਮੀਆ ਨੀਮੀਆ ਮਸਜਿਦ ਦੇ ਮੌਲਵੀ ਵੱਲੋਂ ਨਿਕਾਹ ਕਰਨ ਅਤੇ ਮੁਸਲਮਾਨ ਧਰਮ ਅਪਣਾਉਣ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ। My body will go from India to Pakistan: Kiran Bala ਮਿਲੀ ਜਾਣਕਾਰੀ ਅਨੁਸਾਰ ਪਹਿਲੀ ਵਾਰ ਕਿਰਨ ਬਾਲਾ ਉਰਫ਼ ਆਮਨਾ ਬੀਬੀ ਆਪਣੇ ਸ਼ੌਹਰ ਮੁਹੰਮਦ ਆਜ਼ਮ ਅਤੇ ਸਹੁਰੇ ਖਾਦਿਮ ਹੁਸੈਨ ਵਾਸੀ ਹਾਜਰਵਾਲ ਮੁਲਤਾਨ ਰੋਡ,ਲਾਹੌਰ ਨਾਲ ਹਾਈ ਕੋਰਟ ਗਈ ਅਤੇ ਪਾਕਿਸਤਾਨ ਅੰਦਰ ਪਨਾਹ ਲੈਣ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਰਹਿਣ ਲਈ ਅਰਜ਼ੀ ਦਿੱਤੀ। My body will go from India to Pakistan: Kiran Bala ਲਾਹੌਰ ਹਾਈ ਕੋਰਟ ਦੇ ਬਾਹਰੋਂ ਜਾਰੀ ਕੀਤੀ ਵੀਡੀਓ ਵਿਚ ਉਸ ਨੇ ਕਿਹਾ ਕਿ ਉਸ ਦੀ ਜਾਨ ਨੂੰ ਭਾਰਤ ਵਿਚ ਖ਼ਤਰਾ ਹੈ ਤੇ ਹੁਣ ਉਸ ਦੀ ਲਾਸ਼ ਹੀ ਭਾਰਤ ਜਾਵੇਗੀ।ਉਸ ਨੇ ਕਿਹਾ ਕਿ ਪਾਕਿਸਤਾਨ ਅੰਦਰ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਵੱਲੋਂ ਵਿਆਹ ਕਰਵਾਉਣ ਲਈ ਕਿਸੇ ਵੀ ਕਿਸਮ ਦਾ ਕੋਈ ਵੀ ਦਬਾਅ ਨਹੀਂ ਬਣਾਇਆ ਗਿਆ ਤੇ ਉਸ ਨੇ ਆਪਣੀ ਮਰਜ਼ੀ ਨਾਲ ਲਾਹੌਰ ਦੇ ਮੁਹੰਮਦ ਆਜ਼ਮ ਨਾਲ ਨਿਕਾਹ ਕਰਾਇਆ ਹੈ। My body will go from India to Pakistan: Kiran Bala ਆਮਨਾ ਬੀਬੀ ਨੇ ਕਿਹਾ ਕਿ ਆਪਣੀ ਜ਼ਿੰਦਗੀ ਸਹੀ ਢੰਗ ਨਾਲ ਪਾਕਿਸਤਾਨ ਵਿਚ ਬਿਤਾਉਣ ਲਈ ਇਹ ਕਦਮ ਚੁੱਕਿਆ ਹੈ।ਹਾਈ ਕੋਰਟ ਵਿਚ ਰਿੱਟ ਦਾਇਰ ਕਰਕੇ ਉਸ ਨੇ ਪਾਕਿਸਤਾਨ ਵਿਚ ਰਹਿਣ ਲਈ ਪਨਾਹ ਵੀਜ਼ਾ ਮੰਗਣ ਦੇ ਨਾਲ-ਨਾਲ ਸਿੱਖ ਜਥੇ ਵਿੱਚ ਜਮ੍ਹਾਂ ਆਪਣਾ ਪਾਸਪੋਰਟ ਵੀ ਕੋਰਟ ਰਾਹੀਂ ਮੰਗਿਆ ਹੈ। -PTCNews


Top News view more...

Latest News view more...