Advertisment

ਪਾਕਿਸਤਾਨ 'ਚ ਸਿੱਖਾਂ ਲਈ ਮਾਣ ਵਾਲੀ ਗੱਲ,ਦਸਤਾਰਧਾਰੀ ਸਿੱਖ ਵਿਅਕਤੀ ਪਹਿਲੀ ਵਾਰ ਲੜੇਗਾ ਚੋਣ

author-image
Shanker Badra
New Update
ਪਾਕਿਸਤਾਨ 'ਚ ਸਿੱਖਾਂ ਲਈ ਮਾਣ ਵਾਲੀ ਗੱਲ,ਦਸਤਾਰਧਾਰੀ ਸਿੱਖ ਵਿਅਕਤੀ ਪਹਿਲੀ ਵਾਰ ਲੜੇਗਾ ਚੋਣ
Advertisment
ਪਾਕਿਸਤਾਨ 'ਚ ਸਿੱਖਾਂ ਲਈ ਮਾਣ ਵਾਲੀ ਗੱਲ,ਦਸਤਾਰਧਾਰੀ ਸਿੱਖ ਵਿਅਕਤੀ ਪਹਿਲੀ ਵਾਰ ਲੜੇਗਾ ਚੋਣ:ਕੈਨੇਡਾ,ਅਮਰੀਕਾ ਸਮੇਤ ਹੋਰ ਕਈ ਵੱਡੇ ਦੇਸ਼ਾਂ ਵਿਚ ਸਿੱਖ ਉਚੇ ਸਰਕਾਰੀ ਅਹੁਦਿਆਂ 'ਤੇ ਬੈਠੇ ਹਨ ਅਤੇ ਕੈਨੇਡਾ ਵਿਚ ਹੁਣੇ-ਹੁਣੇ ਕਈ ਪੰਜਾਬੀਆਂ ਨੇ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਪਰ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਦੇ ਦੂਜੇ ਸਭ ਤੋਂ ਵੱਡੇ ਸੂਬੇ ਸਿੰਧ ਦੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਪਹਿਲੀ ਵਾਰ ਦਸਤਾਰਧਾਰੀ ਸਿੱਖ ਵਿਅਕਤੀ ਚੋਣ ਲੜਨ ਜਾ ਰਿਹਾ ਹੈ।pakistan sikh ramesh singh first time election will fightਰਮੇਸ਼ ਸਿੰਘ ਖ਼ਾਲਸਾ ਨੇ ਐੱਮਪੀਏ (ਸੂਬਾ ਅਸੈਂਬਲੀ ਮੈਂਬਰ) ਲਈ ਨਾਮਜ਼ਦਗੀ ਭਰੀ ਹੈ।ਉਨ੍ਹਾਂ ਨੇ ਵੀਰਵਾਰ ਨੂੰ ਸੂਬਾਈ ਚੋਣ ਕਮਿਸ਼ਨਰ ਮੁਹੰਮਦ ਯੂਸਫ਼ ਖ਼ਾਨ ਖਟਕ ਨੂੰ ਆਪਣਾ ਨਾਮਜ਼ਦਗੀ ਪੱਤਰ ਭਰ ਕੇ ਸੌਂਪਿਆ।ਰਮੇਸ਼ ਸਿੰਘ ਖ਼ਾਲਸਾ ਨੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੀ ਟਿਕਟ 'ਤੇ ਘੱਟ ਗਿਣਤੀਆਂ ਲਈ ਰਿਜ਼ਰਵ ਸੀਟ ਤੋਂ ਨਾਮਜ਼ਦਗੀ ਭਰੀ ਹੈ।ਰਮੇਸ਼ ਸਿੰਘ ਪਾਕਿਸਤਾਨ ਸਿੱਖ ਕੌਂਸਲਰ ਦੇ ਪੈਟਰਨ ਇਨ ਚੀਫ਼ ਹਨ।pakistan sikh ramesh singh first time election will fightਦੱਸ ਦਈਏ ਕਿ ਪਾਕਿਸਤਾਨ 'ਚ ਸਿੱਖ ਭਾਈਚਾਰਾ ਬਹੁਤ ਘੱਟ ਗਿਣਤੀ 'ਚ ਹੈ।ਵਧੇਰੇ ਸਿੱਖ ਇਥੋਂ ਦੇ ਸੂਬੇ ਪੰਜਾਬ ਵਿਚ ਹੀ ਰਹਿੰਦੇ ਹਨ।ਅਧਿਕਾਰਤ ਅੰਕੜਿਆਂ ਮੁਤਾਬਕ ਪਾਕਿਸਤਾਨ 'ਚ ਸਿਰਫ਼ 6,000 ਸਿੱਖ ਹੀ ਰਹਿੰਦੇ ਹਨ ਹਾਲਾਂਕਿ ਸਿੱਖ ਨੁਮਾਇੰਦਿਆਂ ਦਾ ਦਾਅਵਾ ਹੈ ਕਿ ਇੱਥੇ 30,000 ਤੋਂ 35,000 ਸਿੱਖ ਰਹਿੰਦੇ ਹਨ।ਜਦੋਂ ਤੋਂ ਪਾਕਿਸਤਾਨ ਬਣਿਆ ਹੈ,ਇੱਥੇ ਇਕ ਵੀ ਸਿੱਖ ਨੂੰ ਸਿੰਧ ਅਸੈਂਬਲੀ 'ਚ ਚੁਣਿਆ ਨਹੀਂ ਗਿਆ ਪਰ ਹੁਣ ਇਸ ਵਾਰ ਰਮੇਸ਼ ਸਿੰਘ ਨੇ ਅਸੈਂਬਲੀ ਮੈਂਬਰ ਬਣਨ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ।ਦੇਖਣਾ ਹੋਵੇਗਾ ਕਿ ਉਨ੍ਹਾਂ ਨੂੰ ਜਿੱਤ ਪ੍ਰਾਪਤ ਹੁੰਦੀ ਹੈ ਜਾਂ ਨਹੀਂ?pakistan sikh ramesh singh first time election will fightਪਾਕਿਸਤਾਨ 'ਚ ਪਿਛਲੇ ਕੁੱਝ ਸਮੇਂ ਦੌਰਾਨ ਸਿੱਖਾਂ 'ਤੇ ਹਮਲਿਆਂ ਵਿਚ ਵਾਧਾ ਹੋਇਆ ਹੈ।ਹਾਲੇ ਪਿਛਲੇ ਦਿਨੀਂ ਪਾਕਿਸਤਾਨ ਦੇ ਸਿੱਖ ਲੀਡਰ ਚਰਨਜੀਤ ਸਿੰਘ ਦੀ ਪੇਸ਼ਾਵਰ 'ਚ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਸੀ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment