Tue, Apr 23, 2024
Whatsapp

ਐਕਟਿਵਾ ਸਵਾਰ ਵਿਦਿਆਰਥੀ ਨੇ ਖੋਇਆ ਸੰਤੁਲਨ : ਆਡੀ ਤੇ ਸਾਈਕਲ ਦੀ ਹੋਈ ਟੱਕਰ, ਹਾਦਸੇ ਨੇ ਨਿਗਲੀ ਇੱਕ ਜ਼ਿੰਦਗੀ, ਕਈ ਹੋਰ ਜ਼ਖਮੀ

Written by  Joshi -- May 10th 2018 01:10 PM -- Updated: May 10th 2018 01:13 PM
ਐਕਟਿਵਾ ਸਵਾਰ ਵਿਦਿਆਰਥੀ ਨੇ ਖੋਇਆ ਸੰਤੁਲਨ : ਆਡੀ ਤੇ ਸਾਈਕਲ ਦੀ ਹੋਈ ਟੱਕਰ, ਹਾਦਸੇ ਨੇ ਨਿਗਲੀ ਇੱਕ ਜ਼ਿੰਦਗੀ, ਕਈ ਹੋਰ ਜ਼ਖਮੀ

ਐਕਟਿਵਾ ਸਵਾਰ ਵਿਦਿਆਰਥੀ ਨੇ ਖੋਇਆ ਸੰਤੁਲਨ : ਆਡੀ ਤੇ ਸਾਈਕਲ ਦੀ ਹੋਈ ਟੱਕਰ, ਹਾਦਸੇ ਨੇ ਨਿਗਲੀ ਇੱਕ ਜ਼ਿੰਦਗੀ, ਕਈ ਹੋਰ ਜ਼ਖਮੀ

ਐਕਟਿਵਾ ਸਵਾਰ ਵਿਦਿਆਰਥੀ ਨੇ ਖੋਇਆ ਸੰਤੁਲਨ : ਆਡੀ ਤੇ ਸਾਈਕਲ ਦੀ ਹੋਈ ਟੱਕਰ, ਹਾਦਸੇ ਨੇ ਨਿਗਲੀ ਇੱਕ ਜ਼ਿੰਦਗੀ, ਕਈ ਹੋਰ ਜ਼ਖਮੀ ਅੱਜ ਸਵੇਰੇ ਕਰੀਬ ਸੱਤ ਵਜੇ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਪੈਂਦੇ ਕਸਬਾ ਟਾਂਡਾ ਅਧੀਨ ਆਉਂਦੇ ਪਿੰਡ ਧੜਿਆਲ 'ਚ ਇੱਕ ਆਡੀ ਕਾਰ ਅਤੇ ਸਾਈਕਲ ਨਾਲ ਐਕਟਿਵਾ ਦੀ ਟੱਕਰ ਹੋਣ ਕਾਰਨ ਸਾਈਕਲ ਸਵਾਰ ਦੀ ਮੌਤ ਹੋਣ ਦੀ ਖਬਰ ਹੈ। ਇਸ ਹਾਦਸੇ 'ਚ ਦੋ ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। one student died in an accident at jalandhar pathankot roadਮਿਲੀ ਜਾਣਕਾਰੀ ਮੁਤਾਬਕ, ਇਸ ਘਟਨਾ 'ਚ ਆਡੀ ਸਵਾਰ ਛੇ ਲੋਕ ਵੀ ਗੰਭੀਰ ਰੂਪ ਨਾਲ ਜ਼ਮੀ ਹੋਏ ਹਨ, ਜਿੰਨ੍ਹਾਂ ਨੂੰ ਇਲਾਜ ਲਈ ਜਲੰਧਰ ਲਿਜਾਇਆ ਗਿਆ ਹੈ। one student died in an accident at jalandhar pathankot roadਦੱਸ ਦੇਈਏ ਕਿ ਸਵੇਰੇ ਆਡੀ ਗੱਡੀ ਪਠਾਨਕੋਟ ਤੋਂ ਜਲੰਧਰ ਵੱਲ ਜਾ ਰਹੀ ਸੀ, ਜਦੋਂ ਅਚਾਨਕ ਸਾਹਮਣੇ ਆ ਰਹੇ ਐਕਟਿਵਾ ਸਵਾਰ ਬੱਚੇ ਨੇ ਆਪਣਾ ਸੰਤੁਲਨ ਗਵਾ ਦਿੱਤਾ ਅਤੇ ਆਡੀ ਸਵਾਰ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ 'ਚ ਗੱਡੀ ਘੁਮਾਈ ਤਾਂ ਉਹ ਸਾਈਕਲ ਤੇ ਜਾ ਰਹੇ ਦੋ ਭਰਾਵਾਂ 'ਚ ਜਾ ਵੱਜੀ, ਜਿੱਥੇ ਇੱਕ ਭਰਾ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਦੂਜਾ ਭਰਾ ਹਸਪਤਾਲ 'ਚ ਦਾਖਲ ਹੈ ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। one student died in an accident at jalandhar pathankot road ਇਸ ਹਾਦਸੇ 'ਚ ਕੁਲ ਅੱਠ ਲੋਕ ਜ਼ਖਮੀ ਹੋਏ ਹਨ।  ਮ੍ਰਿਤਕ ਦੀ ਪਹਿਚਾਣ ਮਨਪ੍ਰੀਤ ਸਿੰਘ ਪੁੱਤਰ ਹਜੂਰ ਸਿੰਘ ਨਿਵਾਸੀ ਰਾਜਧਨ ਦੇ ਰੂਪ 'ਚ ਹੋਈ ਹੈ ਜਦਕਿ ਸਾਈਕਲ ਤੇ ਨਾਲ ਜਾ ਰਿਹਾ ਛੋਟਾ ਭਰਾ ਗੁਰਕੀਰਤ ਜ਼ਖਮੀ ਹੈ। —PTC News


Top News view more...

Latest News view more...