Wed, Apr 24, 2024
Whatsapp

ਨਿਮਰਤ ਖਹਿਰਾ 'ਤੇ ਲੱਗੇ ਬੇਵਕੂਫ ਬਣਾਉਣ ਦੇ ਇਲਜ਼ਾਮ!

Written by  Joshi -- November 23rd 2017 01:33 PM
ਨਿਮਰਤ ਖਹਿਰਾ 'ਤੇ ਲੱਗੇ ਬੇਵਕੂਫ ਬਣਾਉਣ ਦੇ ਇਲਜ਼ਾਮ!

ਨਿਮਰਤ ਖਹਿਰਾ 'ਤੇ ਲੱਗੇ ਬੇਵਕੂਫ ਬਣਾਉਣ ਦੇ ਇਲਜ਼ਾਮ!

ਪੰਜਾਬੀ ਇੰਡਸਟਰੀ ਦਾ ਮੰਨਿਆ ਪ੍ਰਮੰਨਿਆ ਚਿਹਰਾ ਹੈ ਨਿਮਰਤ ਖਹਿਰਾ। ਆਪਣੀ ਗਾਇਕੀ ਦੇ ਦਮ 'ਤੇ ਪੰਜਾਬੀ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਖਹਿਰਾ ਦਾ ਹੁਣੇ ਹੁਣੇ "ਡਿਜ਼ਾਈਨਰ" ਨਾਮੀ ਇੱਕ ਗੀਤ ਆਇਆ ਹੈ, ਜਿਸਨੇ ਕਿ ਦਰਸ਼ਕਾਂ ਦੇ ਦਿਲਾਂ 'ਚ ਘਰ ਬਣਾ ਲਿਆ ਹੈ। ਇਸ ਤੋਂ ਪਹਿਲਾਂ "ਸੂਟ", 'ਐੱਸ ਪੀ ਦੇ ਰੈਂਕ ਵਰਗੀ' ਵਰਗੇ ਗਾਣਿਆਂ ਨਾਲ ਸਰੋਤਿਆਂ ਦੇ ਦਿਲਾਂ 'ਤੇ ਛਾ ਜਾਣ ਵਾਲੀ ਖਹਿਰਾ 'ਦੇ ਨਵੇਂ ਆਏ ਗੀਤ 'ਡਿਜ਼ਾਈਨਰ' ਦੇ ਕੁਝ ਘੰਟਿਆਂ ਅੰਦਰ ਹੀ ਇਹ ਗੀਤ ਯੂਟਿਊਬ 'ਤੇ ਟਰੈਂਡ ਕਰਨ ਲੱਗ ਗਿਆ ਹੈ ਅਤੇ ਇਸਦੇ ਵਿਊਜ਼ ਲੱਖਾਂ ਤੱਕ ਪਹੁੰਚ ਚੁੱਕੇ ਹਨ। ਨਿਮਰਤ ਖਹਿਰਾ 'ਤੇ ਲੱਗੇ ਬੇਵਕੂਫ ਬਣਾਉਣ ਦੇ ਇਲਜ਼ਾਮ!ਜਿੱਥੇ ਇਸ ਗਾਣੇ ਨੂੰ ਲੈ ਕੇ ਖਹਿਰਾ ਬਹੁਤ ਉਤਸ਼ਾਹਿਤ ਹੈ ਉਥੇ ਹੀ ਕੁਝ ਲੋਕਾਂ ਵੱਲੋਂ ਨਿਮਰਤ ਵੱਲੋਂ ਲੋਕਾਂ ਨੂੰ ਬੇਵਕੂਫ ਬਣਾਏ ਜਾਣ ਦੀ ਗੱਲ ਕਹੀ ਜਾ ਰਹੀ ਹੈ। ਦਰਅਸਲ, ਸੋਸ਼ਲ ਮੀਡੀਆ 'ਤੇ ਨਿਮਰਤ ਖਹਿਰਾ ਦੇ ਸੰਬੰਧ 'ਚ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸ 'ਚ ਫੇਸਬੁੱਕ ਯੂਜ਼ਰ ਵੱਲੋਂ ਨਿਮਰਤ ਖਹਿਰਾ ਦੇ ਇਸ ਗਾਣੇ ਦੇ ਵਿਊਜ਼ ਨੂੰ ਫੇਕ ਭਾਵ ਨਕਲੀ ਦੱਸਿਆ ਹੈ। ਉਸਨੇ ਖਹਿਰਾ ਲਈ ਲਿਖਿਆ ਹੈ ਕਿ "ਓ ਕੁੜੀ ਡਿਜ਼ਾਈਨਰ ਪਾਉਂਦੀ ਹੈ, ਕੁੜੀ ਫੇਕ ਵਿਊ ਕਰਾਉਂਦੀ ਹੈ, ਕਾਪੀ ਕੀਤੇ ਗਾਣੇ ਗਾਉਂਦੀ ਹੈ, ਉਹ ਕੁੜੀ ਆਟੋ ਟਿਊਨ ਗਾਉਂਦੀ ਹੈ, ਉਹ ਕੁੜੀ ਲੋਕਾਂ ਨੂੰ ਬੁੱਧੂ ਬਣਾਉਂਦੀ ਹੈ।" ਨਿਮਰਤ ਖਹਿਰਾ 'ਤੇ ਲੱਗੇ ਬੇਵਕੂਫ ਬਣਾਉਣ ਦੇ ਇਲਜ਼ਾਮ!ਹਾਂਲਾਕਿ, ਇਸ ਪੋਸਟ 'ਚ ਕਿਤੇ ਕੋਈ ਸੱਚਾਈ ਨਜ਼ਰ ਤਾਂ ਨਹੀਂ ਆਉਂਦੀ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਸਿੰਗਰ ਫੇਕ ਵਿਊਜ਼ ਦੇ ਵਿਵਾਦ 'ਚ ਫਸ ਚੁੱਕੇ ਹਨ। —PTC News


  • Tags

Top News view more...

Latest News view more...