ਵਿਦੇਸ਼ ਰਹਿੰਦੇ ਸਿੱਖਾਂ ਦੇ ਨਾਮ ਨੂੰ ਬਲੈਕਲਿਸਟ ਤੋਂ ਹਟਾਉਣ 'ਤੇ ਆਇਆ ਵੱਡਾ ਫੈਸਲਾ
ਡੀਐਸਜੀਐਮਸੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਪਾਈ ਗਈ ਪਟੀਸ਼ਨ 'ਤੇ, ਚੀਫ ਜਸਟਿਸ ਦਿੱਲੀ ਹਾਈ ਕੋਰਟ ਨੇ ਭਾਰਤੀ ਗ੍ਰਹਿ ਮੰਤਰਾਲੇ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ 'ਚ ਵਿਦੇਸ਼ ਗਏ ਸਿੱਖਾਂ ਦਾ ਨਾਮ ਬਲੈਕਲਿਸਟ ਤੋਂ ਹਟਾਉਣ ਲਈ ਮੰਤਰਾਲੇ ਨੂੰ 4 ਹਫਤੇ ਦਾ ਸਮਾਂ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵੱਲੋਂ ਇਸ ਮਾਮਲੇ 'ਤੇ ਕਾਫੀ ਦੇਰ ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। —PTC News