Wed, Apr 24, 2024
Whatsapp

ਲੜਕੇ ਨਾਲ ਗੁਆਂਢੀ ਵਲੋਂ ਕੀਤੀ ਗਈ ਬਦਫੈਲੀ

Written by  Joshi -- May 14th 2018 11:45 AM -- Updated: May 14th 2018 12:21 PM
ਲੜਕੇ ਨਾਲ ਗੁਆਂਢੀ ਵਲੋਂ ਕੀਤੀ ਗਈ ਬਦਫੈਲੀ

ਲੜਕੇ ਨਾਲ ਗੁਆਂਢੀ ਵਲੋਂ ਕੀਤੀ ਗਈ ਬਦਫੈਲੀ

ਲੜਕੇ ਨਾਲ ਗੁਆਂਢੀ ਵਲੋਂ ਕੀਤੀ ਗਈ ਬਦਫੈਲੀ ਹਵਸ 'ਚ ਅੰਨ੍ਹੀ ਹੋਈ ਦੁਨੀਆਂ ਦਾ ਕੋਈ ਅੰਤ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ ਅਤੇ ਦਿਨ ਬ ਦਿਨ ਜਿਨਸੀ ਸੋਸ਼ਣ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਹੁਣ ਬਲਾਤਕਾਰ ਦੇ ਮਾਮਲੇ 'ਚ ਮਾਸੂਮ ਲੜਕੀਆਂ ਦੇ ਨਾਲ ਨਾਲ ਲੜਕਿਆਂ ਨੂੰ ਵੀ ਸ਼ਿਕਾਰ ਬਣਾਇਆ ਜਾਣ ਲੱਗਿਆ ਹੈ ਅਤੇ ਇਹਨਾਂ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। patiala 5 YO boy molested by neighborਅਜਿਹੀ ਹੀ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਇੱਕ ਖਬਰ ਹੈ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਦੇ ਸੰਦੌੜ ਪਿੰਡ ਤੋਂ, ਜਿੱਥੇ ਸਾਢੇ ਪੰਜ ਸਾਲ ਦੇ ਲੜਕੇ ਨਾਲ ਗੁਆਂਢੀ ਵਲੋਂ ਹੀ ਬਦਫੈਲੀ ਕੀਤੇ ਜਾਣ ਦਾ ਸਮਾਚਾਰ ਹੈ। ਇਸ ਮਾਮਲੇ ਸੰਬੰਧੀ ਰਾਜਪੁਰਾ ਸਦਰ ਦੇ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। patiala 5 YO boy molested by neighborਪੀੜਤ ਲੜਕੇ ਨੂੰ ਮੈਡੀਕਲ ਦੇ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਲਿਆਂਦਾ ਗਿਆ ਹੈ, ਜਿੱਥੇ ਉਸਦੀ ਮੈਡੀਕਲ ਜਾਂਚ ਹੋਣੀ ਹੈ। ਹੋਰ ਵੇਰਵਿਆਂ ਦੀ ਉਡੀਕ 'ਚ —PTC News


Top News view more...

Latest News view more...