Advertisment

ਪਾਕਿਸਤਾਨ ਨੇ ਭਾਰਤੀ ਦੂਤ ਨੂੰ ਆਗਿਆ ਹੋਣ ਦੇ ਬਾਵਜੂਦ ਗੁਰਦੁਆਰਾ ਪੰਜਾ ਸਾਹਿਬ ਜਾਣ ਤੋਂ ਰੋਕਿਆ

author-image
Ragini Joshi
New Update
ਪਾਕਿਸਤਾਨ ਨੇ ਭਾਰਤੀ ਦੂਤ ਨੂੰ ਆਗਿਆ ਹੋਣ ਦੇ ਬਾਵਜੂਦ ਗੁਰਦੁਆਰਾ ਪੰਜਾ ਸਾਹਿਬ ਜਾਣ ਤੋਂ ਰੋਕਿਆ
Advertisment
ਪਾਕਿਸਤਾਨ ਨੇ ਭਾਰਤੀ ਦੂਤ ਨੂੰ ਆਗਿਆ ਹੋਣ ਦੇ ਬਾਵਜੂਦ ਗੁਰਦੁਆਰਾ ਪੰਜਾ ਸਾਹਿਬ ਜਾਣ ਤੋਂ ਰੋਕਿਆ ਪਾਕਿਸਤਾਨ ਦੇ ਭਾਰਤੀ ਹਾਈ ਕਮਿਸ਼ਨਰ ਅਜੈ ਬਿਸੇਰੀਆ ਨੂੰ ਸ਼ਨੀਵਾਰ ਨੂੰ ਰਾਵਲਪਿੰਡੀ ਦੇ ਨੇੜੇ ਹਸਨ ਅਬਦਾਲ ਵਿਖੇ ਗੁਰਦੁਆਰਾ ਪੰਜਾ ਸਾਹਿਬ ਜਾਣ ਤੋਂ ਰੋਕੇ ਜਾਣ ਦੀ ਖਬਰ ਹੈ। ਭਾਰਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਸੇਰਿਆ ਨੂੰ ਇਸ ਦੌਰੇ ਲਈ ਅਗਾਊਂ ਲੋੜੀਂਦੀਆਂ ਸਾਰੀਆਂ ਪ੍ਰਵਾਨਗੀਆਂ ਪ੍ਰਾਪਤ ਕਰਨ ਦੇ ਬਾਵਜੂਦ ਇਸਲਾਮਾਬਾਦ ਵਾਪਸ ਜਾਣਾ ਪਿਆ। ਸੂਤਰਾਂ ਦੇ ਅਨੁਸਾਰ ਉਹਨਾਂ ਕੋਲ ਇਸ ਲਈ ਅਧਿਕਾਰਤ ਆਗਿਆ ਸੀ। ਪਿਛਲੇ ਦੋ ਮਹੀਨਿਆਂ ਵਿਚ ਇਹ ਦੂਜੀ ਵਾਰ ਹੈ ਕਿ ਬਿਸੇਰਿਆ ਨੂੰ ਸਿੱੱਖ ਸ਼ਰਧਾਲੂਆਂ ਲਈ ਮਹੱਤਵਪੂਰਨ ਧਾਰਮਿਕ ਸਥਾਨ ਪੰਜਾ ਸਾਹਿਬ ਗੁਰਦੁਆਰੇ ਤੋਂ ਦਰਸ਼ਨ ਕੀਤੇ ਬਗੈਰ ਇਸਲਾਮਾਬਾਦ ਵਾਪਸ ਪਰਤਣ ਲਈ ਮਜਬੂਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਪ੍ਰੈਲ ਵਿਚ ਜਦੋਂ ਹੋਰ ਭਾਰਤੀ ਅਧਿਕਾਰੀਆਂ ਨੂੰ ਵੀ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਿਆ ਗਿਆ ਸੀ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news pakistan-bars-indian-envoy-from-visiting-gurdwara-panja-sahib
Advertisment

Stay updated with the latest news headlines.

Follow us:
Advertisment