Advertisment

ਨਵਜੋਤ ਸਿੰਘ ਸਿੱਧੂ ਨੇ ਜ਼ੀਰਕਪੁਰ ਥਾਣਾ 'ਚ ਜਾ ਕੇ ਬਿਲਡਰਜ਼ ਖ਼ਿਲਾਫ਼ ਕੇਸ ਦਰਜ ਕਰਵਾਇਆ

author-image
Shanker Badra
New Update
ਨਵਜੋਤ ਸਿੰਘ ਸਿੱਧੂ ਨੇ ਜ਼ੀਰਕਪੁਰ ਥਾਣਾ 'ਚ ਜਾ ਕੇ ਬਿਲਡਰਜ਼ ਖ਼ਿਲਾਫ਼ ਕੇਸ ਦਰਜ ਕਰਵਾਇਆ
Advertisment
ਨਵਜੋਤ ਸਿੰਘ ਸਿੱਧੂ ਨੇ ਜ਼ੀਰਕਪੁਰ ਥਾਣਾ 'ਚ ਜਾ ਕੇ ਬਿਲਡਰਜ਼ ਖ਼ਿਲਾਫ਼ ਕੇਸ ਦਰਜ ਕਰਵਾਇਆ:ਜ਼ੀਰਕਪੁਰ ਦੇ ਪੀਰ ਮੁਛੱਲਾ ਖੇਤਰ ਵਿੱਚ ਨਿਰਮਾਣ ਅਧੀਨ ਬਿਲਡਿੰਗ ਡਿੱਗਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਖੁਦ ਜ਼ੀਰਕਪੁਰ ਥਾਣੇ 'ਚ ਜਾ ਕੇ ਗੈਰ ਕਾਨੂੰਨੀ ਬਿਲਡਿੰਗ ਦੇ ਨਿਰਮਾਣ ਲਈ ਜ਼ਿੰਮੇਵਾਰ ਬਿਲਡਰਾਂ ਦੇ ਖਿਲਾਫ ਕੇਸ ਦਰਜ ਕਰਵਾਇਆ।Navjot Singh Sidhu went to Zirkpur police station and registered a case against the buildersਸਿੱਧੂ ਨੇ ਮੌਕੇ 'ਤੇ ਹਾਜ਼ਰ ਮੁਹਾਲੀ ਦੇ ਐਸ.ਐਸ.ਪੀ. ਕੁਲਦੀਪ ਚਾਹਲ ਨੂੰ ਬਿਲਡਿੰਗ ਸਬੰਧੀ ਸਾਰੇ ਕਾਗਜ਼ ਸੌਂਪੇ।ਸਥਾਨਕ ਸਰਕਾਰਾਂ ਬਾਰੇ ਮੰਤਰੀ ਸਿੱਧੂ ਨੇ ਮੌਕੇ 'ਤੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਭਾਗ ਦੇ ਰਿਕਾਰਡ ਮੁਤਾਬਕ ਜਿਹੜੀਆਂ 6 ਬਿਲਡਿੰਗਾਂ (139 ਤੋਂ 144 ਨੰਬਰ) ਡਿੱਗੀਆਂ ਹਨ,ਉਨ੍ਹਾਂ ਵਿੱਚੋਂ ਪੰਜ ਬਿਲਡਿੰਗਾਂ ਦੇ ਲਾਇਸੈਂਸ ਦੀ ਮਿਆਦ ਅਕਤੂਬਰ 2017 ਅਤੇ ਇਕ ਬਿਲਡਿੰਗ ਦੇ ਲਾਇਸੈਂਸ ਦੀ ਮਿਆਦ 31 ਮਾਰਚ 2018 ਨੂੰ ਪੁੱਗ ਚੁੱਕੀ ਸੀ ਜਿਸ ਕਾਰਨ ਬਿਲਡਰਾਂ ਨੇ ਬਿਨਾਂ ਪ੍ਰਮਾਣਿਕ ਲਾਇਸੈਂਸ ਦੇ ਇਹ ਬਿਲਡਿੰਗਾਂ ਬਣਾਈਆਂ ਸਨ।ਉਨ੍ਹਾਂ ਐਸ.ਐਸ.ਪੀ. ਨੂੰ ਇਨ੍ਹਾਂ ਬਿਲਡਿੰਗਾਂ ਬਣਾਉਣ ਵਾਲੇ ਬਿਲਡਰ ਪੁਸ਼ਪ ਇੰਪਾਇਰ ਖਿਲਾਫ ਕੇਸ ਦਰਜ ਕਰਨ ਲਈ ਕਿਹਾ।Navjot Singh Sidhu went to Zirkpur police station and registered a case against the buildersਉਨ੍ਹਾਂ ਇਹ ਵੀ ਦੱਸਿਆ ਕਿ ਬਿਲਡਰ ਨੂੰ ਸੈਕਸਨਡ ਪਲਾਨ ਦੇ ਮੁਤਾਬਕ ਬਿਲਡਿੰਗ ਦਾ ਡਿਜ਼ਾਇਨ ਸਟਰਕਚਰਲ ਇੰਜਨੀਅਰ ਕੋਲ ਸਰਟੀਫਾਈ ਕਰਵਾਉਣਾ ਹੁੰਦਾ ਹੈ ਜੋ ਕਿ ਕੰਪਲੀਸ਼ਨ ਦੇ ਨਾਲ ਉਸ ਨੇ ਜਮ੍ਹਾਂ ਕਰਵਾਉਣਾ ਹੁੰਦਾ ਹੈ ਜੋ ਕਿ ਕੁਝ ਨਹੀਂ ਹੋਇਆ।ਉਨ੍ਹਾਂ ਕਿਹਾ ਕਿ ਬਿਲਡਰ ਵੱਲੋਂ ਫਲੈਟ ਵੀ ਬਿਨਾਂ ਪ੍ਰਵਾਨਗੀ ਤੋਂ ਬਣਾਏ ਜਾ ਰਹੇ ਸਨ ਕਿਉਂਕਿ ਪ੍ਰਵਾਨਗੀ ਸਿਰਫ ਘਰਾਂ ਦੀ ਸੀ ਨਾ ਕਿ ਫਲੈਟਾਂ ਦੀ।ਸਿੱਧੂ ਨੇ ਕਿਹਾ ਕਿ ਬਿਲਡਰਾਂ ਦੇ ਖਿਲਾਫ ਪੰਜਾਬ ਮਿਉਂਸਪਲ ਐਕਟ 2011,ਬਿਲਡਿੰਗ ਬਾਏ ਲਾਅਜ਼ ਦੀ ਉਲੰਘਣਾ ਕਰਨ ਲਈ ਆਈ.ਪੀ.ਸੀ. ਦੀਆਂ ਧਾਰਾਵਾਂ ਅੰਦਰ ਕੇਸ ਦਰਜ ਕਰਨ ਲਈ ਕਿਹਾ ਹੈ।Navjot Singh Sidhu went to Zirkpur police station and registered a case against the buildersਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਵਿਭਾਗ ਦੇ ਡਾਇਰੈਕਟਰ ਦੀ ਅਗਵਾਈ ਹੇਠ ਚਾਰ ਮੈਂਬਰੀ ਕਮੇਟੀ ਬਣਾ ਕੇ 7 ਦਿਨਾਂ ਅੰਦਰ ਮੁਕੰਮਲ ਰਿਪੋਰਟ ਮੰਗੀ ਗਈ ਹੈ।ਇਸ ਕਮੇਟੀ ਵਿੱਚ ਚੀਫ ਇੰਜਨੀਅਰ,ਟਾਊਨ ਪਲਾਨਰ ਅਤੇ ਨਗਰ ਕੌਂਸਲ ਜ਼ੀਰਕਪੁਰ ਦੇ ਕਾਰਜ ਸਾਧਕ ਅਧਿਕਾਰੀ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਇਸ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਜ਼ੀਰਕਪੁਰ ਦੀ ਘਟਨਾ ਸਾਡੇ ਲਈ ਸਬਕ ਹੈ ਅਤੇ ਹੁਣ ਉਨ੍ਹਾ ਫੈਸਲਾ ਕੀਤਾ ਹੈ ਕਿ ਆਉਂਦੇ ਦਿਨਾਂ ਵਿੱਚ ਸਾਰੇ ਪੰਜਾਬ ਦਾ ਦੌਰਾ ਕਰ ਕੇ ਸਾਰੀਆਂ ਬਿਲਡਿੰਗਾਂ ਦਾ ਨਿਰੀਖਣ ਕੀਤਾ ਜਾਵੇਗਾ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਬਿਲਡਿੰਗ ਬਿਨਾਂ ਪ੍ਰਵਾਨਗੀ ਅਤੇ ਲਾਇਸੈਂਸ ਦੇ ਨਾ ਬਣ ਰਹੀ ਹੋਵੇ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment