Advertisment

ਵੇਖੋ ਖੇਡਾਂ ਦੇ ਐਸੇ ਨਾਮ , ਨਹੀਂ ਹੋਣਗੇ ਅੱਜ ਦੇ ਬੱਚਿਆਂ ਨੂੰ ਪਤਾ

author-image
Ragini Joshi
New Update
ਵੇਖੋ ਖੇਡਾਂ ਦੇ ਐਸੇ ਨਾਮ , ਨਹੀਂ ਹੋਣਗੇ ਅੱਜ ਦੇ ਬੱਚਿਆਂ ਨੂੰ ਪਤਾ
Advertisment
ਖੇਡਾਂ ਮੁੱਢ ਕਦੀਮ ਤੋਂ ਹੀ ਇਨਸਾਨ ਦੇ ਦਿਲ ਪ੍ਰਚਾਵੇ ਦਾ ਸਾਧਨ ਰਹੀਆਂ ਹਨ ।ਪੜ੍ਹਾਈ ਤੋਂ ਥੱਕੇ ਬੱਚੇ ਦਾ ਬੜਾ ਹੀ ਦਿਲਚਸਪ ਤਰੀਕਾ ਸੀ ਖੇਡਾਂ ਖੇਡ ਕੇ ਆਪਣੇ ਆਪ ਨੂੰ ਰਾਹਤ ਦੇਣੀ ਪਰ ਅੱਜ ਦੇ ਬੱਚਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਮੋਬਾਈਲ ਤੋਂ ਵਿਹਲ ਹੀ ਨਹੀਂ ਮਿਲਦੀ । ਪਹਿਲੀਆਂ ਖੇਡਾਂ 'ਤੇ ਹੁਣ ਦੀਆਂ ਖੇਡਾਂ ਵਿੱਚ ਜ਼ਮੀਨ ਆਸਮਾਨ ਦਾ ਫਰਕ ਆ ਗਿਆ ਹੈ । publive-image ਲੁਕਣਮੀਚੀ ਤੋਂ ਲੈ ਕੇ ਚੋਰਸ ਸਟਾਪੂ,ਗੋਲ ਸਟਾਪੂ , ਗੁੱਲੀ ਡੰਡਾ ,ਵੰਝ ਵੜਿੱਕਾ, ਲੂਣ ਮਿਆਣੀ,ਸ਼ੱਕਰ ਭਿੱਜੀ, ਰੱਬ ਦੀ ਹਵੇਲੀ, ਪਿੱਠੂ ਗਰਮ,ਕੁੰਡਲ,ਕਲੀ ਜੋਟਾ,ਗੁੱਡੀਆਂ ਪਟੋਲੇ,ਕੋਟਲਾ ਛਪਾਕੀ,ਡੂਮਣਾ ਮਖਿਆਲ, ਚਿੜੀ ਉੱਡ ਕਾਂ ਉੱਡ, ਮੇਰੀ ਮੁੱਠੀ ਵਿੱਚ ਕੀ, ਗੇਂਦ ਗੀਟੇ , ਘਰ-ਘਰ, ਪੀਲ ਪਲਾਂਗਣ ( ਡੰਡਾ ਡੁੱਕ ) , ਖਿੱਦੋ ਖੂੰਡੀ, ਬਰੰਟੇ, ਕੁਸ਼ਤੀ, ਘੋਲ, ਖੋ-ਖੋ ਵਾਝੀ , ਕਿੱਲੀ ਬਾਦਰਾਂ ਅਤੇ ਅਜਿਹੀਆਂ ਹੋਰ ਕਈ ਖੇਡਾਂ ਸਨ ਜੋ ਅੱਜ ਕਿੱਧਰੇ ਵੀ ਨਜ਼ਰ ਨਹੀਂ ਆਉਂਦੀਆਂ।
Advertisment
publive-image ਅਜੋਕਾ ਸਮਾਂ ਮੋਬਾਈਲ ਨੇ ਆਪਣੇ ਅੰਦਰ ਇਨ੍ਹਾਂ ਜਕੜ ਲਿਆ ਹੈ ਕਿ ਮੋਬਾਈਲ ਦੇ ਅੰਦਰ ਹੀ ਅਸੀਂ ਸਾਰੀ ਦੁਨੀਆਂ ਝਾਕਣਾਂ ਚਾਹੁੰਦੇ ਹਾਂ । ਪਰ ਜੋ ਪਿੱਛੇ ਛੁੱਟ ਗਿਆ ਉਸ ਵੱਲ ਵੇਖ ਕੇ ਜੋ ਸਕੂਨ ਪੁਰਾਣੇ ਲੋਕ ਮਹਿਸੂਸ ਕਰਦੇ ਹਨ ਉਹ ਇਨ੍ਹਾਂ ਆਧੁਨਿਕ ਦੌਰ ਵਿੱਚ ਜੀਣ ਵਾਲਿਆਂ ਨੂੰ ਕਿੱਥੇ ਪਤਾ ਹੋਣੈ। publive-image ਬਹੁਤ ਘੱਟ ਬੱਚੇ ਹੋਣਗੇ ਜੋ ਇਨ੍ਹਾਂ ਖੇਡਾਂ ਬਾਰੇ ਜਾਣਦੇ ਹੋਣਗੇ। ਪਰ ਮਾਪਿਆਂ ਨੂੰ ਚਾਹੀਦਾ ਹੈ ਆਪਣੇ ਪਿਛੋਕੜ ਬਾਰੇ ਬੱਚਿਆਂ ਨੂੰ ਜਾਗਰੁਕ ਕਰਦੇ ਰਹਿਣ। ਕਿਉਂਕਿ ਇਨ੍ਹਾਂ ਮੋਬਾਈਲਾਂ ਦੇ ਬਾਹਰ ਵੀ ਇੱਕ ਦੁਨੀਆ ਹੈ ਜਿਸਨੂੰ ਖੇਡਾਂ ਦੀ ਦੁਨੀਆ ਆਖਦੇ ਹਨ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment