ਨਾਨਾ ਪਾਟੇਕਰ ਦੀ 3 ਸਾਲ ਬਾਅਦ ਇਸ ਫਿਲਮ ਨਾਲ ਹੋਵੇਗੀ ਪਰਦੇ 'ਤੇ ਵਾਪਸੀ
ਨਾਨਾ ਪਾਟੇਕਰ ਦੀ 3 ਸਾਲ ਬਾਅਦ ਇਸ ਫਿਲਮ ਨਾਲ ਹੋਵੇਗੀ ਪਰਦੇ 'ਤੇ ਵਾਪਸੀ:ਦੱਖਣ ਭਾਰਤ ਦੇ ਅਦਾਕਾਰ ਰਜਨੀਕਾਂਤ ਦੀ ਫਿਲਮ ''ਕਾਲਾ'' 7 ਜੂਨ ਨੂੰ ਰਿਲੀਜ਼ ਹੋ ਰਹੀ ਹੈ।ਇਸ ਫਿਲਮ ਵਿਚ ਨਾਨਾ ਪਾਟੇਕਰ ਰਜਨੀਕਾਂਤ ਨੂੰ ਟੱਕਰ ਦੇਣਗੇ।ਇਸ ਫਿਲਮ ਵਿਚ ਰਜਨੀਕਾਂਤ ਹੀਰੋ ਦਾ ਰੋਲ ਅਦਾ ਕਰਨਗੇ,ਨਾਨਾ ਪਾਟੇਕਰ ਵਿਲਨ ਦੇ ਕਿਰਦਾਰ ਵਿਚ ਨਜ਼ਰ ਆਉਣਗੇ।ਨਾਨਾ ਪਾਟੇਕਰ ਦਾ ਫਿਲਮ ਵਿਚ ਹੋਣਾ ਫਿਲਮ ''ਕਾਲਾ'' ਲਈ ਫਾਇਦੇਮੰਦ ਸਾਬਤ ਹੋਣ ਦੇ ਅਨੁਮਾਨ ਲਗਾਏ ਜਾ ਰਹੇ ਹਨ।ਮਹਾਰਾਸ਼ਟਰ ਵਿਚ ਨਾਨਾ ਦੀ ਫੈਨ ਫੋਲੋਇੰਗ ਰਜਨੀਕਾਂਤ ਦੀ ਕਾਲਾ ਫਿਲਮ ਨੂੰ ਬਾਕਸ ਆਫਿਸ ਕਲੈਕਸ਼ਨ ਵਧਾਉਣ ਵਿਚ ਮਦਦ ਕਰੇਗੀ।ਨਾਨਾ ਪਾਟੇਕਰ ਤਿੰਨ ਸਾਲ ਬਾਅਦ ਕਿਸੇ ਵੱਡੇ ਪ੍ਰੋਜੈਕਟ ਵਿਚ ਵਿਖਾਈ ਦੇਣਗੇ।ਨਾਨਾ ਪਾਟੇਕਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1978 ਵਿਚ ਮਰਾਠੀ ਫਿਲਮ 'ਗਮਨ' ਨਾਲ ਕੀਤੀ ਸੀ।ਉਨ੍ਹਾਂ ਦੀ ਅਦਾਕਾਰੀ ਬੇਮਿਸਾਲ ਹੈ,ਜਿਸ ਦੇ ਲਈ ਉਨ੍ਹਾਂ ਨੂੰ ਹੁਣ ਤੱਕ 4 ਨੈਸ਼ਨਲ ਅਵਾਰਡ, 9 ਫਿਲਮਫੇਅਰ ਅਵਾਰਡ ਅਤੇ 2 ਸਟਾਰ ਸਕਰੀਨ ਅਵਾਰਡ ਮਿਲ ਚੁੱਕੇ ਹਨ। -PTCNews