Wed, Apr 24, 2024
Whatsapp

ਨਹੀਂ ਚੱਲੇਗੀ ਹੁਣ ਐਨ ਆਰ ਆਈ ਪਤੀਆਂ ਦੀ

Written by  Joshi -- September 20th 2017 02:01 PM -- Updated: September 20th 2017 04:45 PM
ਨਹੀਂ ਚੱਲੇਗੀ ਹੁਣ ਐਨ ਆਰ ਆਈ ਪਤੀਆਂ ਦੀ

ਨਹੀਂ ਚੱਲੇਗੀ ਹੁਣ ਐਨ ਆਰ ਆਈ ਪਤੀਆਂ ਦੀ

ਨਹੀਂ ਚੱਲੇਗੀ ਹੁਣ ਐਨ ਆਰ ਆਈ ਪਤੀਆਂ ਦੀ, ਆ ਸਕਦੀ ਹੈ ਸ਼ਾਮਤ!NRI husbands may face deportation if they harass their wives! ਹੁਣ ਆਪਣੀ ਪਤਨੀ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਪਤੀਆਂ 'ਤੇ ਸਰਕਾਰ ਨੇ ਵੱਡਾ ਸ਼ਿਕੰਜਾ ਕੱਸਿਆ ਹੈ। ਜੋ ਪਤੀ ਬਹਾਰ ਜਾ ਕੇ ਪਤਨੀਆਂ ਨੂੰ ਛੱਡ ਦਿੰਦੇ ਹਨ ਜਾਂ ਬਾਹਰ ਲਿਜਾ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਹਨ, ਉਹਨਾਂ ਨੂੰ ਹੁਣ ਵੱਡਾ ਹਰਜਾਨਾ ਭੁਗਤਣਾ ਪੈ ਸਕਦਾ ਹੈ। NRI husbands may face deportation if they harass their wives!ਦਰਅਸਲ, ਅਜਿਹੇ ਪਤੀਆਂ ਦਾ ਪਾਸਪੋਰਟ ਰੱਦ ਹੋ ਸਕਦਾ ਹੈ ਜੇਕਰ ਉਹ ਆਪਣੀਆਂ ਪਤਨੀਆਂ ਤੇ ਤਸ਼ੱਦਦ ਕਰਦੇ ਹਨ। ਕੇਂਦਰ ਦੀ ਕਮੇਟੀ ਵੱਲੋਂ ਇੱਕ ਅਜਿਹੀ ਸਿਫਾਰਸ਼ ਕੀਤੀ ਹੈ ਜਿਸ ਨਾਲ ਅਜਿਹੇ ਪਤੀਆਂ ਨੂੰ ਸਬਕ ਸਿਖਾਇਆ ਜਾ ਸਕੇ। NRI husbands may face deportation if they harass their wives!ਇਸ ਬਾਰੇ 'ਚ ਸੇਵਾਮੁਕਤ ਜਸਟਿਸ ਅਰਵਿੰਦ ਕੁਮਾਰ ਗੋਇਲ ਦੀ ਅਗਵਾਈ ਵਾਲੀ ਕਮੇਟੀ ਨੇ ਸੁਝਾਅ ਦਿੱਤਾ ਹੈ ਕਿ ਦੋਸ਼ੀ ਐਨਆਰਆਈ ਪਤੀਆਂ ਖਿਲਾਫ ਅਜਿਹਾ ਕੋਈ ਪ੍ਰਬੰਧ ਕੀਤਾ ਜਾਣਾ ਚਾਹੀਦਾ ਜਿਸ ਨਾਲ ਉਹਨਾਂ 'ਤੇ ਕਾਨੂੰਨ ਦਾ ਸ਼ਿਕੰਜਾ ਕੱਸਿਆ ਰਹੇ। ਜੇਕਰ ਖਬਰਾਂ ਦੀ ਮੰਨੀਏ ਤਾਂ aਜਿਹਾ ਕਾਨੂੰਨ ਬਣਨ ਨਾਲ ਕੋਈ ਵੀ ਦੋਸ਼ੀ ਪਤੀ ਦੇਸ਼ ਛੱਡ ਕੇ ਨਹੀਂ ਜਾ ਸਕੇਗਾ ਅਤੇ ਜੇਕਰ ਪਤੀ ਪਹਿਲਾਂ ਤੋਂ ਹੀ ਵਿਦੇਸ਼ 'ਚ ਹੈ ਤਾਂ ਉਸਨੂੰ ਭਾਰਤ ਵਾਪਸ ਭੇਜਣ ਦਾ ਵੀ ਪ੍ਰਾਵਧਾਨ ਹੋਵੇਗਾ। ਜ਼ਿਕਰ-ਏ-ਖਾਸ ਹੈ ਕਿ ਐਨ ਆਰ ਆਈ ਪਤੀਆਂ ਵੱਲੋਂ ਆਪਣੀਆਂ ਪਤਨੀਆਂ 'ਤੇ ਕੀਤੇ ਜਾ ਰਹੇ ਜੁਰਮਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਕਈ ਪਤੀ ਤਾਂ ਸਿਰਫ ਵਿਆਹ ਕਰਵਾ ਕੇ ਚਲੇ ਜਾਂਦੇ ਹਨ ਅਤੇ ਬਾਅਦ ਵਿੱਚ ਵਬਾਪਿਸ ਹੀ ਨਹੀਂ ਆਉਂਦੇ। ਅਜਿਹੇ ਪਤੀਆਂ ਲਈ ਇਹ ਬਹੁਤ ਵੱਡਾ ਫੈਸਲਾ ਹੋਵੇਗਾ ਜੋ ਇਹਨਾਂ ਜੁਰਮਾਂ 'ਚ ਹਿ ਰਹੇ ਵਾਧਿਆਂ 'ਤੇ ਨਕੇਲ ਕੱਸੇਗਾ। —PTC News


  • Tags

Top News view more...

Latest News view more...