Advertisment

ਮੋਦੀ ਸਰਕਾਰ ਖਿਲਾਫ ਬੇਭਰੋਸਗੀ ਮਤਾ ਡਿੱਗਿਆ ,ਮਤੇ ਦੇ ਹੱਕ 'ਚ 126 ਵੋਟਾਂ ਅਤੇ ਵਿਰੋਧ 'ਚ 325 ਵੋਟਾਂ ਪਈਆਂ

author-image
Shanker Badra
New Update
ਮੋਦੀ ਸਰਕਾਰ ਖਿਲਾਫ ਬੇਭਰੋਸਗੀ ਮਤਾ ਡਿੱਗਿਆ ,ਮਤੇ ਦੇ ਹੱਕ 'ਚ 126 ਵੋਟਾਂ ਅਤੇ ਵਿਰੋਧ 'ਚ 325 ਵੋਟਾਂ ਪਈਆਂ
Advertisment
ਮੋਦੀ ਸਰਕਾਰ ਖਿਲਾਫ ਬੇਭਰੋਸਗੀ ਮਤਾ ਡਿੱਗਿਆ,ਮਤੇ ਦੇ ਹੱਕ 'ਚ 126 ਵੋਟਾਂ ਅਤੇ ਵਿਰੋਧ 'ਚ 325 ਵੋਟਾਂ ਪਈਆਂ:ਅੱਜ ਲੋਕ ਸਭਾ ਵਿੱਚ ਵਿਰੋਧੀ ਧਿਰ ਵੱਲੋਂ ਮੋਦੀ ਸਰਕਾਰ ਵਿਰੁੱਧ ਲਿਆਂਦੇ ਬੇਭਰੋਸਗੀ ਮਤੇ 'ਤੇ ਜ਼ੋਰਦਾਰ ਬਹਿਸ ਹੋਈ ਹੈ।Narendra Modi government Against No-confidence motionਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿਰੁਧ ਬੇਭਰੋਸਗੀ ਮਤੇ 'ਤੇ ਚਰਚਾ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੱਭ ਜਾਣਦੇ ਹਨ ਕਿ ਸਰਕਾਰ ਕੋਲ ਪੂਰਾ ਬਹੁਮਤ ਹੈ ਪਰ ਇਸ ਦੇ ਬਾਵਜੂਦ ਬੇਭਰੋਸਗੀ ਮਤਾ ਲਿਆਂਦਾ ਗਿਆ ਹੈ।Narendra Modi government Against No-confidence motionਬੇਭਰੋਸਗੀ ਮਤੇ 'ਤੇ ਹੋਈ ਵੋਟਿੰਗ ਤੋਂ ਬਾਅਦ ਲੋਕ ਸਭਾ 'ਚ ਬੇਭਰੋਸਗੀ ਮਤਾ ਡਿੱਗਿਆ ਹੈ।ਦੱਸ ਦੇਈਏ ਕਿ ਮਤੇ ਦੇ ਹੱਕ 'ਚ 126 ਵੋਟਾਂ ਅਤੇ ਵਿਰੋਧ 'ਚ 325 ਵੋਟਾਂ ਪਈਆਂ ਹਨ।ਦੱਸ ਦੇਈਏ ਕਿ ਲੋਕ ਸਭਾ ਵਿੱਚ 15 ਸਾਲ ਬਾਅਦ ਬੇਭਰੋਸਗੀ ਮਤਾ ਲਿਆਂਦਾ ਗਿਆ ਸੀ।ਇਸ ਤੋਂ ਪਹਿਲਾਂ 2003 ਵਿੱਚ ਅਟਲ ਬਿਹਾਰੀ ਬਾਜਪਾਈ ਦੀ ਸਰਕਾਰ ਵੇਲੇ ਲਿਆਂਦਾ ਗਿਆ ਸੀ।Narendra Modi government Against No-confidence motionਬੇਭਰੋਸਗੀ ਮਤਾ ਕੀ ਹੁੰਦਾ ਹੈ ? ਜਦੋਂ ਵਿਰੋਧੀ ਪਾਰਟੀ ਨੂੰ ਲਗਦਾ ਹੈ ਕਿ ਸਰਕਾਰ ਕੋਲ ਸਦਨ ਚਲਾਉਣ ਲਈ ਬਣਦੇ ਮੈਂਬਰ ਨਹੀਂ ਹਨ ਤਾਂ ਉਹ ਬੇਭਰੋਸਗੀ ਮਤਾ ਲਿਆਉਂਦੀ ਹੈ।ਇਸ ਮਤੇ ਲਈ ਘੱਟੋ-ਘੱਟ 50 ਮੈਂਬਰਾਂ ਦੀ ਹਮਾਇਤ ਲੋੜੀਂਦੀ ਹੈ।ਇੱਕ ਵਾਰ ਸਵੀਕਾਰੇ ਜਾਣ ਮਗਰੋਂ ਸਰਕਾਰ ਨੂੰ ਸਾਬਤ ਕਰਨਾ ਹੁੰਦਾ ਹੈ ਕਿ ਉਸ ਕੋਲ ਲੋੜੀਂਦਾ ਬਹੁਮਤ ਹੈ।ਪਹਿਲਾਂ ਬੇਭਰੋਸਗੀ ਮਤੇ ਉੱਪਰ ਚਰਚਾ ਹੁੰਦੀ ਹੈ ਅਤੇ ਫੇਰ ਵੋਟਿੰਗ ਕਰਵਾਈ ਜਾਂਦੀ ਹੈ।ਜੇ ਸਦਨ ਮਤੇ ਦੇ ਹੱਕ ਵਿੱਚ ਵੋਟ ਦਿੰਦਾ ਹੈ ਤਾਂ ਸਰਕਾਰ ਡਿੱਗ ਜਾਂਦੀ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment